Covid:5 deaths reported in Patiala 25 January
January 25, 2022 - PatialaPolitics
Covid:5 deaths reported in Patiala 25 January
ਪਟਿਆਲਾ 25 ਜਨਵਰੀ ਸਿਵਲਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 15,942 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 19 ਲੱਖ 87 ਹਜਾਰ 914 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 672 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 1340 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਸੁੱਰਖਿਆ ਲਈ ਕੋਵਿਡ ਟੀਕਾਕਰਨ ਅਤੇ ਕੋਵਿਡ ਸੈਂਪਲਿੰਗ ਮੁਹਿੰਮ ਨੁੰ ਤੇਜ ਕਰ ਦਿੱਤਾ ਗਿਆ ਹੈ ਅੱਜ ਉਹਨਾਂ ਵਲੋਂ ਮਾਤਾ ਕੁਸ਼ਲਿਆ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਮੈਡੀਕਲ ਅਫਸਰਾਂ ਦੀ ਇੱਕ ਮੀਟਿੰਗ ਵੀ ਕੀਤੀ।ਜਿਸ ਵਿੱਚ ਉਹਨਾਂ ਕੋਵਿਡ ਟੀਕਾਕਰਨ ਅਤੇ ਕੋਵਿਡ ਸੈਂਪਲਿੰਗ ਦੇ ਟੀਚੇ ਨੂੰ ਰੋਜਾਨਾ ਪੁਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।ਸੀਨੀਅਰ ਮੈਡੀਕਲ ਅਫਸਰ ਡਾ.ਆਰਤੀ ਪਾਂਡਵ ਨੇਂ ਕਿਹਾ ਕਿ ਮਾਤਾ ਕੂਸਲਿਆ ਹਸਪਤਾਲ ਵਿੱਚ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਦਾ ਕੰਮ ਬਿਨਾਂ ਕਿਸੇ ਛੁੱਟੀ ਦੇ ਨਿਰੰਤਰ ਜਾਰੀ ਹੈ।
ਅੱਜ ਜਿਲੇ ਵਿੱਚ ਪ੍ਰਾਪਤ 2692 ਕੋਵਿਡ ਰਿਪੋਰਟਾਂ ਵਿਚੋਂ 193 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 93, ਨਾਭਾ 12, ਸਮਾਣਾ 06, ਰਾਜਪੁਰਾ 25, ਬਲਾਕ ਭਾਦਸੋਂ ਤੋਂ 16, ਬਲਾਕ ਕੋਲੀ 16, ਬਲਾਕ ਹਰਪਾਲਪੁਰ ਤੋਂ 06, ਬਲਾਕ ਕਾਲੋਮਾਜਰਾ ਤੋਂ 08, ਦੁਧਨਸਾਧਾ ਤੋਂ 05 ਅਤੇ ਬਲਾਕ ਸ਼ੁਤਰਾਣਾ ਤੋਂ 04 ਕੋਵਿਡ ਕੇਸ ਪਾਏ ਗਏ ਹਨ। 57 ਡੁਪਲੀਕੇਟ ਐਂਟਰੀਆਂ ਡਲੀਟ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,103 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 390 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 57,858 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 1817 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ 05 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1428 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 2563 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,53,531 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,103 ਕੋਵਿਡ ਪੋਜਟਿਵ, 10,90,874 ਨੈਗੇਟਿਵ ਅਤੇ ਲਗਭਗ 1554 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।