Covid vaccination schedule of Patiala for 30 November
November 29, 2021 - PatialaPolitics
ਕੋਵਿਡ ਟੀਕਾਕਰਣ ਕੈਂਪਾ ਵਿੱਚ 3921 ਨਾਗਰਿਕਾਂ ਨੇਂ ਕਰਵਾਇਆ ਕੋਵਿਡ ਟੀਕਾਕਰਨ
ਘਰ ਘਰ ਦਸਤਕ ਮੁਹਿੰਮ ਤਹਿਤ ਸਿਹਤ ਟੀਮਾਂ ਵੱਲੋਂ 2144 ਘਰਾਂ ਦਾ ਦੋਰਾ।
ਕੱਲ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਅਤੇ ਕੌਵੈਕਸਿਨ ਕੋਵਿਡ ਵੈਕਸੀਨ ਨਾਲ ਟੀਕਾਕਰਣ ਕਰਨ ਲਈ ਲੱਗਣਗੇ ਕੈਂਪ।
ਅੱਜ ਜਿਲ੍ਹੇ ਵਿੱਚ ਇੱਕ ਕੋਵਿਡ ਪੋਜੀਟਿਵ ਕੇਸ ਦੀ ਪੁਸ਼ਟੀ :ਸਿਵਲ ਸਰਜਨ
ਪਟਿਆਲਾ 29 ਨਵੰਬਰ ( ) ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 3921 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 15 ਲੱਖ 25 ਹਜਾਰ 606 ਹੋ ਗਈ ਹੈ।ਉੁਹਨਾਂ ਕਿਹਾ ਕਿ ਘਰ-ਘਰ ਦਸਤਕ ਮੁਹਿੰਮ ਤਹਿਤ ਸਿਹਤ ਟੀਮਾਂ ਵਲੋਂ ਅੱਜ 31 ਪਿੰਡਾਂ ਦੇ 2144 ਘਰਾਂ ਦਾ ਦੋਰਾ ਕੀਤਾ।ਜਿਸ ਦੋਰਾਨ 555 ਯੋਗ ਨਾਗਰਿਕ ਅਜਿਹੇ ਪਾਏ ਗਏ ਜਿਨ੍ਹਾਂ ਦੇ ਕੋਵਿਡ ਦਾ ਕੋਈ ਵੀ ਟੀਕਾ ਨਹੀ ਲੱਗਿਆ ਹੋਇਆ ਸੀ।ਇਨ੍ਹਾਂ ਵਿਚੋ 320 ਨਾਗਰਿਕਾਂ ਦੇ ਮੌਕੇ ਤੇ ਹੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 1897 ਅਜਿਹੇ ਨਾਗਰਿਕ ਸਨ ਜਿਨ੍ਹਾਂ ਦੇ ਪਹਿਲੀ ਵੈਕਸੀਨ ਲੱਗੇ ਦਾ ਸਮਾਂ ਪੂਰਾ ਹੋ ਗਿਆ ਸੀ, ਵਿਚੋਂ 1055 ਨਾਗਰਿਕਾਂ ਨੂੰ ਮੌਕੇ ਤੇ ਹੀ ਦੂਜੀ ਖੁਰਾਕ ਦਿੱਤੀ ਗਈ।ਇਸ ਤਰ੍ਹਾਂ ਘਰ ਘਰ ਦਸਤਕ ਮੁਹਿੰਮ ਤਹਿਤ 1375 ਯੋਗ ਵਿਅਕਤੀਆਂ ਦੇ ਟੀਕੇ ਲਗਾਏ ਗਏ।
ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 30 ਨਵੰਬਰ ਦਿਨ ਮੰਗਲਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੌਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ,ਡੀ ਐਮ ਡਬਲਿਉ ਰੇਲਵੇ ਹਸਪਤਾਲ,ਪੁਲਿਸ ਲਾਈਨਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਆਰਿਆ ਸਮਾਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨੰਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਟੀ ਬ੍ਰਾਂਚ,ਮੋਦੀਖਾਨਾ ਨੇੜੇ ਮੋਤੀ ਬਾਗ ਗੁਰਦੁਆਰਾ, ਸਮਾਣਾ ਦੇ ਸਬ ਡਵੀਜਨ ਹਸਪਤਾਲ ਅਤੇ ਪੰਜਾਬੀ ਬਾਗ,ਵਾਰਡ ਨੰਬਰ 13, ਨਾਭਾ ਦੇ ਗੁਰੂ ਨਾਨਕਪੁਰਾ ਮੁਹੱਲਾ, ਜੱਟਾਂ ਵਾਲਾ ਮੁਹੱਲਾ,ਸਾਕੀਆ ਮੁਹੱਲਾ ਅਤੇ ਐਮ. ਪੀ. ਡਬਲਿਯੂ ਸਕੂਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਰੋਸ਼ਨ ਕਲੋਨੀ ਵਾਰਡ ਨੰਬਰ 5, ਘਨੌਰ ਦੇ ਸਰਕਾਰੀ ਸਕੂਲ ਅਤੇ ਪਾਤੜਾਂ ਦੇ ਕਮਿਉਨਿਟੀ ਸਿਹਤ ਕੇਂਦਰ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾ ਅਧੀਨ ਆਉਂਦੇ ਪਿੰਡਾਂ ਵਿੱਚ ਘਰ ਘਰ ਦਸਤਕ ਮਿਸ਼ਨ ਤਹਿਤ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 883 ਕੋਵਿਡ ਰਿਪੋਰਟਾਂ ਵਿਚੋਂ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਇਆ ਜੋ ਕਿ ਬਲਾਕ ਸੁਤਰਾਣਾ ਨਾਲ ਸਬੰਧਤ ਹੈ।ਜਿਸ ਨਾਲ ਜਿਲੇ੍ਹ ਵਿੱਚ ਕੋਵਿਡ