DHO took food sample from Nik Bakers Patiala
January 28, 2022 - PatialaPolitics
DHO took food sample from Nik Bakers Patiala
ਪਟਿਆਲਾ 28 ਜਨਵਰੀ ( ) ਸੋਸ਼ਲ ਮੀਡੀਆ ਤੇਂ ਸ਼ਹਿਰ ਦੇ ਮੁੱਖ ਡਾਕਖਾਨੇ ਦੇ ਸਾਹਮਣੇ ਸਥਿਤ ਨਿੱਕ ਬੈਕਰ ਤੋਂ ਲਏ ਸਵਿਸ ਰੋਲ ਵਿਚੋਂ ਪਲਾਸਟਿਕ ਨਿਕਲਣ ਦੀ ਵੀਡਿਓ ਵਾਇਰਲ ਹੋਣ ਅਤੇ ਲਿਖਤੀ ਸ਼ਿਕਾਇਤ ਮਿਲਣ ਤੇਂ ਕਾਰਵਾਈ ਕਰਦੇ ਹੋਏ ਜਿਲ੍ਹਾ ਸਿਹਤ ਅਫਸਰ ਵੱਲੋਂ ਦੁਕਾਨ ਤੇਂ ਚੈਕਿੰਗ ਕਰਕੇ 04 ਸੈਂਪਲ ਭਰੇ ਗਏ। ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆਂ ਕਿ ਸੋਸ਼ਲ ਮੀਡੀਆ ਤੇਂ ਸ਼ਹਿਰ ਦੇ ਮੁੱਖ ਡਾਕਖਾਨੇ ਦੇ ਸਾਹਮਣੇ ਸਥਿਤ ਨਿੱਕ ਬੈਕਰ ਤੋਂ ਲਏ ਸਵਿਸ ਰੋਲ ਵਿਚੋਂ ਪਲਾਸਟਿਕ ਨਿਕਲਣ ਦੀ ਵੀਡਿਓ ਵਾਇਰਲ ਹੋਣ ਅਤੇ ਉਹਨਾਂ ਨੂੰ ਲਿਖਤ ਸ਼ਿਕਾਇਤ ਪ੍ਰਾਪਤ ਹੋਣ ਤੇਂ ਕਾਰਵਾਈ ਕਰਦੇ ਹੋਏ ਉਹਨਾਂ ਦੀ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ, ਗਗਨਦੀਪ ਕੌਰ ਅਤੇ ਕੰਵਰਦੀਪ ਸਿੰਘ ਸ਼ਾਮਲ ਸੀ, ਵੱਲੋ ਨਿੱਕ ਬੈਕਰ ਦੀ ਦੁਕਾਨ ਤੇਂ ਚੈਕਿੰਗ ਕੀਤੀ ਅਤੇ ਉਥੋਂ ਕੇਕ, ਕਰੀਮੀ ਬੱਟਰ ਕੁਕੀਜ, ਪੁਡਿੰਗ ਅਤੇ ਸਵਿਸ ਰੋਲ ਆਦਿ ਦੇ ਕੁੱਲ ਚਾਰ ਸੈਂਪਲ ਭਰੇ।ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾਂ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਫੂਡ ਸੇਫਟੀ ਅਫਸਰਾਂ ਵੱਲੋਂ ਦੁਕਾਰਾਦਾਰ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿਕਰੀ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤ ਵੀ ਦਿੱਤੀ।