Covid report of Patiala 5 September and Vaccination schedule of Patiala 6 September
September 5, 2021 - PatialaPolitics
ਮੈਗਾਡਰਾਈਵ ਮੁਹਿੰਮ ਤਹਿਤ 17,903 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਸੌਮਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਲੱਗਣਗੇ ਕੋਵਿਡ ਟੀਕਾਕਰਨ ਕੈਂਪ।
ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ।
01 ਕੋਵਿਡ ਪੋਜੀਟਿਵ ਕੇਸ ਹੋਇਆ ਰਿਪੋਰਟ : ਸਿਵਲ ਸਰਜਨ
ਪਟਿਆਲਾ, 5 ਸਿਤੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਮੈਗਾ ਡਰਾਈਵ ਕੋਵਿਡ ਟੀਕਾਕਰਨ ਕੈਂਪਾਂ ਵਿੱਚ 17,903 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਵਿਚੋਂ ਸੈਕਿੰਡ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 7104 ਹੈ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 9,97,700 ਹੋ ਗਈ ਹੈ।ਸਿਵਲ ਸਰਜਨ ਡਾ. ਸੋਢੀ ਨੇਂ ਕਿਹਾ ਕੱਲ ਮਿਤੀ 6 ਸਿਤੰਬਰ ਦਿਨ ਸੋਮਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨ ਹਸਪਤਾਲ , ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਗੁਰੂਦੁਆਰਾ ਸਾਹਿਬ ਵੱਡਾ ਅਰਾਈਮਾਜਰਾ, ਐਮ.ਸੀ.ਆਫਿਸ ਨਿਉ ਅਨਾਜ ਮੰਡੀ, ਮੋਦੀ ਖਾਨਾ ਨੇੜੇ ਮੌਤੀ ਬਾਗ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ ਅਤੇ ਫਰੋਜਨ ਸੀਮਨ ਬੈਂਕ, ਰਾਜਪੁਰਾ ਦੇ ਪਟੇਲ ਕਾਲਜ , ਪਾਤੜਾਂ ਦੇ ਭਗਵਾਨ ਹੈਲਥ ਕੇਅਰ, ਘਨੌਰ ਦੇ ਸਰਕਾਰੀ ਸਕੂਲ, ਸਮਾਣਾ ਦੇ ਅਗਰਸ਼ਾਲਾ ਧਰਮਸ਼ਾਲਾ ਤੋਂ ਇਲਾਵਾ ਭਾਦਸੋਂ, ਸ਼ਤਰਾਣਾ, ਕੌਲੀ, ਦੁਧਨਸਾਧਾ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾ ਵਿੱਚ ਵੀ ਕੋਵਿਡ ਵੈਕਸੀਨ ਦੀ ਦੁਜੀ ਡੋਜ ਲਈ ਕੈਂਪ ਲਗਾਏ ਜਾਣਗੇ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2386 ਕੋਵਿਡ ਰਿਪੋਰਟਾਂ ਵਿਚੋਂ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਇਆ ਹੈ ਜੋ ਕਿ ਬਲਾਕ ਦੁਧਨਸਾਧਾ ਨਾਲ ਸਬੰਧਤ ਹੈ।ਜਿਸ ਨਾਲ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48824 ਹੋ ਗਈ ਹੈ ,ਮਿਸ਼ਨ ਫਹਿਤ ਤਹਿਤ ਚਾਰ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47455 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 22 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 904 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,07,964 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,824 ਕੋਵਿਡ ਪੋਜਟਿਵ, 8,58,637 ਨੈਗੇਟਿਵ ਅਤੇ ਲਗਭਗ 503 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।