Covid Vaccination schedule Patiala 2 February
February 1, 2022 - PatialaPolitics
Covid Vaccination schedule Patiala 2 February
ਪਟਿਆਲਾ 01 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 22,005 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 21 ਲੱਖ 28 ਹਜਾਰ 170 ਹੋ ਗਈ ਹੈ। ਉਹਨਾਂ ਕਿਹਾ ਕਿ ਜਨਵਰੀ ਮਹੀਨੇ ਦੋਰਾਣ ਹੀ ਸਾਡੇ ਚਾਰ ਲੱਖ ਦੇ ਕਰੀਬ ਲੋਕਾਂ ਵੱਲੋਂ ਆਪਣਾ ਟੀਕਾਕਰਨ ਕਰਵਾਇਆ ਗਿਆ ਪ੍ਰੰਤੂ ਇਸ ਦੇ ਬਾਵਜੂਦ ਵੀ ਕਾਫੀ ਯੋਗ ਨਾਗਰਿਕਾਂ ਵੱਲੋਂ ਕੋਵਿਡ ਟੀਕਾਕਰਨ ਕਰਵਾਉਣ ਵਿੱਚ ਅਵੇਸਲਾਪਨ ਦਿਖਾਇਆ ਜਾ ਰਿਹਾ ਹੈ।ਜੋ ਕਿ ਸਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।ਇਸ ਲਈ ਸਿਹਤ ਟੀਮਾਂ ਨੂੰ ਸਹਿਯੋਗ ਦਿੰਦੇ ਹੋਏ ਯੋਗ ਨਾਗਰਿਕ ਆਪਣਾ ਸੰਪੁਰਣ ਟੀਕਾਕਰਨ ਜਲਦ ਕਰਵਾਉਣ।
ਅੱਜ ਜਿਲੇ ਵਿੱਚ ਪ੍ਰਾਪਤ 2266 ਕੋਵਿਡ ਰਿਪੋਰਟਾਂ ਵਿਚੋਂ 73 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 30 , ਨਾਭਾ 01, ਸਮਾਣਾ ਤੋਂ 01,ਰਾਜਪੁਰਾ 07, ਬਲਾਕ ਭਾਦਸੋਂ ਤੋਂ 06, ਬਲਾਕ ਕੋਲੀ 06, ਬਲਾਕ ਹਰਪਾਲਪੁਰ ਤੋਂ 06, ਬਲਾਕ ਕਾਲੋਮਾਜਰਾ ਤੋਂ 10, ਦੁਧਨਸਾਧਾ ਤੋਂ 03 ਅਤੇ ਬਲਾਕ ਸ਼ੁਤਰਾਣਾ ਤੋਂ 03 ਕੋਵਿਡ ਕੇਸ ਪਾਏ ਗਏ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,606 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 212 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 59,762 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 401 ਹੈ। ਅੱਜ ਜਿਲੇ੍ਹ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1443 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 2109 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,65,173 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,606 ਕੋਵਿਡ ਪੋਜਟਿਵ, 11,04,354 ਨੈਗੇਟਿਵ ਅਤੇ ਲਗਭਗ 1322 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 2 ਫਰਵਰੀ ਦਿਨ ਬੁੱਧਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮਿਲਟਰੀ ਹਸਪਤਾਲ, ਡੀ.ਐਮ.ਡਬਲਿਉ ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ,ਜੁਝਾਰ ਨਗਰ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ,ਅਨੰਦ ਨਗਰ ਬੀ, ਕਾਲੀ ਮਾਤਾ ਮੰਦਰ, ਵੀਰ ਹਕੀਕਤ ਰਾਏ ਸਕੂਲ, ਲੇਡੀ ਫਾਤਿਮਾ ਸਕੂਲ, ਸਿਵਲ ਡਿਸਪੈਂਸਰੀ ਰਾਘੋ ਮਾਜਰਾ, ਗੁਰਦੀਪ ਕਲੋਨੀ, ਬਾਜੀਗਰ ਬਸਤੀ, ਧਾਮੋਮਾਜਰਾ ਨੇੜੇ ਵਾਟਰ ਟੈਂਕ, ਸ਼ਿਵ ਮੰਦਰ ਖਾਲਸਾ ਕਾਲਜ, ਰੰਗਾ ਸ਼ਾਹ, ਲੱਕੀ ਮਾਡਲ ਸਕੂਲ, ਦਾਲ ਦਲੀਆ ਚੌਂਕ,ਕ੍ਰਿਸ਼ਨਾ ਗੱਲੀ,ਵਾਲੀਆਂ ਸਟਰੀਟ ਨੇੜੇ ਸੂਲਰ, ਕਿਉਸਕ ਸੰਜੇ ਕਲੋਨੀ, ਗਿਆਨ ਕਲੋਨੀ ਜਲ ਘਰ, ਪ੍ਰੀਤ ਨਗਰ, ਮੌਦੀ ਖਾਨਾ ਮੌਤੀ ਬਾਗ, ਸੰਤ ਨਗਰ ਮੰਦਰ, ਮਲਟੀਪਰਪਜ ਸੀਨੀਅਰ ਸਕੈਡੰਰੀ ਸਕੂਲ, ਗੁਰੂੁਦੁਆਰਾ ਧੋਬ ਘਾਟ, ਅਰਬਨ ਅਸਟੇਟ ਫੇਜ 2 ਪਾਰਕ, ਸੰਤ ਨਗਰ, ਦੀਪ ਨਗਰ, ਹੀਰਾ ਨਗਰ,ਰਿਸ਼ੀ ਕਲੋਨੀ, ਕਬਾੜੀ ਮਾਰਕਿਟ, ਅਰਬਿੰਦੋ ਸਕੂਲ, ਮੇਹਰ ਸਿੰਘ ਕਲੋਨੀ, ਅਨਾਜ ਮੰਡੀ,ਬਾਜਵਾ ਕਲੋਨੀ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ,ਰਾਧਾ ਸੁਆਮੀ ਸਤਸੰਗ ਘਰ , ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਬਲਿਕ ਕਾਲਜ ਸਮਾਣਾ, ਨਾਭਾ ਦੇ ਸਿਵਲ ਹਸਪਤਾਲ, ਹਨੁਮਾਨ ਮੰਦਰ, ਸਰਕਾਰੀ ਰਿਪੂਦਮਨ ਕਾਲਜ, ਰਾਮ ਮੰਦਰ ਅਨਾਜ ਮੰਡੀ, ਜੀਵਨ ਨਰਸਿੰਗ ਹੋਮ, ਉਸ਼ਾ ਮਾਤਾ ਸਕੂਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2,ਡੀਪੂੂ ਜਸਪਾਲ ਸਿੰਘ, ਐਸ.ਬੀ.ਐਸ ਕਲੋਨੀ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।