Patiala get ready for Rain again
February 1, 2022 - PatialaPolitics
Patiala get ready for Rain again
3-4 ਫਰਬਰੀ ਨੂੰ ਸਮੁੱਚੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਚ ਗਰਜ-ਚਮਕ/ਤੇਜ ਹਵਾਵਾਂ ਨਾਲ਼ ਦਰਮਿਆਨੀ ਬਰਸਾਤ ਹੋਵੇਗੀ। ਵੈਸਟਰਨ ਡਿਸਟਰਬੇਂਸ ਤੇ ਨਾਲ ਪੱਛਮੀ ਰਾਜਸਥਾਨ ਚ ਚੱਕਰਵਾਤੀ ਹਵਾਵਾਂ ਕਾਰਨ ਪੱਛਮੀ ਮਾਲਵਾ ਤੇ ਨਾਲ ਲਗਦੇ ਰਾਜਸਥਾਨ ਦੇ ਇਲਾਕਿਆਂ ਚ ਗੜੇਮਾਰੀ ਤੋਂ ਇਨਕਾਰ ਨਹੀਂ। ਪਹਾੜੀ ਸੂਬਿਆਂ ਚ ਤਾਜਾ ਬਰਫਬਾਰੀ ਇਨ੍ਹਾਂ ਸੂਬਿਆਂ ਨੂੰ ਮੁੜ ਠਾਰਨ ਲਈ ਕਾਫੀ ਹੋਵੇਗੀ, ਭਾਵ ਹਾਲ ਫਿਲਹਾਲ ਦਿਨ ਦਾ ਪਾਰਾ ਉੱਠਣ ਦੀ ਉਮੀਦ ਨਾਮਾਤਰ ਹੈ।
3-4 ਫਰਵਰੀ ਨੂੰ ਇੱਕ ਮੱਧਮ ਦਰਜੇ ਦਾ ਪੱਛਮੀ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਤੇਜ ਕਾਰਵਾਈ ਨਾਲ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਹੀ WD ਸਿਸਟਮ ਨਜਦੀਕ ਪੁੱਜੇਗਾ 2 ਫਰਵਰੀ ਦੁਪਿਹਰ ਬਾਅਦ ਹੀ ਪੂਰਬੀ (ਪੁਰੇ) ਦੀ ਵਾਪਸੀ ਹੋ ਜਾਵੇਗੀ, ਇਸ ਦੌਰਾਨ ਬਹੁਤੇ ਖੇਤਰਾਂ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਤੇ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਦੀ ਆਸ ਵੀ ਰਹੇਗੀ ਖਾਸਕਰ ਮਾਝਾਂ ਦੁਆਬਾ ਅਤੇ ਪੂਰਬੀ ਮਾਲਵਾ ਚ।