Patiala Covid Vaccination Schedule 5 February

February 4, 2022 - PatialaPolitics

ਅੱਜ 23,542 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ ।
15 ਤੋਂ 18 ਸਾਲ ਤੱਕ ਦੇ ਬਾਲਗ ਵੈਕਸਿਨ ਦੀ ਪਹਿਲੀ ਡੋਜ ਦੇ 28 ਦਿਨਾਂ ਬਾਦ ਦੁਸਰੀ ਡੋਜ ਜਰੂਰ ਲਗਵਾਉਣ।
ਕੱਲ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਲ ਹੋਵੇਗਾ ਕੋਵਿਡ ਵੈਕਸੀਨ ਟੀਕਾਕਰਨ।
ਜਿਲ੍ਹੇ ਵਿੱਚ 46 ਕੋਵਿਡ ਕੇਸ ਹੋਏ ਰਿਪੋਰਟ : ਸਿਵਲ ਸਰਜਨ
ਪਟਿਆਲਾ 04 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 23,542 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 21 ਲੱਖ 94 ਹਜਾਰ 417 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 494 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 2738 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਜਿਲ੍ਹੇ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਦਾ ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲੋਂ ਵੈਕਸੀਨੇਸ਼ਨ ਕੈਂਪਾ ਦਾ ਜਾਇਜਾ ਲਿਆ।ਉਹਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਯੋਗ ਨਾਗਰਿਕ ਆਪਣਾ ਸੰਪੁਰਣ ਕੋਵਿਡ ਟੀਕਾਕਰਨ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਹੁਣ 15 ਤੋਂ 18 ਸਾਲ ਤੱਕ ਦੇ ਬੱਚੇ ਜਿਹਨਾਂ ਦੇ ਕੋਵੈਕਸਿਨ ਦੀ ਪਹਿਲੀ ਡੋਜ ਲਗੇ ਨੰੁ 28 ਦਿਨ ਪੂਰੇ ਹੋ ਗਏ ਹਨ ਉਹ ਹੁਣ ਦੂਜੀ ਡੋਜ ਵੀ ਜਰੂਰ ਲਗਵਾਉਣ।
ਅੱਜ ਜਿਲੇ ਵਿੱਚ ਪ੍ਰਾਪਤ 1705 ਕੋਵਿਡ ਰਿਪੋਰਟਾਂ ਵਿਚੋਂ 46 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 15, ਸਮਾਣਾ 01, ਰਾਜਪੁਰਾ 07, ਨਾਭਾ 02, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ 05, ਬਲਾਕ ਕਾਲੋਮਾਜਰਾ 02, ਬਲਾਕ ਹਰਪਾਲਪੁਰ 03, ਦੁਧਨਸਾਧਾ ਤੋਂ 02 ਅਤੇ ਬਲਾਕ ਸ਼ੁਤਰਾਣਾ ਤੋਂ 05 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,730 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 51 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 59,963 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 318 ਹੈ। ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1449 ਹੋ ਗਈ ਹੈ ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1871 ਦੇ ਕਰੀਬ ਕੋਵਿਡ ਜਾਂਚ ਲਈ
ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,72,758 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,730 ਕੋਵਿਡ ਪੋਜਟਿਵ, 11,09,852 ਨੈਗੇਟਿਵ ਅਤੇ ਲਗਭਗ 1176 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 5 ਫਰਵਰੀ ਦਿਨ ਸ਼ਨੀਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮਿਲਟਰੀ ਹਸਪਤਾਲ, ਡੀ.ਐਮ.ਡਬਲਿਉ ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ,ਜੁਝਾਰ ਨਗਰ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਕਾਲੀ ਮਾਤਾ ਮੰਦਰ, ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ ਰੋਡ, ਅਪੋਲੋ ਪਬਲਿਕ ਸਕੁਲ, ਫੋਕਲ ਪੁਆਇੰਟ ਸੀ-109, ਡੀਲਾਈਟ ਕਲੋਨੀ 21 ਨੰਬਰ ਪਾਠਕ, ਸਬਜੀ ਮੰਡੀ ਸਨੋਰ ਰੋਡ, ਕਰੀਵੀ ਮੈਡੀਕਲ ਸਟੋਰ ਪੁਰਾਣੀ ਅਨਾਜ ਮੰਡੀ,ਭਾਰਤ ਨਗਰ, ਆਂਗਣਵਾੜੀ ਸੈਂਟਰ, ਜੈ ਜਵਾਨ ਕਲੋਨੀ, ਥਮਨ ਕਲੀਨਿਕ, ਡੂਮਾਂ ਵਾਲੀ ਗੱਲੀ, ਕਸ਼ਮੀਰੀ ਟੋਭਾ, ਇਮਲੀ ਵਾਲਾ ਗੁਰੂਦੁਆਰਾ , ਘਾਸ ਮੰਡੀ ਰਾਘੋ ਮਾਜਰਾ, ਸ਼ਿਵ ਮੰੰਦਰ ਨਿਉ ਸੁਲਰ, ਧਰਮਸ਼ਾਲਾ ਖੇੜੀ ਗੁਜਰਾਂ, ਅਕਾਲ ਪੁਰਖ ਸਕੁਲ, ਬਾਬਾ ਜੀਵਨ ਸਿੰਘ ਗੁਰੂਦੁਆਰਾ, ਬੈਂਕ ਕਲੋਨੀ, ਆਰਿਆ ਬੁਆਇਜ ਅਤੇ ਕੰਨਿਆਂ ਸਕੂਲ, ਰਾਮਕ੍ਰਿਸ਼ਨ ਗੁਰੂਦੁਆਰਾ, ਸੂਦਨ ਮੁੱਹਲਾ, ਰਿਆਨ ਇੰਟਰਨਸ਼ਨਸਂਲ ਸਕੂਲ, ਤੱਫਜਲਪੁਰਾ, ਗੁਰੂਦੁਆਰਾ ਸਾਹਿਬ ਆਨੰਦ ਨਗਰ ਬੀ, ਛੋਟੀ ਬਾਰਾਦਰੀ, ਬਾਜਵਾ ਕਲੋਨੀ ਆਂਗਣ ਵਾੜੀ ਸੈਂਟਰ, ਵਿਰਕ ਕਲੋਂਨੀ, ਗੁਰੂ ਨਾਨਕ ਨਗਰ ਗੱਲੀ ਨੰਬਰ 18, ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ, ਰਾਧਾਸੁਆਮੀ ਸਤਸੰਗ ਘਰ, ਸ਼ਿਵ ਮੰਦਰ ਸਤਸੰਗ ਘਰ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਸਿੰਗਲਾ ਹਸਪਤਾਲ ਸਰਕੂਲਰ ਰੋਡ, ਸਰਕਾਰੀ ਰਿਪੁਦਮਨ ਕਾਲਜ, ਗੁਰੂਦੁਆਰਾ ਸੇਵਕ ਜਥਾ ਕਰਤਾਰਪੁਰ ਮੁਹੱਲਾ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ, ਸਮੂਹ ਰਾਧਾਸੁਆਮੀ ਸਤਸੰਗ ਘਰ ਜਿਲ੍ਹਾ ਪਟਿਆਲਾ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।iੲਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।
ਫੋਟੋ ਕੈਪਸ਼ਨ: ਨਰਸਿੰਗ ਸਕੁਲ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਡਾ. ਵਿਜੈਤਾ ਦੀ ਦੇਖ ਰੇਖ ਵਿੱਚ ਲਗੇ ਕੋਵਿਡ ਟੀਕਾਕਰਨ ਕੈਂਪ ਦਾ ਨਿਰੀਖਣ ਕਰਦੇ ਸਿਵਲ ਸਰਜਨ ਡਾ. ਪ੍ਰਿੰਸ ਸੌਢੀ।