Patiala Covid Vaccination Schedule 14 February

February 13, 2022 - PatialaPolitics

Patiala Covid Vaccination Schedule 14 February

ਪਟਿਆਲਾ 13 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 15,103 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 23 ਲੱਖ 70 ਹਜਾਰ 173 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਸਾਲ 2022 ਦੋਰਾਣ ਹੁਣ ਤੱਕ ਯਾਨੀ 44 ਦਿਨਾਂ ਵਿੱਚ ਸਵਾ ਸੱਤ ਲੱਖ ਦੇ ਕਰੀਬ ਨਾਗਰਿਕਾਂ ਵੱਲੋਂ ਟੀਕੇ ਲਗਵਾਏ ਜਾ ਚੁੱਕੇ ਹਨ।ਇਸ ਲਈ ਕੋਵਿਡ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਾਗਰਿਕ ਆਪਣੀ ਨਿਜੀ ਜਿਮ੍ਹੇਵਾਰੀ ਸਮਝਦੇ ਹੋਏ ਆਪਣਾ ਸੰਪੂਰਨ ਕੋਵਿਡ ਟੀਕਾਕਰਨ ਕਰਵਾ ਕੇ ਬਿਮਾਰੀ ਦੇ ਖਾਤਮੇ ਵਿੱਚ ਸਹਿਯੋਗ ਦੇਣ।ਉਹਨਾਂ ਕਿਹਾ ਕਿ ਜੇਕਰ ਕਿਸੇ ਨੁੰ ਕੋਵਿਡ ਟੀਕਾਕਰਨ ਕਰਵਾਉਣ ਤੋਂ ਬਾਦ ਕੋਵਿਡ ਸਰਟੀਫਿਕੇਟ ਜਨਰੇਟ ਨਾ ਹੋਣ ਜਾਂ ਗਲਤ ਐਂਟਰੀ ਹੋਣ ਦੀ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਤਾਲਮੇਲ ਕਰਕੇ ਜਾਂ ਕੰਮ ਵਾਲੇ ਦਿਨ ਦਫਤਰ ਸਿਵਲ ਸਰਜਨ ਵਿਖੇ ਆ ਕੇ ਆਪਣੀ ਸੱਮਸਿਆ ਦੂਰ ਕਰ ਸਕਦੇ ਹਨ।

 

ਅੱਜ ਜਿਲੇ ਵਿੱਚ ਪ੍ਰਾਪਤ 1398 ਕੋਵਿਡ ਰਿਪੋਰਟਾਂ ਵਿਚੋਂ 10 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਤੋਂ 06,ਰਾਜਪੁਰਾ ਤੋਂ 02, ਬਲਾਕ ਕਾਲੋਮਾਜਰਾ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 01 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,884 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 15 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,342 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 86 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1456 ਹੀ ਹੈ ।

 

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 728 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,87,081 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,884 ਕੋਵਿਡ ਪੋਜਟਿਵ, 11,24,843 ਨੈਗੇਟਿਵ ਅਤੇ ਲਗਭਗ 354 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

ਕੱਲ ਮਿਤੀ 14 ਫਰਵਰੀ ਦਿਨ ਸੋਮਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਮਿਲਟਰੀ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਰਾਘੋ ਮਾਜਰਾ,ਮਥੁਰਾ ਕਲੋਨੀ, ਬਡੁੰਗਰ, ਕਾਲੀ ਮਾਤਾ ਮੰਦਰ, ਪ੍ਰੇਮ ਨਗਰ, ਭਾਰਤ ਨਗਰ, ਸਬਜੀ ਮੰਡੀ, ਬੀਰ ਸਿੰਘ ਕਲੋਨੀ, ਗੁਰੂਦੁਆਰਾ ਰਾਘੋਮਾਜਰਾ, ਚਿਤੋਸ਼ੋ ਮੋਟਰ ਸਰਹੰਦ ਰੋਡ, ਡੋਗਰਾਂ ਮੁੱਹਲਾ, ਪ੍ਰੌਫੈਸਰ ਕਲੋਨੀ, ਰਤਨ ਨਗਰ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਅਗਰਵਾਲ ਧਰਮਸ਼ਾਲਾ,ਨਾਭਾ ਦੇ ਸਿਵਲ ਹਸਪਤਾਲ ਦੇ ਓ.ਪੀ.ਡੀ ਕੰਪਲੈਕਸ, ਐਮ.ਪੀ.ਡਬਲਿਉ ਟਰੇਨਿੰਗ ਸਕੂਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮੋਬਾਇਲ ਟੀਮ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਮੋਬਾਇਲ ਟੀਮ, ਫੋਕਲ ਪੁਆਇੰਟ, ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।