133 covid case In Patiala 2 January

January 2, 2022 - PatialaPolitics

133 covid case In Patiala 2 January

ਅੱਜ ਜਿਲੇ ਵਿੱਚ ਪ੍ਰਾਪਤ 1136 ਕੋਵਿਡ ਰਿਪੋਰਟਾਂ ਵਿਚੋਂ 133 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 120, ਨਾਭਾ 03, ਰਾਜਪੁਰਾ 05, ਬਲਾਕ ਭਾਦਸੋਂ ਤੋਂ 01,ਬਲਾਕ ਕੋਲੀ 03 ਅਤੇ 01 ਦੁਧਨਸਾਧਾ ਨਾਲ ਸਬੰਧਤ ਹਨ। ਇਹਨਾਂ 133 ਕੇਸਾਂ ਵਿਚੋਂ 21 ਦੁਸਰੇ ਰਾਜਾਂ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49384 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 05 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47669 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 351 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1364 ਹੀ ਹੈ।

ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕਿ ਜਿਲੇ੍ਹ ਵਿੱਚ ਤੇਜੀ ਨਾਲ ਕੋਵਿਡ ਕੇਸਾਂ ਦਾ ਵੱਧਣਾ ਜਾਰੀ ਹੈ।ਜਿਸ ਦਾ ਕਾਰਣ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ ਹੈ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਲੋਕ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੀ ਸਥਿਤੀ ਬਾਰੇ ਸਿਹਤ ਅਧਿਕਾਰੀਆਂ ਦਾ ਜਿਲ੍ਹਾ ਪ੍ਰਸਾਸ਼ਣ ਨਾਲ ਤਾਲਮੇਲ ਜਾਰੀ ਹੈ ਅਤੇ ਜੇਕਰ ਲੋਕਾਂ ਵੱਲੋਂ ਅਜੇ ਵੀ ਅਣਗਿਹਲੀ ਵਰਤੀ ਤਾਂ ਪ੍ਰਸ਼ਾਸਣ ਨੂੰ ਸਖਤ ਫੈਸਲੇ ਲੇਣੇ ਪੈ ਸਕਦੇ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਥਾਪਰ ਕਾਲਜ ਦੇ ਕੰਟਨਂਮੈਂਟ ਏਰੀਏ ਵਿਚੋਂ ਕੋਵਿਡ ਸੈਂਪਲਿੰਗ ਪੂਰੀ ਹੋ ਚੁਕੀ ਹੈ ਅਤੇ ਹੁਣ ਤੱਕ ਥਾਪਰ ਕਾਲਜ ਵਿੱਚ 93 ਕੇਸ ਪੋਜਟਿਵ ਆ ਚੁੱਕੇ ਹਨ।