FIR against unidentified driver in Patiala Hit and Run case

August 15, 2021 - PatialaPolitics

15 ਅਗਸਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਵਿਅਕਤੀ ਆਪਣੀ ਹਰਿਆਣਾ ਨੰਬਰ ਸਵਿਫ਼ਟ ਕਾਰ ਵਿਚ ਉੱਚੀ ਆਵਾਜ਼ ‘ਚ ਗਾਣੇ ਲਗਾ ਕੇ ਹੁੱਲੜਬਾਜ਼ੀ ਕਰ ਰਿਹਾ ਸੀ। ਇਸ ਦਾ ਪਤਾ ਲੱਗਣ ਤੇ ਜਦੋਂ ASI ਸੂਬਾ ਸਿੰਘ ਨੇ ਆਪਣੇ ਸਾਥੀ ਦੇ ਨਾਲ ਮੌਕੇ ਤੇ ਪਹੁੰਚ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬਿਨਾ ਕੁਝ ਸੋਚੇ ਸਮਝੇ ASI ਸੂਬਾ ਸਿੰਘ ਨੂੰ ਕਾਰ ਨਾਲ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ASI ਸੂਬਾ ਸਿੰਘ ਨੂੰ ਕਾਰ ਦੀ ਟੱਕਰ ਲੱਗਣ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ, ਜਿਸ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੋਸ਼ੀ ਦੇ ਖਿਲਾਫ ਥਾਣਾ ਸਿਵਲ ਲਾਈਨ, ਪਟਿਆਲਾ ਵਿਖੇ FIR ਦਰਜ ਕੀਤੀ ਗਈ ਹੈ। ਐਸ.ਐਸ.ਪੀ ਪਟਿਆਲ਼ਾ ਨੇ ਸੂਬਾ ਸਿੰਘ ਨੂੰ ਮਿਲ ਉਸਦੀ ਬਹਾਦੁਰੀ ਦੀ ਸਰਾਹਨਾ ਕੀਤੀ ਅਤੇ ਉਸਦਾ ਹੌਂਸਲਾ ਵਧਾਇਆ।
ਸੂਬਾ ਸਿੰਘ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਇਕ ਮਿਸਾਲ ਕਾਇਮ ਕੀਤੀ ਹੈ, ਪਟਿਆਲ਼ਾ ਪੁਲਿਸ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੀ ਹੈ।