Patiala Police starts patrolling for safety of people
October 8, 2021 - PatialaPolitics
ਪਟਿਆਲਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਨਵੀਆਂ ਬੀਟਾਂ ਪੀ.ਸੀ.ਆਰ ਬਣਾ ਕੇ 07 ਟਵੇਰਾ ਗੱਡੀਆਂ ਅਤੇ 30 ਮੋਟਰਸਾਈਕਲ ਨਾਲ ਪੈਟਰੋਲਿੰਗ ਸ਼ੁਰੂ ਕਰਵਾਈ ਗਈ।
ਡਾ. ਸੰਦੀਪ ਕੁਮਾਰ ਗਰਗ IPS/ SSP ਪਟਿਆਲਾ ਜੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਅਤੇ ਕ੍ਰਾਈਮ ਨੂੰ ਠੱਲ ਪਾਉਣ ਲਈ ਸ਼ਹਿਰ ਵਿਚ ਨਵੀਆਂ ਪੀ.ਸੀ.ਆਰ ਬੀਟਾਂ ਬਣਾ ਕੇ 07 ਟਵੇਰਾ ਗੱਡੀਆਂ ਅਤੇ 30 ਮੋਟਰਲਾਇਕਲਾਂ ਨੂੰ ਅਪਡੇਟ ਕਰਕੇ ਪੈਟਰੋਲਿੰਗ ਸ਼ੁਰੂ ਕਰਵਾਈ ਗਈ, ਸ਼੍ਰੀਮਤੀ ਵੀ. ਨੀਰਜਾ ADGP ਵੈਲਫੇਅਰ ਵੱਲੋਂ ਇਨ੍ਹਾਂ ਗੱਡੀਆਂ ਅਤੇ ਮੋਟਰਸਾਇਕਲਾਂ ਨੂੰ ਹਰੀ ਝੰਡੀ ਦੇ ਕੇ ਇਸਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਹਰਕੰਵਲ ਕੌਰ ਬਰਾੜ ਪੀ.ਪੀ.ਐਸ, ਐਸ.ਪੀ/ਸਥਾਨਕ, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ, ਡੀ.ਐਸ.ਪੀ/ਸਥਾਨਕ, ਸ਼੍ਰੀ ਰਾਜੇਸ਼ ਸਨੇਹੀ ਪੀ.ਪੀ.ਐਸ, ਡੀ.ਐਸ.ਪੀ/ਟ੍ਰੈਫਿਕ ਵੀ ਮੌਜੂਦ ਰਹੇ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਰੀ-ਮੈਪਿੰਗ (ਨਕਸ਼ਾ ਬਦਲੀ) ਦੀ ਜਰੂਰਤ ਸੀ, ਇਸ ਕਰਕੇ ਪਹਿਲਾਂ ਸ਼ਹਿਰ ਨੂੰ 30 ਬੀਟਾਂ ਵਿਚ ਵੰਡੀਆਂ ਗਿਆ, ਸ਼ਹਿਰ ਨੂੰ ਬੀਟਾਂ ਵਿਚ ਵੰਡ ਦੇ ਸਮੇਂ ਸਕੂਲਾਂ/ ਕਾਲਜਾਂ ਦੇ ਨੇੜੇ, ਆਮ ਗਲੀਆਂ ਦੇ ਵਿਚ ਜਾਂ ਜਨਤਕ ਥਾਵਾਂ ਤੇ ਹੋਣ ਵਾਲੇ ਕ੍ਰਾਈਮ ਦੀ ਰੀ-ਮੈਪਿੰਗ (ਨਕਸ਼ਾ ਬਦਲੀ) ਅਤੇ ਟ੍ਰੈਫਿਕ ਰੀ-ਮੈਪਿੰਗ (ਨਕਸ਼ਾ ਬਦਲੀ) ਵੱਲ ਖਾਸ ਧਿਆਨ ਦਿੱਤਾ ਗਿਆ ਹੈ। ਪੀ.ਸੀ.ਆਰ ਗੱਡੀਆਂ ਅਤੇ ਮੋਟਸਾਈਕਲਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਕ੍ਰਾਈਮ ਨੂੰ ਠੱਲ ਪਾਉਣ ਅਤੇ ਆਮ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਣ ਲਈ ਹਮੇਸ਼ਾ ਤਿਆਰ ਰਹਿਣਗੇ। ਜਿੱਥੇ ਇਕ ਪਾਸੇ ਪੀ.ਸੀ.ਆਰ ਗੱਡੀਆਂ ਅਤੇ ਮੋਟਰਸਾਇਕਲਾਂ ਨੂੰ ਮਾਹਿਰਾਂ ਦੀ ਸਲਾਹ ਅਤੇ ਮਦਦ ਨਾਲ ਸਪੈਸ਼ਲ ਢੰਗ ਨਾਲ ਤਿਆਰ ਕਰਵਾਇਆ ਗਿਆ ਹੈ ਉਥੇ ਹੀ ਦੂਜੇ ਪਾਸੇ ਪੁਲਿਸ ਦੇ ਪੀ.ਸੀ.ਆਰ ਮੁਲਾਜਮਾਂ ਦੀ ਵਰਦੀ ਨੂੰ ਵੀ ਇਕ ਵੱਖਰੇ ਢੰਗ ਨਾਲ ਤਿਆਰ ਕੀਤਾ ਗਿਆ ਹੈ। ਡਾ. ਗਰਗ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਕ੍ਰਾਈਮ ਨੂੰ ਠੱਲ ਪਾਉਣ ਲਈ ਅਤੇ ਲੋਕਾਂ ਤਕ ਜਲਦੀ ਤੋਂ ਜਲਦੀ ਮਦਦ ਪਹੁੰਚਾਣ ਲਈ ਉਹ ਪੀ.ਸੀ.ਆਰ ਪੁਲਿਸ ਪਟਿਆਲਾ ਨੂੰ ਅਪਣਾ ਪੂਰਨ ਸਹਿਯੋਗ ਦੇਣ, ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਨੂੰ ਤੁਰੰਤ ਸਾਡੇ ਐਮਰਜੰਸੀ ਨੰਬਰਾਂ ਤੇ ਜਾਂ ਪੀ.ਸੀ.ਆਰ ਨੂੰ ਰਿਪੋਰਟ ਕਰਨ ਤਾਂ ਜੌ ਜਿਲ੍ਹਾ ਪਟਿਆਲਾ ਨੂੰ ਕ੍ਰਾਈਮ ਮੁਕਤ ਬਣਾਇਆ ਸਕੇ। ਪਟਿਆਲਾ ਪੁਲਿਸ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਹਰ ਪਲ ਵਚਨਬੱਧ ਹੈ।