Covid vaccination schedule of Patiala for 12 October
October 11, 2021 - PatialaPolitics
ਕੋਵਿਡ ਟੀਕਾਕਰਨ ਕੈਂਪਾ ਵਿੱਚ 7 ਹਜਾਰ 880 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ।
ਅੱਜ ਵੀ ਜਿਲ੍ਹੇ ਵਿੱਚ ਕੋਈ ਕੋਵਿਡ ਪਾਜੇਟਿਵ ਕੇਸ ਨਹੀ ਹੋਇਆ ਰਿਪੋਰਟ : ਸਿਵਲ ਸਰਜਨ
ਪਟਿਆਲਾ 11 ਅਕਤੂਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਮੁਹਿਮ ਤਹਿਤ ਕੈਂਪਾਂ ਵਿੱਚ 7 ਹਜਾਰ 880 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 13 ਲੱਖ 75 ਹਜ਼ਾਰ 206 ਹੋ ਗਈ ਹੈ। ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕੱਲ ਮਿਤੀ 12 ਅਕਤੂਬਰ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ,ਮੋਦੀ ਖਾਨਾ ਸਾਹਮਣੇ ਗੁਰਦੁਆਰਾ ਮੋਤੀਬਾਗ, ਸਟਰੀਟ ਕਲੱਬ ਭੁਪਿੰਦਰਾ ਰੋਡ, ਧਰਮਸ਼ਾਲਾ ਢੇਹਾ ਬਸਤੀ, ਹੰਨੁਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, 40 ਫੁੱਟ ਰੋਡ ਨੇੜੇ ਨੂਰ ਰਾਣੀ ਮਸਜਿਦ ਤੇਜਬਾਗ ਕਲੋਨੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਅਤੇ ਮੋਬਾਇਲ ਟੀਮ, ਪਾਤੜਾਂ ਦੇ ਕਮਿਉਨਿਟੀ ਸਿਹਤ ਕੇਂਦਰ, ਘਨੌਰ ਦੇ ਸਰਕਾਰੀ ਸਕੂਲ, ਰਾਜਪੁਰਾ ਪਟੇਲ ਕਾਲਜ਼ , ਸਮਾਣਾ ਦੇ ਗੋਪਾਲ ਭਵਨ ਅਤੇ ਸਿਵਲ ਹਸਪਤਾਲ ਤੋ ਇਲਾਵਾ ਬਲਾਕ ਕੌਲੀ, ਦੁਧਨਸਾਧਾਂ, ਹਰਪਾਲਪੁਰ, ਭਾਦਸੋਂ, ਸ਼ਤਰਾਣਾ ਅਤੇ ਕਾਲੋਮਾਜਰਾ ਦੇ 50 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 803 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਜਿਨ੍ਹਾਂ ਵਿਚੋ ਅੱਜ ਵੀ ਕੋਈ ਵੀ ਪਾਜ਼ਟਿਵ ਕੇਸ ਨਹੀ ਪਾਇਆ ਗਿਆ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48896 ਹੀ ਹੈ।ਮਿਸ਼ਨ ਫਹਿਤ ਤਹਿਤ 4 ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਕੁੱਲ ਵਿਅਕਤੀਆਂ ਦੀ ਗਿਣਤੀ 47530 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 10 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1651 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,72,042 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48896 ਕੋਵਿਡ ਪੋਜਟਿਵ, 9,21,933 ਨੈਗੇਟਿਵ ਅਤੇ ਲਗਭਗ 1213 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।