18 Candidates files Nominations from Patiala 28 January
January 28, 2022 - PatialaPolitics
18 Candidates files Nominations from Patiala 28 January
ਪਟਿਆਲਾ, 28 ਜਨਵਰੀ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ 18 ਉਮੀਦਵਾਰਾਂ ਵਲੋਂ ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ‘ਚ ਚਾਰ ਉਮੀਦਵਾਰਾਂ, ਰਾਜਪੁਰਾ ‘ਚ ਤਿੰਨ, ਵਿਧਾਨ ਸਭਾ ਹਲਕਾ ਘਨੌਰ ਤੇ ਸਨੌਰ ‘ਚ ਇਕ-ਇਕ , ਪਟਿਆਲਾ ਸ਼ਹਿਰੀ ‘ਚ ਦੋ, ਸਮਾਣਾ ‘ਚ ਚਾਰ ਅਤੇ ਸ਼ੁਤਰਾਣਾ ‘ਚ ਤਿੰਨ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ ਵਿਖੇ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਹਨ। ਜਦ ਕਿ 110-ਪਟਿਆਲਾ ਦਿਹਾਤੀ ‘ਚ ਰਿਟਰਨਿੰਗ ਅਫ਼ਸਰ -ਕਮ- ਏ.ਡੀ.ਸੀ (ਵਿਕਾਸ) ਗੌਤਮ ਜੈਨ ਕੋਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਵਲੋਂ ਸ੍ਰੀ ਜਸਪਾਲ ਸਿੰਘ ਤੇ ਬਲਜਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ ਤੇ ਆਜ਼ਾਦ ਉਮੀਦਵਾਰ ਵਜੋਂ ਤੇਜਵਿੰਦਰਪਾਲ ਸਿੰਘ ਤੇ ਦਲਬੀਰ ਸਿੰਘ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 111-ਰਾਜਪੁਰਾ ਵਿਧਾਨ ਸਭਾ ਹਲਕੇ ਲਈ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ ਸੰਜੀਵ ਕੁਮਾਰ ਕੋਲ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵੱਲੋਂ ਜਗਜੀਤ ਸਿੰਘ ਤੇ ਆਮ ਆਦਮੀ ਪਾਰਟੀ ਵੱਲੋਂ ਨੀਨਾ ਮਿੱਤਲ ਤੇ ਲਵਿਸ਼ ਮਿੱਤਲ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 113-ਘਨੌਰ ‘ਚ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਚੀਮਾ ਕੋਲ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ।
ਸ੍ਰੀ ਸੰਦੀਪ ਹੰਸ ਦੱਸਿਆ ਕਿ ਵਿਧਾਨ ਸਭਾ ਹਲਕਾ 114-ਸਨੌਰ ‘ਚ ਰਿਟਰਨਿੰਗ ਅਫ਼ਸਰ ਜਸਲੀਨ ਕੌਰ ਭੁੱਲਰ ਕੋਲ ਆਜ਼ਾਦ ਉਮੀਦਵਾਰ ਅਜੇ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਜਦ ਕਿ 115-ਪਟਿਆਲਾ ਸ਼ਹਿਰੀ ਲਈ ਰਿਟਰਨਿੰਗ ਅਫ਼ਸਰ ਚਰਨਜੀਤ ਸਿੰਘ ਕੋਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪਾਲ ਜਨੇਜਾ ਤੇ ਅਨੂੰ ਜਨੇਜਾ ਵੱਲੋਂ ਕਾਗਜ਼ ਭਰੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 116-ਸਮਾਣਾ ‘ਚ ਰਿਟਰਨਿੰਗ ਅਫ਼ਸਰ ਟੀ ਬੈਨਿਥ ਕੋਲ ਆਮ ਆਦਮੀ ਪਾਰਟੀ ਵੱਲੋਂ ਚੇਤਨ ਸਿੰਘ ਤੇ ਸ਼ਰਨਜੀਤ ਕੌਰ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ, ਜਦਕਿ ਕਾਂਗਰਸ ਵੱਲੋਂ ਰਾਜਿੰਦਰ ਸਿੰਘ ਤੇ ਰਵਿੰਦਰ ਕੌਰ ਵੱਲੋਂ ਕਾਗਜ਼ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ 117-ਸ਼ੁਤਰਾਣਾ ਦੇ ਰਿਟਰਨਿੰਗ ਅਫ਼ਸਰ ਅੰਕੁਰਜੀਤ ਸਿੰਘ ਕੋਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਨਿੰਦਰ ਕੌਰ ਤੇ ਸਿਮਰਨ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਜੀਤ ਸਿੰਘ ਵੱਲੋਂ ਕਾਗਜ ਦਾਖਲ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਸਬੰਧੀ ਮੁਕੰਮਲ ਜਾਣਕਾਰੀ ਭਾਰਤ ਚੋਣ ਕਮਿਸ਼ਨ ਵੱਲੋਂ ਵਿਕਸਤ ਕੀਤੀ ਗਏ ਮੋਬਾਇਲ ਐਪ ‘ਨੋ ਯੂਅਰ ਕੈਂਡੀਡੇਟ’ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਵੋਟਰਾਂ ਨੂੰ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
18 Candidates files Nominations from Patiala 28 January