First Zonal Punjab Women Police Conference held at Patiala
January 4, 2018 - PatialaPolitics
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਤਹਿਤ ਹੋਈ ਪਹਿਲੀ ਜ਼ੋਨਲ ਮਹਿਲਾ ਪੁਲਿਸ ਕਾਨਫਰੰਸ
-ਮਹਿਲਾ ਕਰਮਚਾਰੀਆਂ ਦੇ ਕੰਮ ਕਰਨ ਵਾਲੀ ਜਗ੍ਹਾ ‘ਤੇ ਲਿੰਗ ਸੰਵੇਦਨਸ਼ੀਲ ਵਾਤਾਵਰਨ ਅਤੇ ਬੁਨਿਆਦੀ ਢਾਂਚਾ ਕਾਇਮ ਕਰਨ ‘ਤੇ ਜੋਰ
-ਪਟਿਆਲਾ ਵਿਖੇ ਹੋਈ ਕਾਨਫਰੰਸ ‘ਚ ਸ਼ਾਮਲ ਹੋਏ ਵੱਡੀ ਗਿਣਤੀ ਮਹਿਲਾ ਅਧਿਕਾਰੀ ਤੇ ਕਰਮਚਾਰੀ
ਪਟਿਆਲਾ, 4 ਜਨਵਰੀ :
ਪੰਜਾਬ ਪੁਲਿਸ ਵਲੋਂ ਅੱਜ ਇਥੇ ਹਰਪਾਲ ਟਿਵਾਣਾ ਕਲਾਂ ਕੇਂਦਰ ਵਿਖੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਸਮੇਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਤਹਿਤ ‘ਪੁਲਿਸ ‘ਚ ਮਹਿਲਾਵਾਂ ਦੀ ਭੂਮਿਕਾ ਅਤੇ ਸਮਾਜ ‘ਚ ਵਿਵਹਾਰਕ ਤਬਦੀਲੀ’ ਵਿਸ਼ੇ ਉਪਰઠਪਹਿਲੀ ਜ਼ੋਨਲ ਮਹਿਲਾ ਪੁਲਿਸ ਕਾਨਫਰੰਸ ਕਰਵਾਈ ਗਈ। ਆਈ.ਜੀ.ਪੀ. ਪੰਜਾਬ ਜੋਨਲ-1 ਪੰਜਾਬ ਸ੍ਰੀ ਏ.ਐਸ. ਗਮਕੇ ਅਤੇ ਡੀ.ਆਈ.ਜੀ. ਪਟਿਆਲਾ ਰੇਂਜ ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਕਾਨਫਰੰਸ ਦਾ ਉਦਘਾਟਨ ਡੀ.ਜੀ.ਪੀ ਸ੍ਰੀ ਸੁਰੇਸ਼ ਅਰੋੜਾ ਨੇ ਕੀਤਾ। ਉਨ੍ਹਾਂ ਦੇ ਨਾਲ ਡੀ.ਜੀ.ਪੀ. ਐਚ.ਆਰ.ਡੀ. ਸ੍ਰੀ ਸਿਧਾਰਥ ਚਟੋਪਾਧਿਆ, ਆਈ.ਜੀ. ਪ੍ਰੋਵਿਜਨਿੰਗ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ,
ਆਈ.ਜੀ. ਪਟਿਆਲਾ ਜ਼ੋਨਲ ਸ੍ਰੀ ਏ.ਐਸ. ਰਾਏ ਸਮੇਤ ਹੋਰ ਉਚ ਪੁਲਿਸ ਅਧਿਕਾਰੀ ਮੌਜੂਦ ਸਨ। ਇਸ ਪਹਿਲੀ ਜ਼ੋਨਲ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਹਰੇਕ ਰੈਂਕ ਦੀਆਂ ਮਹਿਲਾ ਕਰਮਚਾਰਨਾਂ ਅਤੇ ਅਧਿਕਾਰੀ ਸ਼ਾਮਲ ਹੋਏ ਅਤੇ ਆਪਣੀਆਂ ਮੁਸ਼ਕਿਲਾਂ ਅਤੇ ਮੰਗਾਂ ਤੋਂ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਇਸ ਕਾਨਫਰੰਸ ‘ਚ ਮਹਿਲਾ ਕਰਮਚਾਰੀਆਂ ਦੇ ਕੰਮ ਕਰਨ ਵਾਲੀ ਜਗ੍ਹਾ ‘ਤੇ ਲਿੰਗ ਸੰਵੇਦਨਸ਼ੀਲ ਵਾਤਾਵਰਨ ਅਤੇ ਬੁਨਿਆਦੀ ਢਾਂਚਾ ਕਾਇਮ ਕਰਨ ‘ਤੇ ਜੋਰ ਦਿੱਤਾ ਗਿਆ
