I Love U D written on Patiala Fountain chownk

December 18, 2021 - PatialaPolitics

ਫੁਅਾਰਾ ਚੌਕ ਤੇ ਗਲਤ ਸਬਦ ਲ਼ਿਖ ਚੌਕ ਦੀ ਸੁੰਦਰਤਾ ਤੇ ਲਗਾੲਿਅਾ ਦਾਗ

I Love U D written on Patiala Fountain chownk

ਪਟਿਅਾਲਾ ਸ਼ਹਿਰ ਦਾ ਪ੍ਰਮੁੱਖ ਫੁਅਾਰਾ ਚੌਂਕ ਜਿਸ ਤੋਂ ਹਰ ਅਾਮ ਅਤੇ ਖਾਸ ਵਿਅਕਤੀ ਨੇ ਲੰਘਣਾ ਹੁੰਦਾ ਹੈ ਪਰ ਬੀਤੇ ਕੁਝ ਕੁ ਦਿਨ ਪਹਿਲਾਂ ਸ਼ਰਾਰਤੀ ਅਤੇ ਅਨਪਛਾਤੇ ਵਿਅਕਤੀ ਵਲੋ ਫੁਅਾਰੇ ਤੇ ਮਾੜੇ ਸ਼ਬਦ ਲ਼ਿਖਕੇ ੳੁਸ ਚੌਂਕ ਦੀ ਸੁੰਦਰਤਾ ਖਰਾਬ ਕਰਨ ਦੀ ਕੋਸ਼ਿਸ ਕੀਤੀ ਗੲੀ। ਪਟਿਅਾਲੇ ਦੇ ਕੌਸਲਰਾਂ ਵਲੋ ਪਟਿਅਾਲੇ ਸ਼ਹਿਰ ਦੇ ਵਿਕਾਸ ਕਾਰਜਾਂ ਲੲੀ ਅਤੇ ਪਟਿਅਾਲੇ ਸ਼ਹਿਰ ਨੂੰ ਸੁੰਦਰ ਬਣਾੳੁਣ ਲੲੀ ਸਰਕਾਰਾਂ ਪਾਸੋ ਫੰਡਾਂ ਦਾ ਇੰਤਜਾਮ ਕੀਤਾ ਜਾਂਦਾ ਹੈ ਅਤੇ ੳੁਹਨਾਂ ਕੌਸਲਰਾਂ ਦੀ ਮਹਿਬਾਨੀ ਸਦਕਾ ਮਿਲੇ ਫੰਡਾਂ ਨਾਲ ਸ਼ਹਿਰ ਦੇ ਪ੍ਰਮੱਖ ਚੌਕਾਂ ਨੂੰ ਸੁੰਦਰ ਬਣਾੲਿਅਾ ਜਾਂਦਾ ਹੈ ਪਰ ਕੁਝ ਨਾ ਸਮਝ ਜਾਂ ਸ਼ਰਾਰਤੀ ਅਨਸਰਾਂ ਵਲੋ ਚੌਕ ਤੇ ਗਲਤ ਸਬਦ ਲਿਖ ਕੇ ਕੌਸਲਰਾ ਅਤੇ ਸਰਕਾਰ ਦੁਅਾਰਾ ਸ਼ਹਿਰ ਨੂੰ ਸੁੰਦਰ ਬਣਾੳੁਣ ਦੇ ਕੀਤੇ ਜਾਂ ਰਹੇ ਯਤਨਾਂ ਤੇ ਪਾਣੀ ਫੇਰ ਦਿੱਤਾ ਜਾਂਦਾ ਹੈ ਪਰ ਇਸ ਸਾਰੀ ਪ੍ਰਕਿਰਿਅਾ ਪਿੱਛੇ ਜਨਤਾ ਵਲੋ ਕਸੂਰ ਵੀ ਸਰਕਾਰਾਂ ਦਾ ਹੀ ਕੱਢਿਅਾ ਜਾਂਦਾ ਹੈ। ਪਰ ਦੂਸਰੇ ਪਾਸੇ ਦੇਖਿਅਾ ਜਾਵੇ ਤਾਂ ਪ੍ਰਸਾਸਨ ਵਲੋ ਇਹਨਾਂ ਮਾੜੇ ਸਬਦਾਂ ਨੂੰ ਮਿਟਾੳੁਣ ਵਾਸਤੇ ਕੋੲੀ ੳੁਪਰਾਲਾ ਨਹੀਂ ਕੀਤਾ ਗਿਅਾ।

https://www.instagram.com/p/CXnaOp2hFOt/?utm_medium=copy_link