Patiala Covid Vaccination Schedule 6 February

February 5, 2022 - PatialaPolitics

Patiala Covid Vaccination Schedule 6 February

ਪਟਿਆਲਾ 05 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 20,390 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 22 ਲੱਖ 14 ਹਜਾਰ 807 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਲੋਕਾਂ ਵੱਲੋਂ ਕੋਵਿਡ ਟੀਕਾਕਰਨ ਕਰਵਾਉਣ ਵਿੱਚ ਕਾਫੀ ਉਤਸ਼ਾਹ ਦਿਖਾਉਣ ਕਾਰਣ ਕੇਵਲ ਪੰਜ ਦਿਨਾਂ ਵਿਚ ਹੀ ਇੱਕ ਲੱਖ ਤੋਂ ਵੱਧ ਨਾਗਰਿਕਾਂ ਵੱਲੋਂ ਟੀਕਾਕਰਨ ਕਰਵਾਇਆ ਗਿਆ ਹੈ।ਉਹਨਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਾਗਰਿਕਾਂ ਨੰੁ ਮੁੜ ਅਪੀਲ ਕੀਤੀ ਕਿ ਉਹ ਵੀ ਆਪਣਾ ਟੀਕਾਕਰਨ ਜਲਦ ਤੋਂ ਜਲਦ ਕਰਵਾਉਣ ਅਤੇ ਜਦੋਂ ਵੀ ਸਿਹਤ ਟੀਮਾਂ ਉਹਨਾਂ ਦੇ ਘਰਾਂ/ ਦੁਕਾਨਾਂ ਵਿੱਚ ਕੋਵਿਡ ਟੀਕਾਕਰਨ ਕਰਨ ਜਾਂਦੇ ਹਨ ਤਾਂ ਉਹ ਸਿਹਤ ਟੀਮਾਂ ਦਾ ਪੁਰਾ ਪੁਰਾ ਸਹਿਯੋਗ ਕਰਨ।ਉਹਨਾਂ ਕਿਹਾ ਕਿ ਜਿਹਨਾਂ ਨਾਗਰਿਕਾਂ ਦੀ ਦੂਜੀ ਡੋਜ ਡਿਉ ਹੈ ਉਹਨਾਂ ਨੂੰ ਫੋਨ ਕਾਲ ਰਾਹੀ ਦੂੁਜੀ ਡੋਜ ਲਗਵਾਉਣ ਲਈ ਸੁਚਿਤ ਕੀਤਾ ਜਾ ਰਿਹਾ ਹੈ।

 

ਅੱਜ ਜਿਲੇ ਵਿੱਚ ਪ੍ਰਾਪਤ 1987 ਕੋਵਿਡ ਰਿਪੋਰਟਾਂ ਵਿਚੋਂ 28 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 16, ਰਾਜਪੁਰਾ 04, ਬਲਾਕ ਭਾਦਸੋਂ ਤੋਂ 01, ਬਲਾਕ ਕੋਲੀ 01, ਬਲਾਕ ਕਾਲੋਮਾਜਰਾ 01, ਬਲਾਕ ਹਰਪਾਲਪੁਰ 02, ਦੁਧਨਸਾਧਾ ਤੋਂ 02 ਅਤੇ ਬਲਾਕ ਸ਼ੁਤਰਾਣਾ ਤੋਂ 01 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,758 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 64 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,027 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 281 ਹੈ। ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1450 ਹੋ ਗਈ ਹੈ ।

 

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1758 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,74,516 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,758 ਕੋਵਿਡ ਪੋਜਟਿਵ, 11,11,811 ਨੈਗੇਟਿਵ ਅਤੇ ਲਗਭਗ 947 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।

 

 

ਕੱਲ ਮਿਤੀ 6 ਫਰਵਰੀ ਦਿਨ ਐਤਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ , ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ,ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਕਾਲੀ ਮਾਤਾ ਮੰਦਰ, ਗੁਰੂੁਦੁਆਰਾ ਖਾਲਸਾ ਸ਼ਮਸ਼ੇਰ ਦਲ ਲਾਹੋਰੀ ਗੇਟ, ਗੋਬਿੰਦ ਨਗਰ, ਪ੍ਰੇਮ ਨਗਰ, ਪ੍ਰਤਾਪ ਨਗਰ ਧਰਮਸ਼ਾਲਾ, ਮੁਸਲਮਾਨੀਆ ਬਸਤੀ, ਰੂਪ ਚੰਦ ਮੁਹੱਲਾ, ਘਾਸ ਮਡੀ ਰਾਘੋ ਮਾਜਰਾ,ਨਿਉ ਸੂਲਰ ਕੋਲਨੀ ਕਿਉਸਕ, ਧੀਰੂ ਕੀ ਮਾਜਰੀ, ਅਜੀਤ ਨਗਰ, ਗੁਰੂਦੁਆਰਾ ਗੁਰੂੁਨਾਨਕ ਨਗਰ ਤ੍ਰਿਪੜੀ, ਰਵੀਦਾਸ ਮੰਦਰ, ਭਗਤ ਸਿੰਘ ਕਲੋਨੀ, ਆਂਗਣਵਾੜੀ ਸੈਂਟਰ, ਰਣਜੀਤ ਨਗਰ, ਆਂਗਣਵਾੜੀ ਸੈਂਟਰ ਵਿਕਾਸ ਨਗਰ, ਢੇਹਾ ਬਸਤੀ, ਕਨੇਰੀਆ ਮੁਹੱਲਾ, ਗਾਂਧੀ ਨਗਰ, ਦਸ਼ਮੇਸ਼ ਨਗਰ,ਗੁਰੂਦੁੁਆਰਾ ਸਾਹਿਬ ਮੇਨ ਰੋਡ ਜਗਤਾਰ ਨਗਰ, ਆਂਗਨਵਾੜੀ ਸੈਂਟਰ ਸਟਰੀਟ ਨੰਬਰ 1 ਗੁਰੂਨਾਨਕ ਨਗਰ, ਗੁਰੂਦੁੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਡੇਰਾ ਸੱਚਾ ਸੌਦਾ ਕਾਹਨਗੜ ਰੋਡ ਸਮਾਣਾ, ਸਹਾਰਾ ਕੱਲਬ, ਨਾਭਾ ਦੇ ਸਿਵਲ ਹਸਪਤਾਲ, ਨਿਰੰਕਾਰੀ ਭਵਨ,ਰੋਟ੍ਰੈਕ ਕੱਲਬ ਪਟਿਆਲਾ ਗੇਟ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2 ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।iੲਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।