Woman kills mother-in-law in Patiala,arrested

January 22, 2022 - PatialaPolitics

Woman kills mother-in-law in Patiala,arrested

ਥਾਣਾ ਅਰਬਨ ਅਸਟੇਟ ਦੀ ਪੁਲਿਸ ਵੱਲੋਂ ਮੁਹੱਲਾ ਤਵੱਜਲਪੁਰਾ ਪਟਿਆਲਾ ਵਿਖੇ ਹੋਏ ਅਤੇ ਕਤਲ ਨੂੰ ਟਰੇਸ ਕਰਨ ਸਬੰਧੀ

ਸ਼੍ਰੀ ਮੋਹਿਤ ਅਗਰਵਾਲ, ਪੀ.ਪੀ.ਐਸ. ਡੀ.ਐਸ.ਪੀ ਸਿਟੀ-2 ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਡਾ ਸੰਦੀਪ ਗਰਗ ਆਈ.ਪੀ.ਐਸ.ਦੀਆਂ ਹਦਾਇਤਾ ਅਨੁਸਾਰ ਸ੍ਰੀ ਹਰਪਾਲ ਸਿੰਘ, ਕਪਤਾਨ ਪੁਲਿਸ ਸਿਟੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਮੋਹਿਤ ਅਗਰਵਾਲ, ਪੀ.ਪੀ.ਐਸ. ਡੀ.ਐਸ.ਪੀ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਐਸ.ਆਈ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਸਾਂਝੇ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਥਿਤੀ ਦਿਨੀ ਮੁਹੱਲਾ ਤਫਜਲਪੁਰਾ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17.01.22 ਨੂੰ ਖਬਰ ਮਿਲੀ ਸੀ ਕਿ ਮਕਾਨ ਨੰਬਰ 512, ਗਲੀ ਨੰਬਰ 05-A, ਮੁਹਲਾ ਤਫੌਜਲਪੁਰਾ, ਪਟਿਆਲਾ ਵਿਖੇ ਕਿਸੇ ਬਜ਼ੁਰਗ ਔਰਤ ਦੀ ਲਾਸ਼ ਉਸ ਦੇ ਘਰ ਵਿਚ ਪਈ ਹੈ ਜਿਸ ਦੀ ਸ਼ਨਾਖਤ ਸੁਰਜੀਤ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਸੀ ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਅਣ ਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302 ਆਈ.ਪੀ.ਸੀ ਤਹਿਤ ਮੁਕਦਮਾ (05 ਮਿਤੀ 17.01.22 ਅਧ 302 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਸੀ

 

ਸ਼੍ਰੀ ਮੋਹਿਤ ਅਗਰਵਾਲ, ਪੀ.ਪੀ.ਐਸ. ਡੀ.ਐਸ.ਪੀ. ਸਿਟੀ-2 ਪਟਿਆਲਾ ਨੇ ਦਸਿਆ ਕਿ ਮਿਤੀ 20.01.22 ਨੂੰ ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਨੇ ਗੁਰਪਾਲ ਸਿੰਘ, ਵਾਸੀ # 331, ਗਲੀ ਨੇ 14 ਜਗਤਾਰ ਨਗਰ ਪਟਿਆਲਾ ਪਾਸ ਨਿਰਮਲ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 512, ਗਲੀ ਨੰਬਰ 05-4, ਮੁਹੱਲਾ ਤਵੱਜਲਪੁਰਾ ਪਟਿਆਲਾ ਪਾਸ ਕਬੂਲ ਕੀਤੇ ਜੁਰਮ ਤਹਿਤ ਨਿਰਮਲ ਕੌਰ ਨੂੰ ਮੁਕਦਮਾ ਵਿਚ ਦੋਸ਼ੀ ਨਾਮਜ਼ਦ ਕਰਕੇ ਬਾਅਦ ਪੁਛ ਗ੍ਰਿਫਤਾਰ ਕੀਤਾ ਗਿਆ ਹੈ।ਦੱਸਣ ਨਿਰਮਲ ਕੌਰ ਜੋ ਰਿਸ਼ਤੇ ਵਿਚ ਮ੍ਰਿਤਕ ਸੁਰਜੀਤ ਕੌਰ ਦੀ ਨੂੰਹ ਹੈ । ਜਿਸ ਨੇ ਘਰੇਲੂ ਕਲੇਸ ਦੇ ਚਲਦਿਆਂ ਮਿਤੀ 17.01.22 ਨੂੰ ਆਪਣੀ ਸੱਸ ਸੁਰਜੀਤ ਕੌਰ ਦਾ ਘਰ ਵਿਚ ਪਈ ਕਪੜੇ ਧੋਣ ਵਾਲੀ ਲਕੜ ਪਾਧੀ ਨਾਲ ਸਿਰ ਭੇਂਟ ਕੁਟ ਕੇ ਬੇਹਿਰਮੀ ਨਾਲ ਕਤਲ ਕਰ ਦਿੱਤਾ ਸੀ ਤੇ ਝੂਠੀ ਕਹਾਣੀ ਬਣਾਕੇ ਆਪਣੇ ਪਰਿਵਾਰ ਨੂੰ ਤੁਸੀਂ ਸੀ। ਦੌਰਾਨੇ ਤਫਤੀਸ਼ ਦੋਸਣ ਪਰ ਇਸ ਵਾਰਦਾਤ ਵਿਚ ਵਰਤਿਆ ਹਥਿਆਰ ਥਾਪੀ ਲਕੜ ਉਸ ਦੇ ਘਰੋਂ ਬ੍ਰਾਮਦ ਕਰਵਾਈ ।ਡੂੰਘਾਈ ਨਾਲ ਤਫਤੀਸ਼ ਜਾਰੀ ਹੈ ।ਨਿਰਮਲ ਕੌਰ ਨੂੰ ਕਲ ਪੇਸ ਅਦਾਲਤ ਕਰਕੇ ਦੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਉਸ ਪਾਸੋਂ ਇਸ ਵਾਰਦਾਤ ਵਿਚ ਹੋਰ ਕਿਸੇ ਦੀ ਸਮੂਲਿਅਤ ਬਾਰੇ ਪੁਛ ਗਿਛ ਕੀਤੀ ਜਾ ਰਹੀ ਹੈ ।

Video?