3 Covid deaths in Patiala 12 January

January 12, 2022 - PatialaPolitics

3 Covid deaths in Patiala 12 January

ਪਟਿਆਲਾ 12 ਜਨਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2482 ਕੋਵਿਡ ਰਿਪੋਰਟਾਂ ਵਿਚੋਂ 906 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 452, ਨਾਭਾ 55, ਸਮਾਣਾ 27, ਰਾਜਪੁਰਾ 56, ਬਲਾਕ ਭਾਦਸੋਂ ਤੋਂ 34, ਬਲਾਕ ਕੋਲੀ 41, ਬਲਾਕ ਹਰਪਾਲਪੁਰ ਤੋਂ 30, ਬਲਾਕ ਕਾਲੋਮਾਜਰਾ ਤੋਂ 34, ਦੁਧਨਸਾਧਾ ਤੋਂ 48 ਅਤੇ ਬਲਾਕ ਸ਼ੁਤਰਾਣਾ ਤੋਂ 29 ਕੇਸ ਪਾਏ ਗਏ ਹਨ। ਤਿੰਨ ਕੇਸ ਦੁਸਰੇ ਰਾਜਾਂ ਨੂੰ ਸ਼ਿਫਟ ਹੋਣ ਅਤੇ 27 ਡੁਪਲੀਕੇਟ ਐਂਟਰੀਆਂ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 55,795 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 721 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 49798 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4620 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਤਿੰਨ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1377 ਹੋ ਗਈ ਹੈ।

 

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਓਮੀਕਰੋਨ ਨੂੰ ਹਲਕੇ ਵਿੱਚ ਨਾ ਲਿਆ ਜਾਵੇ ।ਹਰ ਦਿਨ ਵੱਡੀ ਗਿਣਤੀ ਵਿੱਚ ਪੋਜਟਿਵ ਕੇਸ ਆ ਰਹੇ ਹਨ,ਭਾਵੇਂ ਡੈਲਟਾ ਲਹਿਰ ਦੇੇ ਮੁਕਾਬਲੇ ਇਸ ਵਾਰ ਦਾਖਲ ਮਰੀਜਾ ਦਾ ਅਨੁਪਾਤ ਘੱਟ ਹੈ ਪਰ ਇੰਨੀ ਵੱਡੀ ਸੰਖਿਆਂ ਦੇ ਪੋਜਟਿਵ ਆਉਣ ਕਾਰਣ ਆਉਣ ਵਾਲੇ ਦਿਨਾਂ ਵਿੱਚ ਹਸਪਤਾਲਾ ਵਿੱਚ ਉਹੀ ਗਿਣਤੀ ਦੇਖਣ ਨੂੰ ਮਿਲ ਸਕਦੀ ਹੈ । ਜਿਹੜੀ ਪਿਛਲੀਵਾਰ ਸੀ। ਇਸ ਲਈ ਲੋਕਾਂ ਨੁੰ ਬਹੁੱਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਰਹ ਸਮੇਂ ਚਿਹਰੇ ਤੇਂ ਮਾਸਕ ਪਾ ਕੇ ਰੱਖਣਾ , ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨੀ ਚਾਹੀਦਾਂ ਹੈ।ਜਿਹਨਾਂ ਨੇਂ ਟੀਕਾਕਰਨ ਨਹੀ ਕਰਵਾਇਆ ਉਹ ਟੀਕਾਕਰਨ ਜਰੂਰ ਕਰਵਾਉਣ।

 

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2276 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,23,426 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚਂੋ ਜਿਲ੍ਹਾ ਪਟਿਆਲਾ ਦੇ 55,795 ਕੋਵਿਡ ਪੋਜਟਿਵ, 10,65,958 ਨੈਗੇਟਿਵ ਅਤੇ ਲਗਭਗ 1673 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।