8 new Covid case reported in Patiala
December 22, 2021 - PatialaPolitics
8 new Covid case reported in Patiala
ਅੱਜ ਜਿਲ੍ਹੇ ਵਿੱਚ ਅੱਠ ਕੇਸ ਪਾਏ ਗਏ ਕੋਵਿਡ ਪੋਜੀਟਿਵ, ਜਿਹਨਾਂ ਵਿੱਚ ਦੋ ਵਿਦੇਸ਼ੀ ਯਾਤਰੀ ਵੀ ਸ਼ਾਮਲ ।
ਕੋਵਿਡ ਟੀਕਾਕਰਨ ਕੈਂਪਾ ਵਿੱਚ 2548 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।
ਕੱਲ ਦਿਨ ਵੀਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਹੋਵੇਗਾ ਟੀਕਾਕਰਣ : ਸਿਵਲ ਸਰਜਨ।
ਪਟਿਆਲਾ 22 ਦਸੰਬਰ ( ) ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 2548 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 16 ਲੱਖ 09 ਹਜਾਰ 558 ਹੋ ਗਈ ਹੈ। ਜਿਸ ਵਿਚੋਂ ਵੈਕਸੀਨ ਦੀਆਂ ਦੋੋਨੋ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 5 ਲੱਖ 22 ਹਜਾਰ 394 ਹੈ।ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਮੁਲਾਜਮ ਨੁੰ ਆਪਣੇ ਕੋਵਿਡ ਵੈਕਸੀਨੇਸ਼ਨ ਦਾ ਵੇਰਵਾ ਆਈ. ਐਚ.ਆਰ.ਐਮ.ਐਸ.ਪੋਰਟਲ ਵਿੱਚ ਦਰਜ ਕਰਨਾ ਜਰੂਰੀ ਹੈ। ਡਾ.ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 23 ਦਸੰਬਰ ਦਿਨ ਵੀਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ, ਮੋਦੀਖਾਨਾਂ ਸਾਹਮਣੇ ਗੁਰਦਾਆਰਾ ਮੋਤੀ ਬਾਗ ਸਾਹਿਬ,ਪੀਰ ਅੱਬੂ ਸ਼ਾਹ ਕਲੋਨੀ ਸਨੋਰੀ ਅੱਡਾ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਆਰਿਆ ਸਮਾਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨੰਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਟੀ ਬ੍ਰਾਂਚ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਐਮ.ਪੀ. ਡਬਲਿਯੂ. ਸਕੂਲ ਅਤੇ ਅਜੀਤ ਨਗਰ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ-2 ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾ ਵਿੱਚ ਅਤੇ ਅਧੀਨ ਆਉਂਦੇ ਪਿੰਡਾ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 1571 ਕੋਵਿਡ ਰਿਪੋਰਟਾਂ ਵਿਚੋਂ ਅੱਠ ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਤਿੰਨ ਬਲਾਕ ਕੌਲੀ ਅਤੇ ਪੰਜ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।ਜਿਸ ਕਰਕੇ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49,018 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ ਕੋਵਿਡ ਤੋਂ 02 ਹੋਰ ਮਰੀਜ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47636 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 20 ਹੈ ਅਤੇ ਅੱਜ ਜਿਲੇ੍ਹ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀਂ ਹੋਈ।
ਜਿਲ੍ਹਾ ਐਪੀਡੋਮੋਲੋਜਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਪਟਿਆਲਾ ਨੇੜਲੇ ਇੱਕ ਪਿੰਡ ਵਿੱਚ ਯੂ.ਕੇ.ਤੋਂ ਆਏ ਇੱਕ ਪਰਿਵਾਰ ਦੇ ਚਾਰ ਮੈਂਬਰਾ ਦੇ ਅੱਠਵੇ ਦਿਨ ਨਿਯਮਾਂ ਮੁਤਾਬਿਕ ਕੋਵਿਡ ਟੈਸਟ ਕਰਵਾਉਣ ਤੇਂ ਉਹਨਾਂ ਵਿਚੋਂ ਦੋ ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਦੀ ਜੀਨੌ ਸੂਕੈਵਸਿੰਗ ਰਾਹੀ ਵੈਰੀਐਂਟ ਦਾ ਪਤਾ ਲਗਾਉਣ ਲਈ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ।ਰਿਪੋਰਟ ਆਉਣ ਤੱਕ ਇੱਹਨਾਂ ਨੂੰ ਆਈਸੋਲੇਟ ਕਰਦੇ ਹੋਏ ਮਾਤਾ ਕੂਸ਼ਲਿਆ ਹਸਪਤਾਲ ਦੇ ਆਈਸੋਲੇਟ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।ਇਹਨਾਂ ਦੀ ਕੰਟੈਕਟ ਟਰੇਸਿੰਗ ਜਾਰੀ ਹੈ ਤੇਂ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਲਏ ਜਾਣਗੇ।ਉਹਨਾਂ ਕਿਹਾ ਕਿ ਸਿਹਤ ਵਿਭਾਗ ਬਾਹਰਲੇ ਮੁਲਕਾਂ ਤੋਂ ਆਏ ਯਾਤਰੀਆਂ ਦੀ ਨਿਯਮਾਂ ਅਨੁਸਾਰ ਜਾਂਚ ਪੂਰੀ ਤਰ੍ਹਾਂ ਕਰ ਰਿਹਾ ਹੈ। ਹੁਣ ਤੱਕ ਦਸੰਬਰ ਮਹੀਨੇ ਵਿੱਚ 2293 ਵਿਦੇਸ਼ੀ ਯਾਤਰੀ ਪਟਿਆਲਾ ਜਿਲੇ ਵਿੱਚ ਪਹੁੰਚੇ ਹਨ, ਜਿਨਾਂ ਵਿੱਚੋਂ 298 ਹਾਈ ਰਿਸਕ ਮੁਲਕਾਂ ਤੋਂ ਆਏ ਹਨ। ਜਿਨਾਂ ਨੂੰ ਘਰਾਂ ਵਿਚ ਕੁਆਰਨਟੀਨ ਰੱਖਦੇ ਹੋਏ ਅੱਠਵੇਂ ਦਿਨ ਮੁੜ ਟੈਸਟ ਕੀਤਾ ਜਾ ਰਿਹਾ ਹੈ। ਹੁਣ ਤੱਕ 173 ਪ੍ਰਾਪਤ ਹੋਈਆਂ ਜਿਹਨਾਂ ਵਿੱਚੋਂ ਦੋ ਪੋਜਟਿਵ ਪਾਏ ਗਏ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1441 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,75,435 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 49,018 ਕੋਵਿਡ ਪੋਜਟਿਵ,10,25,686 ਨੈਗੇਟਿਵ ਅਤੇ ਲਗਭਗ 729 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
∼