381 covid case in Patiala 21 January
381 covid case in Patiala 21 January
ਪਟਿਆਲਾ 21 ਜਨਵਰੀ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 13844 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 19 ਲੱਖ, 35 ਹਜ਼ਾਰ, 067 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 361 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 458 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਪਟਿਆਲਾ ਜਿਲ੍ਹੇ ਵਿੱਚ ਕੋਵਿਡ ਮਰੀਜਾਂ ਦੇ ਅੰਕੜੇ ਲਗਾਤਾਰ ਵੱਧਣ ਕਾਰਣ ਪੀੜਤ ਮਰੀਜਾਂ ਦੀ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।ਮੌਤਾਂ ਦਾ ਜਿਆਦਾਤਰ ਕਾਰਣ ਮਰੀਜਾਂ ਦਾ ਹੋਰ ਬਿਮਾਰੀਆਂ ਨਾਲ ਪੀੜਤ ਹੋਣਾ ਅਤੇ ਦੇਰੀ ਨਾਲ ਰਿਪੋਰਟ ਕਰਨਾ ਹੈ।ਉਹਨਾਂ ਕਿਹਾ ਜਨਵਰੀ ਮਹੀਨੇ ਦੋਰਾਣ ਹੁਣ ਤੱਕ 47 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਚੁੱਕੀ ਹੈ ਜਿਹਨਾਂ ਵਿਚੋਂ 35 ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ ਅਤੇ 14 ਮਰੀਜਾਂ ਦੀ ਮੌਤ ਹਸਪਤਾਲਾ ਵਿੱਚ ਪਹੁੰਚਣ ਦੇ 24 ਘੰਟੇ ਦੇ ਵਿੱਚ ਹੀ ਹੋ ਗਈ, ਜਿਸ ਦਾ ਕਾਰਣ ਮਰੀਜਾਂ ਦੇ ਕੋਵਿਡ ਲੱਛਣ ਹੋਣ ਦੇ ਬਾਵਜੂਦ ਡਾਕਟਰੀ ਸਲਾਹ ਨਾ ਲੈਣਾ ਅਤੇ ਦੇਰੀ ਨਾਲ ਹਸਪਤਾਲਾ ਵਿੱਚ ਰਿਪੋਰਟ ਕਰਨਾ ਹੈ।ਉਹਨਾਂ ਕਿਹਾ ਕਿ ਗੰਭੀਰ ਬਿਮਾਰੀਆਂ ਦੇ ਮਰੀਜਾਂ ਅਤੇ ਬਜੁਰਗਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਨੂੰ ਕਰੋਨਾ ਸਬੰਧੀ ਕੋਈ ਲੱਛਣ ਆਉਂਦੇ ਹਨ ਤਾਂ ਉਹ ਤੁਰੰਤ ਆਪਣੀ ਕੋਵਿਡ ਜਾਂਚ ਕਰਵਾਉਣ ਤਾਂ ਜੋ ਲੋੜ ਪੈਣ ਤੇਂ ਤੁਰੰਤ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ਼ ਕਰਕੇ ਲੋੜੀਂਦਾ ਇਲਾਜ ਕੀਤਾ ਜਾ ਸਕੇ।ਉਹਨਾਂ ਕਿ ਸ਼ੁਗਰ, ਕੈਂਸਰ,ਕਿਡਨੀ,ਸਾਹ, ਦਿਲ ਦੀਆਂ ਬਿਮਾਰੀਆਂ,ਹਾਈਪਰਟੈਂਸ਼ਨ ਦੇ ਮਰੀਜਾਂ ਨੰੁ ਕਰੋਨਾ ਜਿਆਦਾ ਪ੍ਰਭਾਵਤ ਕਰ ਰਿਹਾ ਹੈ।ਇਸ ਲਈ ਅਜਿਹੇ ਮਰੀਜਾਂ ਨੂੰ ਜਿਆਦਾ ਸੁਚੇਤ ਰਹਿਣ ਦੀ ਜਰੂਰਤ ਹੈ।
ਅੱਜ ਜਿਲੇ ਵਿੱਚ ਪ੍ਰਾਪਤ 2571 ਕੋਵਿਡ ਰਿਪੋਰਟਾਂ ਵਿਚੋਂ 381 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 181, ਨਾਭਾ 09, ਸਮਾਣਾ 15, ਰਾਜਪੁਰਾ 39, ਬਲਾਕ ਭਾਦਸੋਂ ਤੋਂ 25, ਬਲਾਕ ਕੋਲੀ 12, ਬਲਾਕ ਹਰਪਾਲਪੁਰ ਤੋਂ 28, ਬਲਾਕ ਕਾਲੋਮਾਜਰਾ ਤੋਂ 33, ਦੁਧਨਸਾਧਾ ਤੋਂ 15 ਅਤੇ ਬਲਾਕ ਸ਼ੁਤਰਾਣਾ ਤੋਂ 23 ਕੇਸ ਪਾਏ ਗਏ ਹਨ। ਇੱਕ ਕੋਵਿਡ ਪੋਜਟਿਵ ਕੇਸ ਦੀ ਡੁਪਲੀਕੇਟ ਐਂਟਰੀ ਹੋਣ ਅਤੇ ਚਾਰ ਦੁਜੇ ਜਿਲ੍ਹਿਆ ਨੂੰ ਸਿਫਟ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 60240 ਹੋ ਗਈ ਹੈ ।ਮਿਸ਼ਨ ਫਹਿਤ ਤਹਿਤ 453 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 56,213 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 2616 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1411 ਹੋ ਗਈ ਹੈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਕਿਹਾ ਕਿ ਸਮਾਂ ਪੂਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਡੀ.ਐਮ.ਡਬਲਿਉ ਅਤੇ ਕਰਤਾਰਪੁਰ ਕਲੋਨੀ ਵਿਖੇ ਲੱਗੀ ਕੰਟੈਨਮੈਂਟ ਹਟਾ ਦਿੱਤੀ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 3104 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,43,678 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚਂ ਜਿਲ੍ਹਾ ਪਟਿਆਲਾ ਦੇ 60,240 ਕੋਵਿਡ ਪੋਜਟਿਵ, 10,81,271 ਨੈਗੇਟਿਵ ਅਤੇ ਲਗਭਗ 2167 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
