Patiala Covid Vaccination Schedule 21 February

February 20, 2022 - PatialaPolitics

Patiala Covid Vaccination Schedule 21 February

ਪਟਿਆਲਾ 20 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਦੱਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 965 ਕੋਵਿਡ ਰਿਪੋਰਟਾਂ ਵਿਚੋਂ 04 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ।ਜਿਸ ਵਿਚੋਂ ਪਟਿਆਲਾ ਸ਼ਹਿਰ ਨਾਲ 02 ਅਤੇ ਬਲਾਕ ਕੋਲੀ ਤੋਂ 02 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,939 ਹੋ ਗਈ ਹੈ।ਮਿਸ਼ਨ ਫਤਿਹ ਤਹਿਤ 10 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,438 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 45 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1456 ਹੀ ਹੈ।

 

ਸਿਹਤ ਟੀਮਾਂ ਜਿੱਲੇ ਵਿੱਚ ਅੱਜ 273 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,96,988 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 61,939 ਕੋਵਿਡ ਪੋਜਟਿਵ, 11,34,958 ਨੈਗੇਟਿਵ ਅਤੇ ਲਗਭਗ 91 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਉਹਨਾਂ ਕਿਹਾ ਕਿ ਕੋਵਿਡ ਤੋਂ ਸੁੱਰਖਿਆ ਪ੍ਰਦਾਨ ਕਰਨ ਲਈ ਜਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਅਨੁਸਾਰ ਚੋਣ ਬੂਥਾਂ ਤੇਂ ਲਗਾਏ ਸਿਹਤ ਕਰਮਚਾਰੀ/ ਆਸ਼ਾ ਵੱਲੋਂ ਵੋਟ ਪਾਉਣ ਆਏ ਨਾਗਰਿਕਾਂ ਦਾ ਥਰਮਲ ਸਕੈਨਰ ਨਾਲ ਸ਼ਰੀਰਿਕ ਤਾਪਮਾਨ ਚੈਕ ਕਰਨ ਦੇ ਨਾਲ ਦੇ ਉਹਨਾਂ ਹੱਥਾਂ ਨੂੰ ਸੇਨੇਟਾਈਜ ਕਰਵਾਇਆ ਅਤੇ ਲੋੜਵੰਦਾਂ ਨੂੰ ਮਾਸਕ ਦੀ ਵੰਡ ਵੀ ਕੀਤੀ ਗਈ।

 

ਜਿਲ੍ਹਾਂ ਟੀਕਾਕਰਨ ਅਧਿਕਾਰੀ ਡਾ.ਵੀਨੂੰ ਗੋਇਲ ਨੇਂ ਕਿਹਾ ਕਿ ਕੱਲ ਮਿਤੀ 21 ਫਰਵਰੀ ਦਿਨ ਸੋਮਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ, ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਯਾਦਵਿੰਦਰਾ ਕਲੋਨੀ, ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਮੋਤੀ ਬਾਗ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਰਾਘੋ ਮਾਜਰਾ, ਮਥੁਰਾ ਕਲੋਨੀ, ਬਡੁੰਗਰ, ਪ੍ਰੈਮ ਨਗਰ ਬਾਜੀਗਰ ਬਸਤੀ, ਬੱਚਿਤਰ ਨਗਰ, ਕਿਉਸਕ ਸੰਜੇ ਕਲੋਨੀ, ਰਵੀਦਾਸ ਮੰਦਰ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ ਦੇ ਸਬ ਡਵੀਜਨ ਹਸਪਤਾਲ,ਪ੍ਰੈਮ ਨਗਰ ਪ੍ਰੀਤ ਕਲੋਨੀ,ਅਗਰਵਾਲ ਧਰਮਸ਼ਾਲਾ, ਮੋਬਾਇਲ ਟੀਮ,ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮੋਬਾਇਲ ਟੀਮ,ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਮੋਬਾਇਲ ਟੀਮ, ਫੋਕਲ ਪੁਆਇੰਟ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।iੲਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।