Patiala MC Elections 2017:207 Candidates for 60 Wards

December 8, 2017 - PatialaPolitics


ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨ”ੌਰ ਦੀਆਂ ਆਮ ਚੋਣਾਂ-2017 ਦੇ ਸਬੰਧ ਵਿੱਚ   ਕਾਗਜ਼ਾਂ ਦੀ ਵਾਪਸੀ ਉਪਰੰਤ ਹੁਣ 207 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕਾਗਜ਼ਾਂ ਦੀਵਾਪਸੀ ਉਪਰੰਤ ਨਗਰ ਪੰਚਾਇਤ ਘੱਗਾ ਲਈ 41ਅਤੇ ਨਗਰ ਪੰਚਾਇਤ ਘਨੌਰ ਲਈ 14 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਸ਼੍ਰੀ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿੱਚੋ 3 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਹਨ ਜਦ ਕਿ ਘਨੌਰ ਦੇ 11 ਵਾਰਡਾਂ ਵਿੱਚੋਂ 5 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 1 ਤੋਂ 10 ਵਿੱਚ ਦਾਖ਼ਲ ਹੋਈਆਂ ਨਾਮਜਦਗੀਆਂ ਵਿੱਚੋਂ 15 ਉਮੀਦਵਾਰਾਂ ਵੱਲੋਂ ਕਾਗਜ਼ਵਾਪਸ ਲੈਣ ਕਾਰਨ 32 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ ਜਦ ਕਿ ਵਾਰਡ ਨੰਬਰ 11 ਤੋਂ 20 ਲਈ ਦਾਖ਼ਲ ਹੋਈਆਂ ਨਾਮਜਦਗੀਆਂ ਵਿੱਚੋਂ 6 ਵੱਲੋਂ ਕਾਗਜ਼ ਵਾਪਸ ਲੈਣ ਉਪਰੰਤ 42 ਉਮੀਦਵਾਰ  ਚੋਣ ਮੈਦਾਨ ’ਚ ਰਹਿ ਗਏ ਹਨ। ਉਹਨਾਂ ਦੱਸਿਆ ਕਿ ਵਾਰਡ ਨੰਬਰ 21 ਤੋਂ30 ਵਿੱਚ 13 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲੈਣ ਕਾਰਨ ਹੁਣ 40 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ।  ਵਾਰਡ ਨੰਬਰ 31 ਤੋਂ 40 ਵਿੱਚ 7 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਉਪਰੰਤ 32 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ।ਸ਼੍ਰੀ ਪਰੇ ਨੇ ਦੱਸਿਆ ਕਿ  ਵਾਰਡ ਨੰਬਰ41 ਤੋਂ 50 ਵਿੱਚ 3 ਵਾਰਡਾਂ (41,42,47) ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋਣ ਅਤੇ 20 ਵੱਲੋਂ ਕਾਗਜ਼ ਵਾਪਸ ਲੈਣ ਉਪਰੰਤ ਹੁਣ 7 ਵਾਰਡਾਂ ਵਿੱਚ 23 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜਦ ਕਿ ਵਾਰਡ ਨੰਬਰ 51 ਤੋਂ 60 ਵਿੱਚ  10 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਕਾਰਨ 38 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ।  ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੇ 13 ਵਾਰਡਾਂ ਵਿੱਚ 22 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਕਾਰਨ 41 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ ਜਦੋਂਕਿ ਨਗਰ ਪੰਚਾਇਤ ਘਨੌਰ ਵਿੱਚ ਕੁੱਲ 11 ਵਾਰਡਾਂ ਦੇ 5 ਉਮੀਦਵਾਰ (ਵਾਰਡ ਨੰ: 1,3,6,7,10) ਬਿਨਾਂ ਮੁਕਾਬਲਾ ਜੇਤੂ ਹੋਣ ਅਤੇ 5 ਵੱਲੋਂ ਕਾਗਜ਼ ਵਾਪਸ ਲੈਣ ਕਾਰਨ ਹੁਣ ਸਿਰਫ 6 ਵਾਰਡਾਂ ਵਿੱਚ 14 ਉਮੀਦਵਾਰ ਚੋਣ ਮੈਦਾਨ ਚ ਰਹਿ ਗਏ ਹਨ। ਸ੍ਰੀ ਪਰੇ ਨੇ ਦਸਿਆ ਕਿ ਬਾਕੀ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ ਅਤੇ ਵੋਟਾਂ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ ਤੇ ਇਸੇ ਦੌਰਾਨ ਵੋਟਾਂ ਪੈਣ ਦੀ ਸਮਾਪਤੀ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ।