Covid report and vaccination schedule of Patiala
September 30, 2021 - PatialaPolitics
ਕੋਵਿਡ ਟੀਕਾਕਰਨ ਕੈਂਪਾਂ ਵਿੱਚ 2 ਹਜਾਰ 048 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਸ਼ੁੱਕਰਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ।
ਜਿਲ੍ਹੇ ਵਿੱਚ ਦੋ ਕੋਵਿਡ ਪਾਜੇਟਿਵ ਕੇਸ ਹੋਏ ਰਿਪੋਰਟ :ਸਿਵਲ ਸਰਜਨ
ਪਟਿਆਲਾ 30 ਸਤੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 2 ਹਜਾਰ 048 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 13 ਲੱਖ 06 ਹਜਾਰ 855 ਹੋ ਗਈ ਹੈ। ਕੱਲ ਮਿਤੀ 01 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਿਲਟਰੀ ਹਸਪਤਾਲ ਅਤੇ ਰਾਜੀਵ ਗਾਂਧੀ ਲਾਅ ਯੁਨੀਵਰਸਿਟੀ ਵਿਖੇ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ ਅਤੇ ਕੌਵੈਕਸਿਨ ਕੋਵਿਡ ਵੈਕਸੀਨ ਨਾਲ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਮਾਣੇ ਦੇ ਗੋਪਾਲ ਭਵਨ, ਨਾਭਾ ਦੇ ਮਲਟੀਪਰਪਜ ਟਰੇਨਿੰਗ ਸਕੂਲ , ਰਾਜਪੁਰਾ ਦੇ ਪਟੇਲ ਕਾਲੇਜ, ਪਾਤੜਾਂ ਦੇ ਭਗਵਾਨ ਹੈਲਥ ਕੇਅਰ, ਬਲਾਕ ਭਾਦਸੋਂ, ਦੁਧਨਸਾਧਾ, ਸ਼ੁਤਰਾਣਾ, ਕਾਲੋਮਾਜਰਾ, ਹਰਪਲਾਪੁਰ, ਕੌਲੀ ਦੇ 40 ਦੇ ਕਰੀਬ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰ ਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 2100 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋ ਅੱਜ ਜਿਲ੍ਹੇ ਵਿੱਚ ਦੋ ਕੋਵਿਡ ਪਾਜੇਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ ਇੱਕ ਪਟਿਆਲਾ ਸ਼ਹਿਰ ਅਤੇ ਇੱਕ ਬਲਾਕ ਭਾਦਸੋਂ ਨਾਲ ਸਬੰਧਤ ਹੈ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48,881 ਹੋ ਗਈ ਹੈੈ। ਮਿਸ਼ਨ ਫਹਿਤ ਤਹਿਤ ਕਿਸੇ ਹੋਰ ਮਰੀਜ਼ ਦੇ ਕੋਵਿਡ ਤੋਂ ਠੀਕ ਨਾ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47,513 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 13 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2026 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,56,489 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48881 ਕੋਵਿਡ ਪੋਜਟਿਵ, 9,06,270 ਨੈਗੇਟਿਵ ਅਤੇ ਲਗਭਗ 1338 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।