Covid vaccination schedule of Patiala for 4 December

December 3, 2021 - PatialaPolitics

Covid vaccination schedule of Patiala for 4 December

ਕੋਵਿਡ ਟੀਕਾਕਰਨ ਕੈਂਪਾਂ ਵਿੱਚ 4151 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ,
ਕੱਲ ਦਿਨ ਸ਼ਨਿਚਰਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਟੀਕਾਕਰਨ ਕਰਨ ਲਈ ਲੱਗਣਗੇ ਕੈਂਪ।
ਅੱਜ ਜਿਲ੍ਹੇ ਵਿੱਚ ਇੱਕ ਕੋਵਿਡ ਪੋਜੀਟਿਵ ਕੇਸ ਦੀ ਹੋਈ ਪੁਸ਼ਟੀ :ਸਿਵਲ ਸਰਜਨ
ਪਟਿਆਲਾ 03 ਦਸੰਬਰ ( ) ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 4151 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 15 ਲੱਖ 41 ਹਜਾਰ 342 ਹੋ ਗਈ ਹੈ।
ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 04 ਦਸੰਬਰ ਦਿਨ ਸ਼ਨਿਚਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ,ਡੀ ਐਮ ਡਬਲਿਉ ਰੇਲਵੇ ਹਸਪਤਾਲ,ਪੁਲਿਸ ਲਾਈਨਜ,ਕਾਲੀ ਮਾਤਾ ਮੰਦਿਰ, ਕਰੀਵੀ ਮੈਡੀਕਲ ਸਟੋਰ ਅਨਾਜ ਮੰਡੀ ਨਾਭਾ ਗੇਟ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰੀਆ ਸਮਾਜ, ਸੂਲਰ, ਸਿਟੀ ਬਰਾਂਚ, ਅਨੰਦ ਨਗਰ ਬੀ,ਮੋਦੀਖਾਨਾਂ ਸਾਹਮਣੇ ਮੋਤੀ ਬਾਗ ਗੁਰਦੁਆਰਾ ਸਾਹਿਬ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਐਮ. ਪੀ. ਡਬਲਿਯੂ ਸਕੂਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ -2 ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 1942 ਕੋਵਿਡ ਰਿਪੋਰਟਾਂ ਵਿਚੋਂ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਇਆ ਹੈ, ਜ਼ੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹੈ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 48,977 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 05 ਮਰੀਜ਼ ਠੀਕ ਹੋਣ ਨਾਲ ਕੋਵਿਡ ਤੋਂ ਠੀਕ ਵਾਲੇ ਮਰੀਜਾਂ ਦੀ ਗਿਣਤੀ ਵੀ 47595 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 20 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀਂ ਹੋਈ।
ਜਿਲਾ ਐਪਡੀਮੋਲੋਜਿਸਟ ਡਾ ਸੁਮੀਤ ਸਿੰਘ ਨੇ ਦੱਸਿਆ ਕਿ ਅੱਜ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਹੋਣ ਕਾਰਨ ਸਿਹਤ ਟੀਮਾਂ ਵੱਲੋਂ ਜਿਲੇ ਵਿੱਚ 16715 ਘਰਾਂ/ਥਾਂਵਾਂ ਤੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ , ਜਿਸ ਦੌਰਾਨ 49 ਥਾਂਵਾਂ ਤੇ ਮੱਛਰ ਦਾ ਲਾਰਵਾ ਪਾਇਆ ਗਿਆ।ਜਿਸ ਨੂੰ ਸਿਹਤ ਟੀਮਾਂ ਵੱਲੋਂ ਨਸ਼ਟ ਕਰਵਾ ਦਿੱਤਾ ਗਿਆ ਅਤੇ ਚੇਤਾਵਨੀ ਜਾਰੀ ਕੀਤੀ ਗਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1719 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,47,386 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,977 ਕੋਵਿਡ ਪੋਜਟਿਵ,9,97,268