Patiala Covid Vaccination Schedule 8 February

February 7, 2022 - PatialaPolitics

Patiala Covid Vaccination Schedule 8 February

ਪਟਿਆਲਾ 07 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 19,131 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 22 ਲੱਖ 48 ਹਜਾਰ 712 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 451 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 1958 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਯੋਗ ਨਾਗਰਿਕ ਆਪਣਾ ਸੰਪੁਰਣ ਕੋਵਿਡ ਟੀਕਾਕਰਨ ਯਕੀਨੀ ਬਣਾਉਣ। ਉਹਨਾਂ ਕਿਹਾ ਕਿ 15 ਤੋਂ 18 ਸਾਲ ਤੱਕ ਦੇ ਬੱਚੇ ਜਿਹਨਾਂ ਦੇ ਕੋਵੈਕਸਿਨ ਦੀ ਪਹਿਲੀ ਡੋਜ ਲਗੇ ਨੰੁ 28 ਦਿਨ ਪੂਰੇ ਹੋ ਗਏ ਹਨ ਉਹ ਹੁਣ ਦੂਜੀ ਡੋਜ ਵੀ ਜਰੂਰ ਲਗਵਾਉਣ ਅਤੇ ਜਦੋਂ ਵੀ ਸਿਹਤ ਟੀਮਾਂ ਉਹਨਾਂ ਦੇ ਘਰਾਂ/ ਦੁਕਾਨਾਂ ਵਿੱਚ ਕੋਵਿਡ ਟੀਕਾਕਰਨ ਕਰਨ ਜਾਂਦੇ ਹਨ ਤਾਂ ਉਹ ਸਿਹਤ ਟੀਮਾਂ ਦਾ ਪੁਰਾ ਪੁਰਾ ਸਹਿਯੋਗ ਕਰਨ।

ਅੱਜ ਜਿਲੇ ਵਿੱਚ ਪ੍ਰਾਪਤ 1268 ਕੋਵਿਡ ਰਿਪੋਰਟਾਂ ਵਿਚੋਂ 16 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 12, ਨਾਭਾ 01, ਰਾਜਪੁਰਾ 02, ਬਲਾਕ ਸ਼ੁਤਰਾਣਾ ਤੋਂ 01 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,800 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 58 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,118 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 228 ਹੈ। ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1454 ਹੋ ਗਈ ਹੈ ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਭਾਵੇਂ ਜਿਲ਼੍ਹੇ ਵਿਚ ਕੋਵਿਡ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪ੍ਰੰਤੂ ਫੇਰ ਵੀ ਕੋਵਿਡ ਗਾਈਡਲਾਈਨਜ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 2037 ਦੇ ਕਰੀਬ ਕੋਵਿਡ ਜਾਂਚ ਲਈ

ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,77,404 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,800 ਕੋਵਿਡ ਪੋਜਟਿਵ, 11,14,423 ਨੈਗੇਟਿਵ ਅਤੇ ਲਗਭਗ 1181 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।

ਕੱਲ ਮਿਤੀ 8 ਫਰਵਰੀ ਦਿਨ ਮੰਗਲਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ, ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਕਾਲੀ ਮਾਤਾ ਮੰਦਰ, ਰਾਧਾ ਸੁਆਮੀ ਸਤਸੰਗ ਭਵਨ ਰਾਜਪੁਰਾ ਰੋਡ, ਸਰਕਾਰੀ ਪੋਲੀਟੈਕਨਿਕ ਕਾਲਜ, ਪੇ੍ਰਮ ਨਗਰ, ਥਾਪਰ ਕਾਲਜ, ਸਰਕਾਰੀ ਆਈ.ਟੀ.ਆਈ.ਨਾਭਾ ਰੋਡ, ਵੱਡਾ ਅਰਾਈ ਮਾਜਰਾ, ਸਬਜੀ ਮੰਡੀ ਸੰਜੇ ਕਲੋਨੀ, ਰਾਘੋ ਮਾਜਰਾ ਕੜਾਹ ਵਾਲਾ ਚੋਂਕ, ਨਿਉ ਸੂਲਰ ਕਲੋਨੀ, ਸਤੀ ਮੰਦਰ ਚੋਂਕ (ਮਹਿੰਦਰਾ ਕਲੋਨੀ), ਕਨਿੰਆ ਮਹਾਂ ਵਿਦਿਆਲਿਆ, ਆਈ.ਟੀ.ਆਈ ਛੋਟੀ ਬਾਰਾਂਦਰੀ, ਖੁਬਸੂਰਤ ਪੈਲੇਸ 22 ਨੰਬਰ ਪਾਠਕ, ਆਂਗਣਵਾੜੀ ਸੈਂਟਰ ਗੁਰੁ ਭਵਨ ਤ੍ਰਿਪੜੀ, ਵਿਕਾਸ ਕਲੋਨੀ, ਰਿਸ਼ੀ ਕਲੋਨੀ, ਰਤਨ ਨਗਰ, ਬੀ.ਟੈਂਕ ,ਗਾਂਧੀ ਨਗਰ, ਗਰਿਡ ਕਲੋਨੀ, ਗੁਰੁੂਦੁਆਰਾ ਭਾਈ ਮਨੀ ਸਿੰਘ ਗੁਰੂੁਨਾਨਕ ਨਗਰ, ਰਣਜੀਤ ਨਗਰ, ਵਿਕਾਸ ਨਗਰ, ਮਹਾਰਾਣੀ ਕੱਲਬ, ਬਾਬ ਦੀਪ ਸਿੰਘ ਨਗਰ, ਅਮਨ ਨਗਰ, ਗਰੀਨ ਪਾਰਕ ਕਲੋਨੀ, ਗੁਰੂਦੁੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ, ਸਹਾਰਾ ਕੱਲਬ, ਰਾਧਾ ਸੁਆਮੀ ਸਤਸੰਗ ਘਰ ਸਮਾਣਾ2 ਕਾਹਨਗੜ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਫੋਕਲ ਪੁਆਇੰਟ, ਰਾਧਾ ਸੁਆਮੀ ਸਤਸੰਗ ਘਰ ਸਨੋਰ, ਦੇਵੀਗੜ, ਪਾਤੜਾਂ, ਫਤਿਹਪੁਰ, ਕੁਲਾਰਾ, ਭਾਦਸੋਂ, ਨਾਭਾ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।