Patiala Covid Vaccination Schedule 9 February

February 8, 2022 - PatialaPolitics

Patiala Covid Vaccination Schedule 9 February

ਪਟਿਆਲਾ 08 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 17,119 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 22 ਲੱਖ 65 ਹਜਾਰ 831 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 796 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 1760 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੋਰਾਣ ਡਿਉਟੀ ਵਾਲੇ ਸਟਾਫ ਦਾ ਸੰਪੁਰਣ ਕੋਵਿਡ ਟੀਕਾਕਰਨ ਕਰਨ ਲਈ ਜਿਲ੍ਹਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇਂ ਅੱਜ ਚੋਣ ਡਿਉਟੀਆਂ ਵਾਲੇ ਸਟਾਫ ਦੀ ਟਰੇਨਿੰਗ ਵਾਲੀਆਂ ਥਾਂਵਾ ਤੇਂ ਕੋਵਿਡ ਟੀਕਾਕਰਨ ਕੈਂਪ ਲਗਾਏ ਗਏ।ਜਿਥੇ ਸਟਾਫ ਵੱਲੋਂ ਕੋਵਿਡ ਵੈਕਸਿਨ ਲਗਵਾਈ ਗਈ।ਜਿਲ਼ਾ ਟੀਕਾਕਰਨ ਅਫਸਰ ਡਾ. ਵੀਨੁੰ ਗੋਇਲ ਵੱਲੋਂ ਕਮਿਉਨਿਟੀ ਸਿਹਤ ਕੇਂਦਰ ਭਾਦਸੋਂ ਅਤੇ ਦੁਧਨਸਾਧਾ ਵਿਖੇ ਜਾ ਕੇ ਟੀਕਾਕਰਨ ਮੁਹਿੰਮ ਦਾ ਜਾਇਜਾ ਲਿਆ ਗਿਆ।ਉਹਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਤੋਂ ਵਾਂਝੇ ਰਹਿ ਗਏ ਲੋਕ ਕੋਵਿਡ ਤੋਂ ਪੂਰਨ ਸੁੱਰਖਿਆ ਲਈ ਆਪਣਾ ਸੰਪੁਰਣ ਕੋਵਿਡ ਟੀਕਾਕਰਨ ਯਕੀਨੀ ਬਣਾਉਣ।

ਅੱਜ ਜਿਲੇ ਵਿੱਚ ਪ੍ਰਾਪਤ 1858 ਕੋਵਿਡ ਰਿਪੋਰਟਾਂ ਵਿਚੋਂ 18 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 12, ਸਮਾਣਾ 01, ਰਾਜਪੁਰਾ 02, ਬਲਾਕ ਕੌਲੀ ਤੋਂ 01,ਬਲਾਕ ਹਰਪਾਲਪੁਰ ਤੋਂ 03 ਅਤੇ ਬਲਾਕ ਦੁਧਨਸਾਧਾ 02 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,818 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 47 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,165 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 197 ਹੈ। ਅੱਜ ਜਿਲੇ੍ਹ ਵਿੱਚ ਦੋ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1456 ਹੋ ਗਈ ਹੈ ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਭਾਵੇਂ ਜਿਲ਼੍ਹੇ ਵਿਚ ਕੋਵਿਡ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪ੍ਰੰਤੂ ਫੇਰ ਵੀ ਕੋਵਿਡ ਗਾਈਡਲਾਈਨਜ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1909 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,79,313 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,818 ਕੋਵਿਡ ਪੋਜਟਿਵ, 11,16,263 ਨੈਗੇਟਿਵ ਅਤੇ ਲਗਭਗ 1232 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੱਲ ਮਿਤੀ 9 ਫਰਵਰੀ ਦਿਨ ਬੁੱਧਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ, ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਕਾਲੀ ਮਾਤਾ ਮੰਦਰ, ਪ੍ਰੇਮ ਨਗਰ ਭਾਰਤ ਨਗਰ, ਬਡੁੰਗਰ, ਪ੍ਰਤਾਪ ਨਗਰ, ਸੁੂਤਵੱਟਾ ਮੁੱਹਲਾ ਮਾਈ ਜੀ ਦੀ ਸਰਾਂ, ਅਨਾਰਦਾਣਾ ਚੋਂਕ, ਰਣਜੀਤ ਗੜ ਗੁਰੂਦੁਆਰਾ, ਰਾਘੋਮਾਜਰਾ ਕੜਾਹ ਵਾਲਾ ਚੋਂਕ, ਬਲਾਕ ਨੰਬਰ 2 ਬਾਲਮਿਕੀ ਮੰਦਰ ਸੰਜੇ ਕਲੋਨੀ, ਦਾਰੂ ਕੁਟੀਆ, ਧੀਰੂ ਕੀ ਮਾਜਰੀ, ਸਿਵਲ ਲਾਈਨ ਸਕੂਲ ਪੰਜਾਬੀ ਬਾਗ, ਆਂਗਣਵਾੜੀ ਸੈਂਟਰ ਫਰੈਂਡਜ ਕਲੋਨੀ, ਏਕਤਾ ਵਿਹਾਰ, ਪੁਰਾਨਾ ਲਾਲ ਬਾਗ, ਅਰਬਨ ਅਸਟੇਟ ਫੇਜ 2, ਬਾਬਾ ਦੀਪ ਸਿੰਘ ਨਗਰ, ਅਮਨ ਨਗਰ ਸ਼ਿਵ ਮੰਦਰ, ਦਰਸ਼ਨ ਸਿੰਘ ਨਗਰ, ਹਰਿੰਦਰ ਨਗਰ, ਇੰਦਰਾਪੁਰੀ ਕਲੋਨੀ, ਆਂਗਣਵਾੜੀ ਕੇਂਦਰ ਤਾਰ ਫੈਕਟਰੀ, ਸ਼ਕਤੀ ਨਗਰ, ਹੀਰਾ ਬਾਗ, ਸ਼ਗਨ ਵਿਹਾਰ, ਗੁਰੂਦੁੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ, ਸਹਾਰਾ ਕੱਲਬ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮੋਬਾਇਲ ਟੀਮ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਮੋਬਾਇਲ ਟੀਮ, ਫੋਕਲ ਪੁਆਇੰਟ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।