OSD’s Advisors to Captain Amarinder sacked

September 23, 2021 - PatialaPolitics

ਕੈਪਟਨ ਅਮਰਿੰਦਰ ਸਿੰਘ ਦੇ 13 OSD ਅਤੇ ਸਹਾਲਾਕਾਂ ਨੂੰ ਹਟਾ ਦਿੱਤਾ ਗਿਆ ਹੈ। 15 ਦਿਨਾਂ ਦੇ ਅੰਦਰ ਇਹਨਾਂ ਨੂੰ ਸਰਕਾਰੀ ਰਿਹਾਇਸ਼ਾ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਸਕਿਊਰਟੀ ਵਾਪਸ ਲੈ ਲਈ ਗਈ ਹੈ।

ਜਿਹੜੀ ਸਰਕਾਰੀ ਸਹੂਲਤ ਇਨ੍ਹਾਂ ਨੂੰ ਦਿੱਤੀ ਹੋਈ ਸੀ, ਉਹ ਤੁਰੰਤ ਵਾਪਸ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੈਪਟਨ ਦੇ ਸਲਾਹਕਾਰਾਂ ਅਤੇ ਓ.ਐਸ.ਡੀ. ਨੂੰ ਸਰਕਾਰੀ ਲਗਜ਼ਰੀ ਗੱਡੀਆਂ ਦੇ ਕਾਫ਼ਲੇ ਸਣੇ ਸ਼ਾਹੀ ਕੋਠੀਆਂ ਵੀ ਅਲਾਟ ਕੀਤੀ ਹੋਈਆ ਸਨ। ਇਨ੍ਹਾਂ ਸਲਾਹਕਾਰਾਂ ਅਤੇ ਓ.ਐਸ.ਡੀ. ਨੂੰ ਹਟਾਉਣ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਤੁਰੰਤ ਗੱਡੀਆਂ ਵਾਪਸ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਇਨ੍ਹਾਂ ਨੂੰ ਦਿੱਤੀ ਹੋਈ ਸੁਰੱਖਿਆ ਵੀ ਵਾਪਸ ਸੱਦ ਲਈ ਗਈ ਹੈ। ਇਥੇ ਹੀ ਇਨ੍ਹਾਂ ਨੂੰ ਮਿਲੀ ਹੋਈ ਸਰਕਾਰੀ ਕੋਠੀਆਂ ਵੀ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ।