Details about Illegal factory busted at Factory area of Patiala

January 18, 2022 - PatialaPolitics

Details about Illegal factory busted at Factory area of Patiala

ਪਟਿਆਲਾ 18 ਜਨਵਰੀ ( ) ਬੀਤੇ ਦਿਨੀਂ ਇੱਕ ਸਮਾਜ ਸੈਵੀ ਸੰਸਥਾਂ ਵੱਲੋਂ ਫੈਕਟਰੀ ਏਰੀਆ ਵਿਖੇ ਇੱਕ ਫੈਕਟਰੀ/ ਗੋਦਾਮ ਵਿਚ ਬੱਚਿਆਂ ਨੂੰ ਦੇਣ ਵਾਲ਼ੇ ਦੁੱਧ ਪਾਊਡਰ ਦੇ ਐਕਸਪਾਇਰੀ ਡੇਟ ਵਾਲੇ ਡੱਬਿਆਂ ਤੇ ਐਕਸਪਾਇਰੀ ਡੇਟ ਤੇਂ ਕਾਲਾ ਪੇਂਟ ਲਗਾ ਕੇ ਡੱਬਿਆਂ ਉਤੇ ਨਵੀਂ ਤਰੀਕ ਲਿਖਣ ਤੇ ਮਾਰਕੀਟ ਵਿੱਚ ਇਸ ਨੂੰ ਵੇਚ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਸੁਚਨਾ ਮਿਲਣ ਤੇਂ ਤੁਰੰਤ ਕਾਰਵਾਈ ਕਰਦੇ ਹੋਏ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ ਸ਼ੈਲੀ ਜੇਤਲੀ ਦੀ ਅਗਵਾਈ ਵਿਚ ਫੂਡ ਸ਼ਾਖਾ ਅਤੇ ਡਰੱਗ ਸ਼ਾਖਾ ਦੇ ਅਧਿਕਾਰੀਆਂ ਦੀ ਇਕ ਟੀਮ ਤਿਆਰ ਕਰਕੇ ਕਰਵਾਈ ਲਈ ਭੇਜਿਆ ਗਿਆ।ਟੀਮ ਵੱਲੋਂ ਪੁਲੀਸ ਪਾਰਟੀ ਅਨਾਜ ਮੰਡੀ ਦੇ ਸਹਿਯੋਗ ਨਾਲ ਫੈਕਟਰੀ ਏਰੀਆ ਦੇ ਇਸ ਗੋਦਾਮ/ਫੈਕਟਰੀ ਵਿਚ ਛਾਪੇਮਾਰੀ ਕੀਤੀ ਗਈ।ਦੇਰ ਰਾਤ ਤੱਕ ਚਲੀ ਇਸ ਛਾਪੇਮਾਰੀ ਦੌਰਾਨ ਟੀਮ ਵੱਲੋਂ ਦੇਖਿਆ ਗਿਆ ਕਿ ਫੈਕਟਰੀ ਵਿੱਚ ਮੈਡੀ ਬੇਬੀ ਇੰਫੈਨਟ ਫਾਰਮੁਲਾ (ਬੱਚਿਆਂ ਨੂੰ ਦੇਣ ਵਾਲਾ ਦੁੱਧ ਪਾਉਡਰ) ਦੇ ਐਕਸਪਾਇਰੀ ਡੇਟ ਵਾਲੇ ਡੱਬੇ ਹਜਾਰਾਂ ਦੀ ਗਿਣਤੀ ਵਿਚ ਮੌਜ਼ੂਦ ਸਨ ਅਤੇ ਇਨ੍ਹਾਂ ਡੱਬਿਆਂ ਉੱਪਰ ਐਕਸਪਾਇਰੀ ਡੇਟ ਅਤੇ ਐੱਫ. ਐੱਸ. ਐੱਸ. ਆਈ. ਏ. ਦੇ ਲਾਇਸੈਂਸ ਨੰਬਰ ਤੇ ਕਾਲਾ ਪੇਂਟ ਕੀਤਾ ਜਾ ਰਿਹਾ ਸੀ ਤਾਂ ਜੋ ਇਨ੍ਹਾਂ ਡੱਬਿਆਂ ਤੇ ਐਕਸਪਾਇਰੀ ਡੇਟ ਨੂੰ ਮਿਟਾ ਕੇ ਨਵੀਂਆ ਮਿਤੀਆਂ ਲਿਖੀਆਂ ਜਾ ਸਕਣ।ਇਹਨਾਂ ਡੱਬਿਆਂ ਵਿੱਚ ਮੌਜੂਦ ਦੁੱਧ ਐਕਸਪਾਇਰੀ ਡੇਟ ਵਾਲਾ ਹੋਣ ਕਾਰਨ ਇਸ ਨੂੰ ਮਨੁੱਖੀ ਸਿਹਤ ਲਈ ਹਾਨੀਕਾਰਕ ਸਮਝਦੇ ਹੋਏ ਮੌਕੇ ਤੇ ਹੀ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸ਼ਾਖਾ ਟੀਮ ਵੱਲੋਂ ਚਾਰ ਸੈਂਪਲ ਭਰੇ ਗਏ ਜਿਨ੍ਹਾਂ ਨੂੰ ਖਰੜ ਲੈਬੋਰਟਰੀ ਜਾਂਚ ਲਈ ਭੇਜ ਦਿੱਤੇ ਗਏ ਅਤੇ ਥਾਣਾ ਮੁੱਖੀ ਅਨਾਜ਼ ਮੰਡੀ ਨੂੰ ਫੈਕਟਰੀ ਦੇ ਪ੍ਰੋਪਰਾਈਟਰ ਵਿਰੁੱਧ ਐਫ.ਆਈ.ਆਰ.ਦਰਜ ਕਰਨ ਅਤੇ ਫੈਕਟਰੀ ਵਿੱਚ ਮੌਜੂਦ ਵੱਡੀ ਮਾਤਰਾ ਵਿਚ ਪਏ ਦੁੱਧ ਦੇ ਡੱਬੇ ਅਤੇ ਹੋਰ ਸਾਮਾਨ ਨੂੰ ਜ਼ਬਤ ਕਰਨ ਲਈ ਲਿਖ ਦਿੱਤਾ ਗਿਆ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਸੈਂਪਲਾਂ ਦੀ ਲੈਬੋਰਟਰੀ ਜਾਂਚ ਤੋਂ ਬਾਅਦ ਪ੍ਰਾਪਤ ਰਿਪੋਰਟ ਦੇ ਆਧਾਰ ਤੇ ਫੈਕਟਰੀ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਛਾਪਾਮਾਰੀ ਦੌਰਾਨ ਡਰੱਗ ਸ਼ਾਖਾ ਵੱਲੋਂ ਫੈਕਟਰੀ/ ਗੁਦਾਮ ਵਿੱਚ ਮਿਆਦ ਪੁੱਗ ਚੁੱਕੀਆਂ ਦਵਾਈਆਂ ਜਿਵੇਂ ਖਾਂਸੀ ਦੀ ਦਵਾਈ ,ਇੰਫੈਕਸ਼ਨ ਦੀਆਂ ਕਰੀਮਾ, ਐਂਟੀਬਾਇਓਟਿਕ ਕੈਪਸੁਲ ਆਦਿ ਸ਼ਾਮਲ ਹਨ, ਵੀ ਬਰਾਮਦ ਕੀਤੀਆਂ ਗਈਆਂ।ਜਿਨ੍ਹਾਂ ਨੂੰ ਡੱਰਗ ਇੰਸਪੈਕਟਰਾਂ ਵੱਲੋਂ ਮੌਕੇ ਤੇ ਹੀ ਜ਼ਬਤ ਕਰ ਲਿਆ ਗਿਆ।ਡੱਰਗ ਇੰਸਪੈਕਟਰ ਕਰੁਨਾ ਗੁਪਤਾ ਨੇਂ ਕਿਹਾ ਇਸ ਸਬੰਧੀ ਫਰਮ ਨੁੰ ਨੋਟਿਸ ਜਾਰੀ ਕਰਕੇ ਫਰਮ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।