Alert:900+ covid case in Patiala 11 January

January 11, 2022 - PatialaPolitics

Alert:900+ covid case in Patiala 11 January

 

ਪਟਿਆਲਾ 11 ਜਨਵਰੀ ( ) ਜਿਲ੍ਹੇ ਵਿੱਚ ਸਿਹਤ ਕਾਮੇ, ਫਰੰਟ ਲਾਈਨ ਵਰਕਰ , ਫਰੰਟਲਾਈਨ ਵਰਕਰ (ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਇਹਤਿਆਤੀ/ ਬੂਸਟਰ ਡੋਜ ਦੀ ਹੋਈ ਸ਼ੁਰੂਆਤ ਤਹਿਤ ਅੱਜ ਦੁਜੇ ਦਿਨ 361 ਯੋਗ ਨਾਗਰਿਕਾਂ ਨੇਂ ਬੂਸਟਰ ਡੋਜ ਲਗਵਾਈ।ਉਹਨਾਂ ਯੋਗ ਨਾਗਰਿਕਾਂ ਨੁੰ ਵੀ ਅਪੀਲ ਵੀ ਕੀਤੀ ਕਿ ਉਹ ਦੂਜੀ ਡੋਜ ਦਾ ਸਮਾਂ ਪੁਰਾ ਹੋਣ ਤੇ ਵੈਕਸੀਨ ਦੀ ਇਹਤਿਆਤੀ/ ਬੂਸਟਰ ਡੋਜ ਜਰੂਰ ਲਗਵਾਉਣ।

ਅੱਜ ਜਿਲੇ ਵਿੱਚ ਪ੍ਰਾਪਤ 3352 ਕੋਵਿਡ ਰਿਪੋਰਟਾਂ ਵਿਚੋਂ 909 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 609, ਨਾਭਾ 32, ਸਮਾਣਾ 22, ਰਾਜਪੁਰਾ 61, ਬਲਾਕ ਭਾਦਸੋਂ ਤੋਂ 33, ਬਲਾਕ ਕੋਲੀ 47, ਬਲਾਕ ਹਰਪਾਲਪੁਰ ਤੋਂ 24, ਬਲਾਕ ਤੋਂ 26, ਦੁਧਨਸਾਧਾ ਤੋਂ 30 ਅਤੇ ਬਲਾਕ ਸ਼ੁਤਰਾਣਾ ਤੋਂ 25 ਕੇਸ ਪਾਏ ਗਏ ਹਨ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 54,919 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 601 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 49077 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4468 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1374 ਹੋ ਗਈ ਹੈ।