Patiala Politics

Latest Patiala News

Covid and vaccination report of Patiala 6 Aug

August 6, 2021 - PatialaPolitics

ਕੱਲ ਦਿਨ ਸ਼ਨੀਵਾਰ ਨੂੰ ਮੈਗਾ ਡਰਾਈਵ ਤਹਿਤ ਕੋਵਿਡ ਟੀਕਾਕਰਣ ਕਰਨ ਲਈ ਲੱਗਣਗੇ ਕੈਂਪ।

ਕੋਵੀਸ਼ੀਲਡ ਵੈਕਸੀਨ ਨਾਲ ਕੀਤਾ ਜਾਵੇਗਾ ਕੋਵਿਡ ਟੀਕਾਕਰਣ।

ਸੰਪੁਰਣ ਟੀਕਾਕਰਨ ਲਈ ਵੈਕਸੀਨ ਦੀਆਂ ਦੋਵੇ ਖੁਰਾਕਾਂ ਜਰੂਰੀ।

06 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ।

ਪਟਿਆਲਾ, 06 ਅਗਸਤ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਕਿਹਾ ਕਿ ਕੱਲ ਮਿਤੀ 07 ਅਗਸਤ ਦਿਨ ਸ਼ਨੀਵਾਰ ਨੂੰ ਜਿਲੇ੍ਹ ਦੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੌਵੀਸ਼ੀਲਡ ਕੋਵਿਡ ਵੈਕਸੀਨ ਨਾਲ ਕੋਵਿਡ ਟੀਕਾਕਰਣ ਕਰਣ ਲਈ ਮੈਗਾ ਡਰਾਈਵ ਮੁਹਿੰਮ ਤਹਿਤ ਜਿਲੇ੍ਹ ਦੇ ਵੱਖ ਵੱਖ ਕਸਬਿਆਂ, ਵਾਰਡਾਂ, ਗੱਲੀ ਮੁੱਹਲਿਆ ਅਤੇ ਪਿੰਡਾਂ ਵਿੱਚ ਕੋਵਿਡ ਟੀਕਾਕਰਣ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦਾ ਪਹਿਲਾ ਟੀਕੇ ਨੁੰ ਲੱਗੇ 84 ਦਿਨ ਪੂਰੇ ਹੋ ਚੁੱਕੇ ਹਨ, ਉਹ ਕੋਵੀਸ਼ੀਲਡ ਵੈਕਸੀਨ ਦਾ ਦੂਸਰਾ ਟੀਕਾ ਵੀ ਜਰੂਰ ਲਗਵਾਉਣ ਕਿਓਂਕਿ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਕੋਵਿਡ ਟੀਕਾਕਰਨ ਦੀਆਂ ਦੋਵੇ ਡੋਜਾਂ ਲਗਵਾਉਣਾ ਜਰੂਰੀ ਹਨ।

ਕੱਲ ਮਿਤੀ 07 ਅਗਸਤ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਸਾਂਝਾ ਸਕੂਲ ਤ੍ਰਿਪੜੀ, ਮਹਿੰਦਰਾ ਕਾਲਜ, ਪੰਜਾਬੀ ਯੁਨਵਿਰਸਿਟੀ, ਥਾਪਰ ਕਾਲਜ ,ਹਨੁਮਾਨ ਮੰੰਦਰ ਨੇੜੇ ਅਗਰਸੈਨ ਹਸਪਤਾਲ, ਮੁੱਖ ਦਫਤਰ ਫੂਡ ਕਾਰਪੋਰੇਸ਼ਨ ਇੰਡੀਆ ਸਰਹੰਦ ਰੋਡ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਸੰਤਾ ਦੀ ਕੁਟੀਆ ਸੰਤ ਨਗਰ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਗੁਰੂਦੁਆਰਾ ਸਾਹਿਬ ਮੌਤੀ ਬਾਗ, ਗੁਰੂਦੁਆਰਾ ਸਾਹਿਬ ਤ੍ਰਿਪੜੀ, ਗੁਰੂਦੁਆਰਾ ਸਾਹਿਬ ਅਰਬਨ ਅਸਟੇਟ ਫੇਜ ਇੱਕ, ਰਾਜਪੁਰਾ ਦੇ ਪਟੇਲ ਕਾਲਜ, ਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰ, ਰਿਪੁਦਮਨ ਕਾਲਜ, ਸੈਂਟਰਲ ਜੇਲ, ਸਮਾਣਾ ਦੇ ਪਬਲਿਕ ਕਾਲਜ ਅਤੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਨਿਰੰਕਾਰੀ ਭਵਨ, ਘਨੌਰ ਦੇ ਸਰਕਾਰੀ ਸਕੂਲ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ।ਅੱਜ ਕੁਸ਼ਟ ਆਸ਼ਰਮ ਵਿੱਚ ਲਗਾਏ ਕੈਂਪ ਦਾ ਜਿਲਾਂ ਟੀਕਾਕਰਨ ਅਫਸਰ ਡਾ. ਵੀਨੂ ਗੋਇਲ ਵੱਲੋਂ ਨਿਰੀਖਣ ਕੀਤਾ ਗਿਆ ਜਿਥੇ 79 ਕੋਵਿਡ ਟੀਕਾਕਰਨ ਟੀਕੇ ਲਗਾਏ ਗਏ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2583 ਕੋਵਿਡ ਰਿਪੋਰਟਾਂ ਵਿਚੋਂ 06 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਹਨਾਂ ਵਿਚਂ 02 ਬਲਾਕ ਭਾਦਸੌਂ, 02 ਰਾਜਪੁਰਾ, 01 ਪਟਿਆਲਾ ਸ਼ਹਿਰ ਅਤੇ 01 ਬਲਾਕ ਕਾਲੋਮਾਜਰਾ ਤੋਂ ਹਨ। ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48736 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 03 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47353 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 43 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀ ਹੋਈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2363 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,42,799 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48736 ਕੋਵਿਡ ਪੋਜਟਿਵ, 7,92,499 ਨੈਗੇਟਿਵ ਅਤੇ ਲਗਭਗ 1564 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।