284 covid case in Patiala 17 January

January 17, 2022 - PatialaPolitics

284 covid case in Patiala 17 January

ਪਟਿਆਲਾ 17 ਜਨਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 17,703 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 67 ਹਜਾਰ 202 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 1300 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 554 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਹੁਣ ਜਿਲ੍ਹਾ ਪ੍ਰਸਾਸ਼ਣ ਵੱਲੋਂ ਮੰਗੇ ਸਹਿਯੋਗ ਅਨੁਸਾਰ ਰਾਧਾਸੁਆਮੀ ਸਤਸੰਗ ਘਰਾਂ ਵਿੱਚ ਵੀ ਸੰਸਥਾਂ ਵੱਲੋਂ ਕੋਵਿਡ ਵੈਕਸਿਨ ਦੇ ਕੈਂਪ ਲਗਵਾਉਣ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1151 ਕੋਵਿਡ ਰਿਪੋਰਟਾਂ ਵਿਚੋਂ 284 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 155, ਨਾਭਾ 08, ਸਮਾਣਾ 01, ਰਾਜਪੁਰਾ 60, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ 12, ਬਲਾਕ ਹਰਪਾਲਪੁਰ ਤੋਂ 05, ਬਲਾਕ ਕਾਲੋਮਾਜਰਾ ਤੋਂ 23, ਦੁਧਨਸਾਧਾ ਤੋਂ 07 ਅਤੇ ਬਲਾਕ ਸ਼ੁਤਰਾਣਾ ਤੋਂ 07 ਕੇਸ ਪਾਏ ਗਏ ਹਨ।ਦੋ ਕੋਵਿਡ ਪੋਜਟਿਵ ਕੇਸ ਦੁਸਰੇ ਜਿਲ੍ਹਿਆ ਨੂੰ ਸ਼ਿਫਟ ਹੋਣ ਅਤੇ ਦੋ ਡੁਪਲੀਕੇਟ ਐਂਟਰੀ ਡਲੀਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 58,398 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 892 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 53,533 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 3474 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1391 ਹੋ ਗਈ ਹੈ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਜਿਲ੍ਹੇ ਦੇ ਹੁਣ ਤੱਕ ਕੁੱਲ 3474 ਐਕਟਿਵ ਕੇਸਾਂ ਵਿੱਚੋਂ 125 ਮਰੀਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾ ਵਿੱਚ ਦਾਖਲ ਹਨ।ਜਿਹਨਾਂ ਵਿਚੋਂ ਸਰਕਾਰੀ ਹਸਪਤਾਲਾ ਵਿਚ 61 ਅਤੇ ਪ੍ਰਾਈਵੇਟ ਹਸਪਤਲਾ ਵਿੱਚ 64 ਮਰੀਜ ਦਾਖਲ ਹੋਕੇ ਆਪਣਾ ਇਲਾਜ ਲੈ ਰਹੇ ਹਨ ਅਤੇ ਬਾਕੀ ਮਰੀਜ ਸਿਹਤ ਵਿਭਾਗ ਦੀ ਨਿਗਰਾਣੀ ਵਿੱਚ ਆਪਣੇੇ ਆਪਣੇ ਘਰਾਂ ਵਿੱਚ ਹੀ ਏਕਾਂਤਵਾਸ ਹਨ। ਉਹਨਾਂ ਕਿਹਾ ਕਿ ਜਿਲੇ ਦੇ ਹਸਪਤਾਲਾ ਵਿੱਚ ਕੋਵਿਡ ਪੋਜਟਿਵ ਲੋੜਵੰਦ ਮਰੀਜਾਂ ਦੇ ਦਾਖਲੇ ਦੇ ਪੁਖਤਾ ਪ੍ਰਬੰਧ ਮੋਜੂਦ ਹਨ ਅਤੇ ਇਲਾਜ ਪ੍ਰਣਾਲੀ ਵਿੱਚ ਕਿਸੇ ਕਿਸਮ ਦੀ ਘਾਟ ਨਹੀ ਹੈ।ਜਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾ ਵਿੱਚ ਕੋਵਿਡ ਮਰੀਜਾਂ ਦੇ ਦਾਖਲੇ ਲਈ ਲੈਵਲ 2 ਅਤੇ ਲੈਵਲ 3 ਦੇ ਕੁੱਲ 1200 ਬੈਡਾਂ ਦੀ ਵਿਵਸਥਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 2406 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,33,038 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚਂੋ ਜਿਲ੍ਹਾ ਪਟਿਆਲਾ ਦੇ 58,398 ਕੋਵਿਡ ਪੋਜਟਿਵ, 10,72,848 ਨੈਗੇਟਿਵ ਅਤੇ ਲਗਭਗ 1783 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।