DHO Patiala Dr Shelly Jately suspended for negligence of duty
February 4, 2022 - PatialaPolitics
ਸਿਹਤ ਵਿਭਾਗ ਨੇ ਜ਼ਿਲ੍ਹਾ ਸਿਹਤ ਅਫ਼ਸਰ (ਡੀਐਚਓ) ਡਾ ਸ਼ੈਲੀ ਜੇਟਲੀ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ।
ਡੀਐਚਓ ਨੇ ਹੋਰ ਅਧਿਕਾਰੀਆਂ ਨਾਲ 17 ਜਨਵਰੀ ਨੂੰ ਫੈਕਟਰੀ ਏਰੀਆ ਪਟਿਆਲਾ ਵਿੱਚ ਮੈਡੀਸਨ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਗੋਦਾਮ ਵਿੱਚੋਂ ਮਿਆਦ ਪੁੱਗ ਚੁੱਕੇ ਦੁੱਧ ਦੇ ਪਾਊਡਰ ਦੇ ਹਜ਼ਾਰਾਂ ਟੀਨ-ਬਕਸੇ ਜ਼ਬਤ ਕੀਤੇ ਸਨ। ਜਿਕਰਯੋਗ ਹੈ ਕਿ ਪੁਲਿਸ ਨੇ ਛਾਪੇਮਾਰੀ ਦੇ ਅਗਲੇ ਦਿਨ 18 ਜਨਵਰੀ ਨੂੰ ਮੈਡੀਸਨ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਮਾਲਕ ਦੇ ਖਿਲਾਫ ਆਈਪੀਸੀ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਸਿਹਤ ਵਿਭਾਗ ਵੱਲੋਂ ਜ਼ਬਤ ਕੀਤਾ ਗਿਆ ਬੇਬੀ ਮਿਲਕ ਪਾਊਡਰ ਮਨੁੱਖੀ ਖਪਤ ਲਈ ‘ਅਸੁਰੱਖਿਅਤ’ ਪਾਇਆ ਗਿਆ। ਪ੍ਰਯੋਗਸ਼ਾਲਾ ਦੀ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਜ਼ਬਤ ਕੀਤੇ ਗਏ ਭੋਜਨ, ਜੋ ਕਿ ਬੱਚਿਆਂ ਲਈ ਸੀ, ਵਿੱਚ ਭਾਰੀ ਧਾਤਾਂ, ਸੀਸਾ ਅਤੇ ਆਰਸੈਨਿਕ ਸਨ।
ਇਸ ਦੌਰਾਨ ਡਾਕਟਰ ਸ਼ੈਲੀ ਜੇਟਲੀ ਨੂੰ ਜਦੋਂ ਉਨ੍ਹਾਂ ਦੀ ਮੁਅੱਤਲੀ ਦੇ ਹੁਕਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਅੱਤਲੀ ਤੋਂ ਪਹਿਲਾਂ ਉਨ੍ਹਾਂ ਤੋਂ ਕੋਈ ਸਪੱਸ਼ਟੀਕਰਨ ਨਹੀਂ ਮੰਗਿਆ ਗਿਆ ਸੀ।