Punjab 2022:Patiala to have 1784 Polling station

January 11, 2022 - PatialaPolitics

Punjab 2022:Patiala to have 1784 Polling station

ਪਟਿਆਲਾ ਜ਼ਿਲ੍ਹੇ ‘ਚ 1034 ਸਥਾਨਾਂ ‘ਤੇ ਬਣਾਏ 1784 ਪੋਲਿੰਗ ਸਟੇਸ਼ਨਾਂ ‘ਤੇ 1503544 ਵੋਟਰ 14 ਫਰਵਰੀ ਨੂੰ ਕਰਨਗੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ

ਪਟਿਆਲਾ, 11 ਜਨਵਰੀ:

14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣ ਮੌਕੇ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਦੇ 1503544 ਵੋਟਰ 1034 ਸਥਾਨਾਂ ‘ਤੇ ਬਣਾਏ 1784 ਪੋਲਿੰਗ ਸਟੇਸ਼ਨਾਂ ‘ਤੇ ਆਪਣੇ ਲੋਕਤੰਤਰਿਕ ਹੱਕ ਦਾ ਇਸਤੇਮਾਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ‘ਚ 1034 ਸਥਾਨਾਂ ‘ਤੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਸ ਵਿਚੋਂ 551 ਸਥਾਨਾਂ ‘ਤੇ ਇੱਕ ਪੋਲਿੰਗ ਸਟੇਸ਼ਨ, 308 ਸਥਾਨਾਂ ‘ਤੇ ਦੋ ਪੋਲਿੰਗ ਸਟੇਸ਼ਨ, 101 ਸਥਾਨਾਂ ‘ਤੇ ਤਿੰਨ, 56 ਸਥਾਨਾਂ ‘ਤੇ ਚਾਰ ਅਤੇ 18 ਸਥਾਨਾਂ ‘ਤੇ ਪੰਜ ਪੋਲਿੰਗ ਸਟੇਸ਼ਨ ਬਣਾਉਣ ਨਾਲ ਜ਼ਿਲ੍ਹੇ ‘ਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1784 ਹੋ ਗਈ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਹਲਕਾ ਨਾਭਾ ‘ਚ 145 ਸਥਾਨਾਂ ‘ਤੇ 226 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 86 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 46 ਸਥਾਨਾਂ ‘ਤੇ ਦੋ ਪੋਲਿੰਗ ਸਟੇਸ਼ਨ, 7 ਸਥਾਨਾਂ ‘ਤੇ ਤਿੰਨ ਪੋਲਿੰਗ ਸਟੇਸ਼ਨ, 3 ਸਥਾਨਾਂ ‘ਤੇ ਚਾਰ ਅਤੇ 3 ਸਥਾਨਾਂ ‘ਤੇ ਪੰਜ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਪਟਿਆਲਾ ਦਿਹਾਤੀ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਇਥੇ 114 ਸਥਾਨਾਂ ‘ਤੇ 258 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 41 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 32 ‘ਤੇ ਦੋ, 19 ‘ਤੇ ਤਿੰਨ, 14 ‘ਤੇ ਚਾਰ ਅਤੇ 8 ਸਥਾਨਾਂ ‘ਤੇ ਪੰਜ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਥੇ 14 ਫਰਵਰੀ ਨੂੰ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।

ਵਿਧਾਨ ਸਭਾ ਹਲਕਾ ਰਾਜਪੁਰਾ ‘ਚ 112 ਸਥਾਨਾਂ ‘ਤੇ ਬਣਾਏ 201 ਪੋਲਿੰਗ ਸਟੇਸ਼ਨਾਂ ਵਿਚੋਂ 61 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 28 ‘ਤੇ ਦੋ, 10 ‘ਤੇ ਤਿੰਨ, 11 ‘ਤੇ ਚਾਰ ਅਤੇ 2 ਸਥਾਨਾਂ ‘ਤੇ ਪੰਜ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਘਨੌਰ ਵਿਧਾਨ ਸਭਾ ਹਲਕੇ ‘ਚ 148 ਸਥਾਨਾਂ ‘ਤੇ 210 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 96 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 44 ‘ਤੇ ਦੋ, 7 ‘ਤੇ ਤਿੰਨ ਅਤੇ 1 ਸਥਾਨਾਂ ‘ਤੇ ਪੰਜ ਪੁਲਿੰਗ ਸਟੇਸ਼ਨ ਬਣਾਏ ਗਏ ਹਨ।

ਸਨੌਰ ਵਿਧਾਨ ਸਭਾ ਹਲਕੇ ‘ਚ 181 ਸਥਾਨਾਂ ‘ਤੇ 270 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 120 ਸਥਾਨਾਂ ‘ਤੇ ਇਕ, 45 ‘ਤੇ ਦੋ, 8’ਤੇ ਤਿੰਨ, 4 ‘ਤੇ ਚਾਰ ਅਤੇ 5 ਸਥਾਨਾਂ ‘ਤੇ ਵੀ ਚਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸੇ ਤਰ੍ਹਾਂ ਪਟਿਆਲਾ ਸ਼ਹਿਰੀ ‘ਚ 67 ਸਥਾਨਾਂ ‘ਤੇ 182 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 11 ਸਥਾਨਾਂ ‘ਤੇ ਇਕ, 15 ‘ਤੇ ਦੋ, 23 ਸਥਾਨਾਂ ‘ਤੇ ਤਿੰਨ ਅਤੇ 18 ਸਥਾਨਾਂ ‘ਤੇ ਚਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਵਿਧਾਨ ਸਭਾ ਹਲਕਾ ਸਮਾਣਾ ‘ਚ 150 ਸਥਾਨਾਂ ‘ਤੇ 232 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 87 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 46 ‘ਤੇ ਦੋ, 15 ‘ਤੇ ਤਿੰਨ ਅਤੇ 2 ਸਥਾਨਾਂ ‘ਤੇ ਚਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸੇ ਤਰ੍ਹਾਂ ਹਲਕਾ ਸ਼ੁਤਰਾਣਾ ‘ਚ 117 ਸਥਾਨਾਂ ‘ਤੇ 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਸ ਵਿਚੋਂ 49 ਸਥਾਨਾਂ ‘ਤੇ ਇਕ ਪੋਲਿੰਗ ਸਟੇਸ਼ਨ, 52 ‘ਤੇ ਦੋ, 12 ‘ਤੇ ਤਿੰਨ ਅਤੇ 4 ਸਥਾਨਾਂ ‘ਤੇ ਚਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ।