Covid Vaccination schedule Patiala 1 February
January 31, 2022 - PatialaPolitics
Covid Vaccination schedule Patiala 1 February
ਪਟਿਆਲਾ 31 ਜਨਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 22,801 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 21 ਲੱਖ 06 ਹਜਾਰ 165 ਹੋ ਗਈ ਹੈ। ਅੱਜ ਵੈਕਸਿਨ ਦੀ ਬੂਸਟਰ ਡੋਜ ਲਗਵਾਉਣ ਵਾਲਿਆ ਦੀ ਗਿਣਤੀ 802 ਹੈ ਅਤੇ 15 ਤੋਂ 18 ਸਾਲ ਤੱਕ ਦੇ 3680 ਬਾਲਗਾਂ ਵੱਲੋਂ ਟੀਕੇ ਲਗਵਾਏ। ਟੀਕਾਕਰਨ ਦੀ ਜਾਗਰੂਕਤਾ ਸਬੰਧੀ ਸਿਹਤ ਕਰਮਚਾਰੀਆਂ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਪੰਜ ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੇਂ ਟੀਕੇ ਲਗਵਾਏ ਹਨ।ਇਸ ਲਈ ਜਿਹੜੇ ਲੋਕ ਅਜੇ ਵੀ ਟੀਕਾਕਰਨ ਕਰਵਾਉਨ ਤੋਂ ਵਾਂਝੇ ਰਹਿ ਗਏ ਹਨ ਜਾਂ ਅਵੇਸਲਾਪਨ ਦਿਖਾ ਰਹੇ ਹਨ ਉਹ ਜਲਦ ਤੋਨ ਜਲਦ ੳਾਪਣਾ ਠਕਿਾਕਰਨ ਕਰਵਾਉਣ ਅਤੇ ਟੀਕਾਕਰਨ ਸਬੰਧੀ ਜੇਕਰ ਕੋਈ ਗਲਤ ਫਹਿਮੀ ਹੈ ਤਾਂ ਉਹ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਦੂਰ ਕੀਤੀ ਜਾ ਸਕਦੀ ਹੈ।
ਅੱਜ ਜਿਲੇ ਵਿੱਚ ਪ੍ਰਾਪਤ 1370 ਕੋਵਿਡ ਰਿਪੋਰਟਾਂ ਵਿਚੋਂ 42 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 25, ਨਾਭਾ 02, ਰਾਜਪੁਰਾ 04,ਬਲਾਕ ਕੋਲੀ 03, ਬਲਾਕ ਹਰਪਾਲਪੁਰ ਤੋਂ 01, ਬਲਾਕ ਕਾਲੋਮਾਜਰਾ ਤੋਂ 01, ਦੁਧਨਸਾਧਾ ਤੋਂ 03 ਅਤੇ ਬਲਾਕ ਸ਼ੁਤਰਾਣਾ ਤੋਂ 03 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,548 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 558 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 59,550 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 558 ਹੈ। ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1440 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 2206 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,65,173 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,548 ਕੋਵਿਡ ਪੋਜਟਿਵ, 11,02,148 ਨੈਗੇਟਿਵ ਅਤੇ ਲਗਭਗ 1477 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 1ਫਰਵਰੀ ਦਿਨ ਮੰਗਲਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ,ਪੁਲਿਸ ਲਾਈਨ ਹਸਪਤਾਲ, ਮਿਲਟਰੀ ਹਸਪਤਾਲ, ਡੀ.ਐਮ.ਡਬਲਿਉ ਰੇਲਵੇ ਹਸਪਤਾਲ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਆਰਿਆ ਸਮਾਜ, ਬਿਸ਼ਨ ਨਗਰ, ਯਾਦਵਿੰਦਰਾ ਕਲੋਨੀ,ਅਨੰਦ ਨਗਰ ਬੀ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ,ਕਾਲੀ ਮਾਤਾ ਮੰਦਰ, ਡੀ.ਏ.ਵੀ ਪਬਲਿਕ ਸਕੂਲ, ਬਿਜਲੀ ਬੋਰਡ ਦਫਤਰ ਦੀ ਮਾਲ ਪਟਿਆਲਾ, ਬੀ.ਐਨ.ਖਾਲਸਾ ਸਕੂਲ, ਵਿਕਟੋਰੀਆ ਸਕੂਲ, ਸਿਵਲ ਲਾਈਨਜ ਸਕੂਲ, ਬਚਿੱਤਰ ਨਗਰ, ਆਦਰਸ਼ ਕਲੋਨੀ, ਸਿਕਲੀਗਰ ਬਸਤੀ, ਕੱਲਰ ਕਲੋਨੀ, ਬਾਲਮਿਕ ਮੰਦਰ, ਨਿਉ ਬਸਤੀ ਬਡੂੰਗਰ, ਸਨੌਰੀ ਅੱਡਾ ਸਬਜੀ ਮੰਡੀ, ਮਾਈ ਜੀ ਦੀ ਸਰਾਂ, ਸੁਈ ਗਰਾਂ ਮੁੱਹਲਾ ,ਸੰਜੇ ਕਲੋਨੀ, ਤੋਪ ਖਾਨਾ ਮੋੜ, ਅਰਜਨ ਨਗਰ, ਸ਼ਿਵ ਮੰਦਰ ਅਰਜਨ ਕਲੋਨੀ, ਜਗਦੀਸ਼ ਆਸ਼ਰਮ, ਗੁਰੂ ਦੂਆਰਾ ਖਾਲਸਾ ਮੁਹੱਲਾ, ਸਿਵਲ ਲਾਈਨ ਗੁਰੂਦੁਆਰਾ, ਸ਼ਾਤੀ ਨਗਰ, ਦੀਪ ਨਗਰ, ਹੀਰਾ ਨਗਰ, ਰਿਸ਼ੀ ਕਲੋਨੀ, ਕਬਾੜੀ ਮਾਰਕਿਟ, ਅਰਬਿੰਦੋ ਸਕੁਲ ,ਬਾਲਮਿਕੀ ਕਲੋਨੀ, ਮੇਹਰ ਸਿੰਘ ਕਲੋਨੀ, ਗੁਰੂੁਤੇਗ ਬਹਾਦਰ ਸਕੂਲ,ਬਾਜਵਾ ਕਲੋਂਨੀ, ਰਤਨ ਨਗਰ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਗੋਪਾਲ ਭਵਨ, ਸ਼ਿਵ ਮੰਦਰ, ਬਸਤੀ ਗੋਬਿੰਦ ਨਗਰ, ਨਾਭਾ ਦੇ ਸਿਵਲ ਹਸਪਤਾਲ, ਦਯਾਨੰਦ ਪਬਲਿਕ ਸਕੂਲ, ਮੌਤੀ ਬਾਗ, ਤਾਰਾ ਹਸਪਤਾਲ, ਸਰਕਾਰੀ ਆਈ.ਟੀ.ਆਈ ਬੋੜਾਂ ਗੇਟ, ਧਰਮਸ਼ਾਲਾ ਰਵੀਦਾਸ ਮੁੱਹਲਾ,ਗੁਰੂਨਾਨਕਪੁਰਾ ਮੁੱਹਲਾ, ਭੀਖੀ ਮੋੜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ,ਰਾਜਪੁਰਾ ਦੇ ਸਿਵਲ ਹਸਪਤਾਲ,ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਐਸ.ਬੀ.ਐਸ ਕਲੋਨੀ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।