Covid vaccination schedule for Patiala on 14 October
October 13, 2021 - PatialaPolitics
ਕੋਵਿਡ ਟੀਕਾਕਰਨ ਕੈਂਪਾ ਵਿੱਚ 2 ਹਜਾਰ 735 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਵੀਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਨ।
ਅੱਜ ਕੋਈ ਵੀ ਕੇਸ ਪਾਜੇਟਿਵ ਨਹੀਂ ਪਾਇਆ ਗਿਆ। ਸਿਵਲ ਸਰਜਨ
ਪਟਿਆਲਾ 13 ਅਕਤੂਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਮੁਹਿਮ ਤਹਿਤ ਕੈਂਪਾਂ ਵਿੱਚ 2 ਹਜਾਰ 735 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 13 ਲੱਖ 85 ਹਜ਼ਾਰ 758 ਹੋ ਗਈ ਹੈ। ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕੱਲ ਮਿਤੀ 14 ਅਕਤੂਬਰ ਦਿਨ ਵੀਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ,ਸ੍ਰੀ ਸਾਂਈ ਬਾਬਾ ਮੰਦਰ ਪੁਰਾਣਾ ਬਿਸ਼ਨ ਨਗਰ,ਸ਼ਿਵ ਮੰਦਰ ਸੁੰਦਰ ਨਗਰ ਨੇੜੇ ਐਸ.ਐਸ.ਟੀ ਨਗਰ, ਸਰਕਾਰੀ ਮਹਿੰਦਰਾ ਕਾਲਜ਼, ਮੋਦੀ ਖਾਨਾ ਸਾਹਮਣੇ ਗੁਰੂਦੁਆਰਾ ਮੋਤੀ ਬਾਗ ਸਾਹਿਬ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ, ਅਰਬਨ ਪ੍ਰਾਇਮਰੀ ਹੈਂਲਥ ਸੈਂਟਰ ਬਾਜੀਗਰ ਬਸਤੀ ਅਤੇ ਮੋਬਾਇਲ ਟੀਮ, ਪਾਤੜਾਂ ਦੇ ਕਮਿਉਨਿਟੀ ਸਿਹਤ ਕੇਂਦਰ, ਘਨੌਰ ਦੇ ਸਰਕਾਰੀ ਸਕੂਲ, ਰਾਜਪੁਰਾ ਅਰਬਨ ਪ੍ਰਾਇਮਰੀ ਸਿਹਤ ਕੇਂਦਰ-2 ਅਤੇ ਪਟੇਲ ਕਾਲਜ਼, ਸਮਾਣਾ ਦੇ ਅਗਰਵਾਲ ਧਰਮਸ਼ਾਲਾ,ਗੋਪਾਲ ਭਵਨ ਅਤੇ ਸਿਵਲ ਹਸਪਤਾਲ ਤੋ ਇਲਾਵਾ ਬਲਾਕ ਕੌਲੀ, ਦੁਧਨਸਾਧਾਂ, ਹਰਪਾਲਪੁਰ, ਭਾਦਸੋਂ, ਸ਼ਤਰਾਣਾ ਅਤੇ ਕਾਲੋਮਾਜਰਾ ਦੇ 80 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਉਪਰੋਕਤ ਤੋ ਇਲਾਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸ਼ਿਵ ਮੰਦਰ ਸੁੰਦਰ ਨਗਰ ਨੇੜੇ ਐਸ.ਐਸ.ਟੀ ਨਗਰ ਵਿਖੇ ਕੋਵੈਕਸੀਨ ਨਾਲ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
ਜਿਲ੍ਹਾ ਐਪਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਕੱਲ ਅਵਾਸ਼ਵਾਨੀ ਰੇਡੀੳ ਤੋਂ ਕੋਵਿਡ ਵੈਕਸੀਨੇਸ਼ਨ ਲਈ ਨਵੇ ਬਦਲਾਅ ਸਬੰਧੀ ਜਾਣਕਾਰੀ ਅਤੇ ਭਾਰਤ ਵਿਚ 100 ਕਰੋੜ ਵੈਕਸੀਨੇਸ਼ਨ ਪੂਰੀ ਹੋਣ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਅਧਿਕਾਰੀਆਂ ਦਾ ਇੱਕ ਪੈਨਲ ਗੱਲਬਾਤ ਕਰੇਗਾ, ਜਿਸ ਵਿਚ ਲੋਕਾ ਵੱਲੋਂ ਪੁੱਛੇ ਗਏ ਸਵਾਲਾ ਦੇ ਜਵਾਬ ਵੀ ਦਿੱਤੇ ਜਾਣਗੇ। ਇਸ ਲਈ ਕੋਈ ਵੀ ਨਾਗਰਿਕ ਕੋਵਿਡ ਵੈਕਸੀਨ ਸਬੰਧੀ ਜਾਣਕਾਰੀ ਵਿਚ ਵਾਧਾ ਕਰਨ ਲਈ ਕੱਲ ਦੁਪਹਿਰ 3 ਤੋ 4 ਵੱਜੇ ਦੋਰਾਨ ਫੋਨ ਨੰ:0175-2280494 ਤੇ ਫੋਨ ਕਰਕੇ ਇਨ੍ਹਾਂ ਅਧਿਕਾਰੀਆਂ ਨਾਲ ਗੱਲ-ਬਾਤ ਕਰ ਸਕਦਾ ਹੈ।
ਅੱਜ ਜਿਲੇ ਵਿੱਚ ਪ੍ਰਾਪਤ 1924 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਜਿਨ੍ਹਾਂ ਵਿਚੋ ਅੱਜ ਕੋਈ ਵੀ ਕੇਸ ਪਾਜੇਟਿਵ ਨਹੀਂ ਪਾਇਆ ਗਿਆ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48901 ਹੀ ਹੋ ਗਈ ਹੈ।ਮਿਸ਼ਨ ਫਹਿਤ ਤਹਿਤ 2 ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਕੁੱਲ ਵਿਅਕਤੀਆਂ ਦੀ ਗਿਣਤੀ 47535 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1701 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,75,513 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48901 ਕੋਵਿਡ ਪੋਜਟਿਵ, 9,25,500 ਨੈਗੇਟਿਵ ਅਤੇ ਲਗਭਗ 1112 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।