13 Covid case reported in Patiala 8 September
September 8, 2021 - PatialaPolitics
ਅੱਜ ਕੋਵਿਡ ਟੀਕਾਕਰਨ ਦੋਰਾਨ 6889 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਹੋਵਾਗਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਨ।
13 ਕੋਵਿਡ ਕੇਸ ਦੀ ਹੋਈ ਪੁਸ਼ਟੀ: ਸਿਵਲ ਸਰਜਨ
ਪਟਿਆਲਾ 8 ਸਤੰਬਰ ( )ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 6889 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 10,38,186 ਹੋ ਗਈ ਹੈ।ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕੱਲ ਮਿਤੀ 9 ਸਤੰਬਰ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨ ਹਸਪਤਾਲ , ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਐਮ.ਸੀ.ਆਫਿਸ ਨਿਉ ਅਨਾਜ ਮੰਡੀ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਰਾਧਾ ਸਵਾਮੀ ਸਤਸੰਗ ਘਰ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਾਜੀਗਰ ਬਸਤੀ, ਰਾਧਾ ਸਵਾਮੀ ਸਤਸੰਗ ਘਰ, ਪਾਤੜਾਂ ਦੇ ਅਗਰਵਾਲ ਧਰਮਸ਼ਾਲਾ ਅਤੇ ਰਾਧਾ ਸਵਾਮੀ ਸਤਸੰਗ ਘਰ, ਘਨੌਰ ਦੇ ਸਰਕਾਰੀ ਸਕੂਲ, ਰਾਜਪੁਰਾ ਦੇ ਰਾਧਾ ਸਵਾਮੀ ਸਤਸੰਗ ਘਰ, ਪਟੇਲ ਕਾਲਜ਼, ਮੈਸ. ਅੰਸ਼ੂਲ ਫਰਟੀਲਾਈਜ਼ਰ ਏਜ਼ਸੀ ਐਸ.ਸੀ.ਐਫ਼-22 ਨਿਉ ਅਨਾਜ ਮੰਡੀ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਿੰਡ ਕਾਨਗੜ੍ਹ, ਦੇਵੀਗੜ੍ਹ ਸਨੌਰ ਤੋ ਇਲਾਵਾ ਬਲਾਕ ਕੌਲੀ, ਦੁਧਨਸਾਧਾ, ਹਰਪਾਲਪੁਰ ਭਾਦਸੋਂ, ਸ਼ਤਰਾਣਾ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾ ਵਿੱਚ ਵੀ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 2778 ਕੋਵਿਡ ਰਿਪੋਰਟਾਂ ਵਿਚੋਂ 13 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿਚੋ 5 ਪਟਿਆਲਾ ਸ਼ਹਿਰ, 4 ਨਾਭਾ, 2 ਸ਼ੁਤਰਾਣਾ, 1 ਭਾਦਸੋਂ ਅਤੇ 1 ਹਰਪਾਲਪੁਰ ਨਾਲ ਸਬੰਧਤ ਹੈ। ਜਿਸ ਨਾਲ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48841 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ ਇੱਕ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47461 ਹੀ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 31 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪਾਜੇਟਿਵ ਮਰੀਜ਼ ਦੀ ਮੌਤ ਨਹੀਂ ਹੋਈ।
ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਅੱਜ ਸਕੂਲਾ ਵਿਚੋ 1100 ਦੇ ਕਰੀਬ ਕੋਵਿਡ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾ ਦੀ ਕੋਵਿਡ ਰਿਪੋਰਟ ਆਉਣੀ ਅਜੇ ਬਾਕੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2732 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,16,067 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,841 ਕੋਵਿਡ ਪੋਜਟਿਵ, 8,65,136 ਨੈਗੇਟਿਵ ਅਤੇ ਲਗਭਗ 2090 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।