Patiala Covid Vaccination Schedule 11 February

February 10, 2022 - PatialaPolitics

Patiala Covid Vaccination Schedule 11 February

ਪਟਿਆਲਾ 10 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 24,362 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 22 ਲੱਖ 90 ਹਜਾਰ 193 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਕਰੋਨਾ ਤੋਂ ਪੁਰਨ ਸੁੱਰਖਿਆ ਅਤੇ ਦਿੱਤੇ ਟੀਕਾਕਰਨ ਦੇ ਟੀਚੇ ਨੁੰ ਪੁਰਾ ਕਰਨ ਲਈ ਵੱਖ ਵੱਖ ਸਿਹਤ ਪੋ੍ਰਗਰਾਮ ਅਫਸਰਾਂ ਵੱਲੋਂ ਵੀ ਅਲਾਟ ਕੀਤੇ ਬਲਾਕਾਂ ਵਿੱਚ ਜਾ ਕੇ ਕੋਵਿਡ ਟੀਕਾਕਰਨ ਦੀ ਸਮੀਖਿਆ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅੰਕੜਿਆਂ ਅਨੁਸਾਰ ਯੋਗ ਨਾਗਰਿਕਾਂ ਵਿਚੋਂ ਕਰੀਬ 90 ਫੀਸਦੀ ਨਾਗਰਿਕਾਂ ਨੇਂ ਆਪਣੀ ਕੋਵਿਡ ਵੈਕਸਿਨ ਦੀ ਪਹਿਲੀ ਡੋਜ ਲਗਵਾ ਲਈ ਹੈ।ਵੈਕਸਿਨ ਲਗਵਾਉਣ ਤੋਂ ਵਾਂਝੇ ਰਹਿ ਗਏ ਯੋਗ ਨਾਗਰਿਕ ਵੀ ਜਲਦ ਤੋਂ ਜਲਦ ਆਪਣਾ ਕੋਵਿਡ ਟੀਕਾਕਰਨ ਕਰਵਾ ਕੇ ਆੳੇਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਵਿਡ ਸੁੱਰਖਿਅਤ ਮਾਹੋਲ ਸਥਾਪਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।ਕਰੋਨਾ ਤੋਂ ਪੁਰਨ ਸੁੱਰਖਿਆ ਲਈ ਵੈਕਸਿਨ ਦੀਆਂ ਦੋਵੇ ਡੋਜਾਂ ਲਗਣੀਆਂ ਜਰੂਰੀ ਹਨ।ਉਹਨਾਂ ਕਿਹਾ ਕਿ ਕੋਵਿਡ ਸਰਟੀਫਿਕੇਟ ਮੋਬਾਇਲ ਵਿੱਚ ਵਟਸੈਪ ਨੰਬਰ 9013151515 ਫੀਡ ਕਰਕੇ ਕੋਵਿਡ ਸਰਟੀਫਿਕੇਟ ਜਨਰੇਟ ਕਰਨ ਸਬੰਧੀ ਸੰਦੇਸ਼ ਭੇਜਣ ਤੇਂ ਪ੍ਰਾਪਤ ਓ.ਟੀ.ਪੀ.ਭਰਨ ਤੇਂ ਕੋਵਿਡ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈ।

ਅੱਜ ਜਿਲੇ ਵਿੱਚ ਪ੍ਰਾਪਤ 1851 ਕੋਵਿਡ ਰਿਪੋਰਟਾਂ ਵਿਚੋਂ 15 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 10, ਸਮਾਣਾ ਤੋਂ 02, ਬਲਾਕ ਕੌਲੀ ਤੋਂ 02 ਅਤੇ ਬਲਾਕ ਭਾਦਸੋਂ ਤੋਂ 01 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,845 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 50 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,253 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 136 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1456 ਹੀ ਹੈ । ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1704 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,82,962 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,845 ਕੋਵਿਡ ਪੋਜਟਿਵ, 11,20,008 ਨੈਗੇਟਿਵ ਅਤੇ ਲਗਭਗ 1109 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੱਲ ਮਿਤੀ 11 ਫਰਵਰੀ ਦਿਨ ਸ਼ੁੱਕਰਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ, ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਰਾਘੋ ਮਾਜਰਾ,ਮਥੁਰਾ ਕਲੋਨੀ,ਬਡੁੰਗਰ, ਕਾਲੀ ਮਾਤਾ ਮੰਦਰ,ਕਰਤਾਰ ਕਲੋਨੀ, ਕ੍ਰਿਸ਼ਨਾ ਕਲੋਨੀ, ਬੱਚਿਤਰ ਨਗਰ, ਆਈ.ਟੀ.ਆਈ. ਨਾਭਾ ਰੋਡ, ਛੱਤਾ ਨਾਨੂ ਮੱਲ, ਰੋੜੀ ਕੁੱਟ ਨਰਾਇਣ ਦਾਸ ਮੰਦਰ, ਮਾਈ ਜੀ ਦੀ ਸਰਾਂ, ਗੁਰਬਖਸ਼ ਪਬਲਿਕ ਸਕੂਲ, ਨੀਮ ਵਾਲਾ ਚੌਂਕ, ਕੜਾਹ ਵਾਲਾ ਚੋਂਕ, ਸੂਲਰ ਕਲੋਨੀ, ਸਤੀ ਮੰਦਰ ਨੇੜੇ ਮਹਿੰਦਰਾ ਕਲੋਨੀ, ਸ਼ਹੀਦ ਕਲੋਨੀ ਨੇੜੇ ਮੌਤੀ ਬਾਗ, ਸਿਵਲ ਲਾਈਨ ਸਕੂਲ, ਨੂਰਗੜ ਮੁੱਹਲਾ,ਹਿੰਦੂ ਪਬਲਿਕ ਸਕੂਲ, ਅਰਬਨ ਅਸਟੇਟ ਫੇਜ ਇੱਕ, ਤਫਜਲਪੁਰਾ, ਸ਼ਮਸੇਰ ਸਿੰਘ ਮੁੱਹਲਾ, ਮੀਰ ਕੁੰਡਲਾ ਮੁੱਹਲਾ, ਦਸਮੇਸ਼ ਨਗਰ, ਰਤਨ ਨਗਰ, ਅਜਾਦ ਨਗਰ, ਡੀ.ਐਲ.ਐਫ ਕਲੋਨੀ, ਹਰਿੰਦਰ ਨਗਰ, ਸ਼ਕਤੀ ਨਗਰ, ਉਪਕਾਰ ਨਗਰ, ਭਗਤ ਸਿੰਘ ਕਲੋਨੀ, ਬਾਜਵਾ ਕਲੋਨੀ, ਅਨੰਦ ਨਗਰ ਬੀ ਗੱਲੀ ਨੰਬਰ 30, ਰਣਜੀਤ ਨਗਰ, ਅਨੰਦ ਨਗਰ ਬੀ ਗੱਲੀ ਨੰਬਰ 30 ਏਕਤਾ ਵਿਹਾਰ, ਵਿਕਾਸ ਨਗਰ, ਰਾਜਪੁਰਾ ਕਲੋਨੀ, ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ, ਗੋਪਾਲ ਭਵਨ, ਸਹਾਰਾ ਕੱਲਬ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮੋਬਾਇਲ ਟੀਮ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਮੋਬਾਇਲ ਟੀਮ, ਫੋਕਲ ਪੁਆਇੰਟ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।iੲਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।