Covid Vaccination schedule Patiala 3 February
February 2, 2022 - PatialaPolitics
Covid Vaccination schedule Patiala 3 February
ਪਟਿਆਲਾ 02 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 20,521 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 21 ਲੱਖ 48 ਹਜਾਰ 691 ਹੋ ਗਈ ਹੈ। fੲਸ ਲਈ ਸਿਹਤ ਟੀਮਾਂ ਨੂੰ ਸਹਿਯੋਗ ਦਿੰਦੇ ਹੋਏ ਯੋਗ ਨਾਗਰਿਕ ਆਪਣਾ ਸੰਪੁਰਣ ਟੀਕਾਕਰਨ ਜਲਦ ਕਰਵਾਉਣ।
ਅੱਜ ਜਿਲੇ ਵਿੱਚ ਪ੍ਰਾਪਤ 2133 ਕੋਵਿਡ ਰਿਪੋਰਟਾਂ ਵਿਚੋਂ 54 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 30 , ਨਾਭਾ 02, ਰਾਜਪੁਰਾ 03, ਬਲਾਕ ਭਾਦਸੋਂ ਤੋਂ 02, ਬਲਾਕ ਕੋਲੀ 03, ਬਲਾਕ ਹਰਪਾਲਪੁਰ ਤੋਂ 02, ਬਲਾਕ ਕਾਲੋਮਾਜਰਾ ਤੋਂ 05, ਦੁਧਨਸਾਧਾ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 06 ਕੋਵਿਡ ਕੇਸ ਪਾਏ ਗਏ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,649 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 122 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 59,884 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 321 ਹੈ। ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1444 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 2002 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,67,175 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,649 ਕੋਵਿਡ ਪੋਜਟਿਵ, 11,04,335 ਨੈਗੇਟਿਵ ਅਤੇ ਲਗਭਗ 1191 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 3 ਫਰਵਰੀ ਦਿਨ ਵੀਰਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮਿਲਟਰੀ ਹਸਪਤਾਲ, ਡੀ.ਐਮ.ਡਬਲਿਉ ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ,ਜੁਝਾਰ ਨਗਰ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ,ਅਨੰਦ ਨਗਰ ਬੀ, ਕਾਲੀ ਮਾਤਾ ਮੰਦਰ, ਵੀਰ ਹਕੀਕਤ ਰਾਏ ਸਕੂਲ, ਬੁੱਢਾ ਦੱਲ ਪਬਲਿਕ ਸਕੂਲ, ਸੇਂਟ ਜੇਵੀਅਰਜ਼ ਇੰਟਰਨੈਸ਼ਨਲ ਸਕੂਲ, ਸਰਕਾਰੀ ਅਯੁਰਵੈਦਿਕ ਕਾਲਜ, ਸਰਕਾਰੀ ਅਯੁਰਵੈਦਿਕ ਹਸਪਤਾਲ, ਵਿਕਟੋਰੀਆ ਸਕੂਲ, ਕਰਤਾਰ ਕਲੌਨੀ, ਭਰਤ ਨਗਰ, ਤੋਪ ਖਾਨਾਂ ਅਤੇ ਸਿਵਲ ਡਿਸਪੈਂਸਰੀ ਰਾਘੋ ਮਾਜਰਾ, ਡਾਇਮੰਡ ਇੰਡੀਅਨ ਪਬਲਿਕ ਸਕੂਲ ਨਿਊ ਸੂਲਰ, ਧਰਮਸ਼ਾਲਾ ਨਿਊ ਮਹਿੰਦਰਾ ਕਲੋਨੀ, ਗੰਗਾ ਵਿਹਾਰ ਕਲੌਨੀ, ਬਾਲਮੀਕ ਮੰਦਿਰ ਦਾਰੂ ਕੁਟੀਆ, ਭਰਪੂਰ ਗਾਰਡਨ, ਗੂਰੂਦੂਆਰਾ ਟੋਬਾ ਬਾਬਾ ਧਿਆਨਾ, ਆਂਗਣਵਾੜੀ ਸੈਂਟਰ ਲਹਿਲ ਕਲੋਨੀ, ਕਸ਼ਮੀਰੀ ਗੁਰੂਦੂਆਰਾ ਤ੍ਰਿਪੜੀ, ਹੀਰ ਬਾਗ, ਵਿਕਾਸ ਕਲੋਨੀ, ਸੂਖਰਾਮ ਕਲੋਨੀ, ਭਾਰਤ ਨਗਰ, ਰਤਨ ਨਗਰ ਐਫ., ਅਰਬਨ ਅਸਟੇਟ ਫੇਜ 2, ਤਫਜਲਪੁਰਾ, ਸ਼ਿਵਾਲਿਕ ਪਬਲਿਕ ਸਕੂਲ, ਵੂਡ ਸਟਾਕ ਸਕੂਲ, ਸਫਾਬਾਦੀ ਗੇਟ, ਹਰਕ੍ਰਿਸਨ ਸਕੂਲ, ਬਗੀਚੀ ਮੰਗਲਦਾਸ, ਵਿਰਕ ਕਲੋਨੀ, ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ,ਦਯਾਂਨੰਦ ਸਕੂਲ ਨੂਰਫੁਰ ਗਉਸ਼ਾਲਾ, ਅਗਰਸੈਨ ਇੰਟਰਨੈਸ਼ਨਲ ਸਕੂਲ, ਨਾਭਾ ਦੇ ਸਿਵਲ ਹਸਪਤਾਲ, ਓ.ਪੀ. ਕੰਪਲੈਕਸ, ਆਂਗਣਵਾੜੀ ਸੈਂਟਰ ਬੌੜਾ ਗੇਟ, ਗੋਇਲ ਨਰਸਿੰਗ ਹੋਮ, ਸਾਹਨੀ ਹਸਪਤਾਲ, ਗੁਰੂਦੁਆਰਾ ਸਾਹਿਬ ਸੰਤ ਨਗਰ, ਸਰਕਾਰੀ ਰਿਪੂੂਦਮਨ ਕਾਲੇਜ, ਨਾਭਾ ਸਬਜੀ ਮੰਡੀ, ਗੁਰੂਚਰਨ ਸਿੰਘ ਡਿਪੂ ਹੋਲਡਰ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਐਸ.ਬੀ.ਐਸ ਕਲੋਨੀ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।fੲਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।