634 covid case in Patiala 14 January

January 14, 2022 - PatialaPolitics

634 covid case in Patiala 14 January

ਪਟਿਆਲਾ 14 ਜਨਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 17,626 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 22 ਹਜਾਰ 340 ਹੋ ਗਈ ਹੈ।ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 1668 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 438 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1991 ਕੋਵਿਡ ਰਿਪੋਰਟਾਂ ਵਿਚੋਂ 634 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 396, ਨਾਭਾ 23, ਸਮਾਣਾ 06, ਰਾਜਪੁਰਾ 65, ਬਲਾਕ ਭਾਦਸੋਂ ਤੋਂ 26, ਬਲਾਕ ਕੋਲੀ 35, ਬਲਾਕ ਹਰਪਾਲਪੁਰ ਤੋਂ 18, ਬਲਾਕ ਕਾਲੋਮਾਜਰਾ ਤੋਂ 19, ਦੁਧਨਸਾਧਾ ਤੋਂ 23 ਅਤੇ ਬਲਾਕ ਸ਼ੁਤਰਾਣਾ ਤੋਂ 23 ਕੇਸ ਪਾਏ ਗਏ ਹਨ।ਦੋ ਕੋਵਿਡ ਪੋਜਟਿਵ ਕੇਸ ਦੁਸਰੇ ਜਿਲ੍ਹਿਆ ਨੂੰ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 57,178 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 839 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 51474 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4324 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1380 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 2081 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,27,425 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚਂੋ ਜਿਲ੍ਹਾ ਪਟਿਆਲਾ ਦੇ 57,178 ਕੋਵਿਡ ਪੋਜਟਿਵ, 10,68,825 ਨੈਗੇਟਿਵ ਅਤੇ ਲਗਭਗ 1422 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।