Voters details of Patiala 2022

January 5, 2022 - PatialaPolitics

Voters details of Patiala 2022

ਸਹਾਇਕ ਕਮਿਸ਼ਨਰ (ਜਨਰਲ) ਜਸਲੀਨ ਕੌਰ ਭੁੱਲਰ ਨੇ ਅੱਜ 1 ਜਨਵਰੀ 2022 ਦੇ ਆਧਾਰ ‘ਤੇ ਤਿਆਰ ਹੋਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਵੋਟਰਾਂ ਦੀ ਸੂਚੀ ਦੀ ਸਾਫ਼ਟਕਾਪੀ ਸੀ.ਡੀ. ਵਿੱਚ ਬਿਨ੍ਹਾਂ ਫੋਟੋ ਵਾਲੀ ਵੋਟਰ ਸੂਚੀ ਮੁਹੱਈਆ ਕਰਵਾਈ। ਇਸ ਮੌਕੇ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਕੁੱਲ 08 ਵਿਧਾਨ ਸਭਾ ਚੋਣ ਹਲਕਿਆਂ ‘ਚ ਵੋਟਰ ਸੂਚੀਆਂ ਦੀ ਸੁਧਾਈ ਤੋਂ ਬਾਅਦ 23069 ਨਵੇਂ ਵੋਟਰਾਂ ਦਾ ਵਾਧਾ ਹੋਣ ਨਾਲ ਹੁਣ ਕੁੱਲ ਵੋਟਰਾਂ ਦੀ ਗਿਣਤੀ 14 ਲੱਖ 98 ਹਜ਼ਾਰ 823 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਟਿਆਲਾ ਜ਼ਿਲ੍ਹੇ ‘ਚ ਪੁਰਸ਼ ਵੋਟਰ 7,83,676, ਮਹਿਲਾ ਵੋਟਰ 7,15,087 ਤੇ ਟਰਾਂਸਜੈਂਡਰ ਵੋਟਰਾਂ 60 ਹੋ ਗਏ ਹਨ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ 109-ਨਾਭਾ ‘ਚ ਹੁਣ ਕੁੱਲ ਵੋਟਰਾਂ ਦੀ ਗਿਣਤੀ 1,83,074 ਹੋ ਗਈ ਹੈ ਜਿਸ ‘ਚ 95,487 ਪੁਰਸ਼, 87,580 ਮਹਿਲਾ ਤੇ 7 ਟਰਾਂਸਜੈਂਡਰ ਵੋਟਰ ਹਨ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ‘ਚ ਕੁੱਲ ਵੋਟਰ 2,22,326 ਜਿਸ ‘ਚ 1,14,868 ਪੁਰਸ਼, 1,07,449 ਮਹਿਲਾ ਤੇ 9 ਟਰਾਂਸਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ 111-ਰਾਜਪੁਰਾ ‘ਚ ਹੁਣ 1,79,658 ਵੋਟਰ ਹਨ ਜਿਸ ‘ਚ 94,526 ਪੁਰਸ਼, 85,126 ਮਹਿਲਾ ਤੇ 6 ਟਰਾਂਸਜੈਂਡਰ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸੇ ਤਰ੍ਹਾਂ 113-ਘਨੌਰ ‘ਚ 1,62,959 ਵੋਟਰ ਹਨ, ਜਿਨ੍ਹਾਂ ‘ਚ 87,462 ਪੁਰਸ਼ ਤੇ 75,497 ਮਹਿਲਾ ਵੋਟਰ ਹਨ।

ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ 114-ਸਨੌਰ ‘ਚ ਕੁੱਲ ਵੋਟਰ 2,20,306 ਹਨ ਜਿਨ੍ਹਾਂ ਵਿਚੋਂ 1,16,078 ਪੁਰਸ਼, 1,04,224 ਮਹਿਲਾ ਤੇ 4 ਟਰਾਂਸਜੈਂਡਰ ਵੋਟਰ ਹਨ। ਇਸੇ ਤਰ੍ਹਾਂ 115-ਪਟਿਆਲਾ ‘ਚ ਕੁੱਲ ਵੋਟਰ 1,59,428 ਜਿਨ੍ਹਾਂ ‘ਚ 81,942 ਪੁਰਸ਼, 77,474 ਮਹਿਲਾ ਤੇ 12 ਟਰਾਂਸਜੈਂਡਰ ਵੋਟਰ ਹਨ। ਵਿਧਾਨ ਸਭਾ ਹਲਕਾ 116-ਸਮਾਣਾ ‘ਚ ਕੁੱਲ ਵੋਟਰ 1,90,608 ਹਨ, ਜਿਨ੍ਹਾਂ ਵਿਚੋਂ 99,116 ਪੁਰਸ਼, 91,476 ਮਹਿਲਾ ਤੇ 16 ਟਰਾਂਸਜੈਂਡਰ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ 117-ਸ਼ੁਤਰਾਣਾ ‘ਚ ਕੁੱਲ ਵੋਟਰ 1,80,464 ਹਨ, ਜਿਨ੍ਹਾਂ ‘ਚ 94,197 ਪੁਰਸ਼, 86,261 ਮਹਿਲਾ ਤੇ 6 ਟਰਾਂਸਜੈਂਡਰ ਵੋਟਰਾਂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਨੂੰ ਵੋਟਰ ਸੂਚੀ ‘ਚ ਕੋਈ ਤਰੁੱਟੀ ਲੱਗਦੀ ਹੈ ਤਾਂ ਉਹ ਸਬੰਧਤ ਆਰ.ਓ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਚੋਣ ਤਹਿਸੀਲਦਾਰ ਸ਼੍ਰੀ ਰਾਮਜੀ ਲਾਲ, ਕਾਂਗਰਸ ਪਾਰਟੀ ਵੱਲੋਂ ਮਹਿੰਦਰ ਸਿੰਘ, ਅਕਾਲੀ ਦਲ ਦੀ ਤਰਫ਼ੋਂ ਸੁਖਵਿੰਦਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਐਡਵੋਕੇਟ ਅਭੀਨਵ ਥਾਪਰ, ਐਨ.ਸੀ.ਪੀ. ਦੇ ਜਸਵਿੰਦਰ ਸਿੰਘ ਤੇ ਤ੍ਰਿਣਮੂਲ ਕਾਂਗਰਸ ਦੇ ਅਸ਼ੋਕ ਸ਼ਰਮਾ ਵੀ ਹਾਜ਼ਰ ਸਨ।

ਕੈਪਸ਼ਨ :- ਸਹਾਇਕ ਕਮਿਸ਼ਨਰ ਜਸਲੀਨ ਕੌਰ ਭੁੱਲਰ ਵੋਟਰ ਸੂਚੀਆਂ ਦੀਆਂ ਸੀਡੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਪਦੇ ਹੋਏ।