ਫੈਕਟਰੀ ਦਾ ਮਾਲਕ ਮੌਕੇ ਤੇ ਹੀ ਮੌਕੇ ਤੇ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਫੈਕਟਰੀ ਦੇ ਮੁਲਾਜ਼ਮਾਂ ਕੋਲ ਕਿਸੇ ਕਿਸਮ ਦਾ ਫੈਕਟਰੀ ਦੇ ਨਾਮ ਫੂਡ ਜਾਂ ਡਰੱਗ ਲਾਇਸੈਂਸ ਮੌਜੂਦ ਸੀ।ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੈਤਲੀ ਨੇਂ ਕੀਤੀ ਜਾ ਰਹੀ ਛਾਪੇਮਾਰੀ ਬਾਰੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਵੀ ਜਾਣੂ ਕਰਵਾਇਆ ਅਤੇ ਡਿਪਟੀ ਕਮਿਸ਼ਨਰ ਜੀ ਵੱਲੋਂ ਮੋਕੇ ਤੇਂ ਤਹਿਸੀਲਦਾਰ ਰਾਮਸ਼ਰਨ ਨੁੰ ਭੇਜਿਆ ਗਿਆ।ਕੀਤੀ ਜਾਣ ਵਾਲੀ ਇਸ ਛਾਪਾਮਾਰੀ ਵਿਚ ਸਿਹਤ ਅਧਿਕਾਰੀਆਂ ਵੱਲੋਂ ਰਾਜ ਪੱਧਰ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਜਾਰੀ ਰੱਖਿਆ ਅਤੇ ਉਚ ਅਧਿਕਾਰੀਆਂ ਵੱਲੋ ਹੋਰਨਾਂ ਜਿਲ੍ਹਿਆ ਤੋਂ ਫੂਡ ਇੰਸਪੈਕਟਰ/ ਡੱਰਗ ਇੰਸਪੈਕਟਰਾਂ ਨੂੰ ਵੀ ਇਸ ਛਾਪਾਮਾਰੀ ਵਿੱਚ ਸ਼ਾਮਲ ਹੋਣ ਲਈ ਤੁਰੰਤ ਭੇਜਿਆ ਗਿਆ।ਇਸ ਛਾਪਾਮਾਰੀ ਵਿੱਚ ਦਫਤਰ ਸਿਵਲ ਸਰਜਨ ਦੀ ਫੂਡ ਸ਼ਾਖਾ ਤੋਂ ਫੂਡ ਇੰਸਪੈਕਰ ਪੁਨੀਤ ਸ਼ਰਮਾ, ਕੰਵਰਦੀਪ ਸਿੰਘ, ਫਤਿਹਗੜ ਸਾਹਿਬ ਤੋਂ ਸਹਾਇਕ ਫੂਡ ਕਮਿਸ਼ਨਰ ਅਦਿਤੀ ਗੁਪਤਾ, ਦਫਤਰ ਸਿਵਲ ਸਰਜਨ ਸੰਗਰੂਰ ਤੋਂ ਫੂਡ ਇੰਸਪੈਕਟਰ ਸੰਦੀਪ ਸਿੰਘ ਅਤੇ ਗੋਰਵ ਕੁਮਾਰ ਸ਼ਾਮਲ ਹੋਏ ਅਤੇ ਡੱਰਗ ਸ਼ਾਖਾ ਦੀ ਟੀਮ ਵਿੱਚ ਦਫਤਰ ਸਿਵਲ ਸਰਜਨ ਪਟਿਆਲਾ ਦੇ ਡੱਰਗ ਇੰਸਪੈਟਕਰ ਕਰੁਨਾ ਗੁਪਤਾ, ਰੋਹਿਤ ਕਾਲੜਾ, ਅਨੁਰਾਗ ਸਿੰਗਲਾ, ਦਫਤਰ ਸਿਵਲ ਸਰਜਨ ਸੰਗਰੂਰ ਤੋਂ ਪ੍ਰਨੀਤ ਕੌਰ, ਸੁੱਧਾ ਦਹਿਲ, ਦਫਤਰ ਸਿਵਲ ਸਰਜਨ ਲੁਧਿਆਣਾ ਤੋਂ ਡੱਰਗ ਇੰਸਪੈਕਰ ਸੰਦੀਪ ਕੋਸ਼ਿਕ ਵੀ ਸ਼ਾਮਲ ਸਨ।

Video ?