ਇਸ ਮੌਕੇ ਇੰਸੀਟਿਊਸ਼ਨ ਆਫ ਕੁਰੈਕਸ਼ਨਲ ਐਡਮੀਨਿਸਟ੍ਰੇਸ਼ਨ, ਪੰਜਾਬ ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਮੁੱਖ ਭਾਸ਼ਣ ਦਿੱਤਾ। ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਆਈ.ਜੀ. ਪ੍ਰੋਵਿਜਨਿੰਗ ਸ੍ਰੀਮਤੀ ਗੁਰਪ੍ਰੀਤ ਦਿਓ ਨੇ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੁਲਿਸ ਵਿੱਚ ਭਰਤੀ ਹੋਈਆਂ ਮਹਿਲਾ ਕਰਮਚਾਰੀਆਂ ਨੂੰ ਵਿਭਾਗ ‘ਚ ਆਉਣ ਵਾਲੀਆਂ ਸਮੱਸਿਆਵਾਂ ਵਿਚਾਰਨ ਅਤੇ ਉਨ੍ਹਾਂ ਦੇ ਹੱਲ ਲਈ ਡੀ.ਜੀ.ਪੀ. ਨੇ ਇਸ ਕਾਨਫਰੰਸ ਨੂੰ ਕਰਵਾਉਣ ਦਾ ਫੈਸਲਾ ਕੀਤਾ ਅਤੇ ਉਹ ਖ਼ੁਦ ਪੁੱਜੇ। ਸ੍ਰੀਮਤੀ ਦਿਓ ਨੇ ਆਪਣੇ ਵੱਲੋਂ ਮਹਿਲਾ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਥਾਣੇ, ਪੁਲਿਸ ਪੋਸਟਾਂ ਅਤੇ ਯੂਨਿਟਾਂ ਵਿਚ ਕੁੱਝ ਫ਼ੀਸਦੀ ਅਸਾਮੀਆਂ ਮਹਿਲਾ ਕਰਮਚਾਰੀਆਂ ਲਈ ਰਾਖਵੀਆਂ ਰੱਖੇ ਜਾਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਮਹਿਲਾ ਕਰਮਚਾਰਨਾਂ ਨੂੰ ਰਾਤ ਦੀ ਡਿਉਟੀ ਲਈ ਗੱਡੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਦੀ ਸਿਖਲਾਈ ਸਬੰਧੀ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।
ਇਸ ਕਾਨਫਰੰਸ ‘ਚ ਹੋਈ ਚਰਚਾ ਨੂੰ ਚਾਰ ਭਾਗਾਂ ‘ਪੁਲਿਸ ਵਿਚ ਔਰਤਾ ਨੂੰ ਪੁਲਿਸ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਸਬੰਧੀ ਤੇ ਦਰਪੇਸ਼ ਚੁਣੌਤੀਆਂ, ‘ਕੰਮ ਕਰਨ ਵਾਲੀ ਥਾਂ ‘ਤੇ ਲਿੰਗ ਸੰਵੇਦਨਸ਼ੀਲ ਵਾਤਾਵਰਨ ਅਤੇ ਬੁਨਿਆਦੀ ਢਾਂਚਾ ਕਾਇਮ ਕਰਨਾ’, ‘ਕੰਮ ਕਰਨ ਵਾਲੀ ਥਾਂ ‘ਤੇ ਜਿਣਸੀ ਸ਼ੋਸ਼ਣ/ਪ੍ਰੇਸ਼ਾਨੀ ਸਮੱਸਿਆਵਾਂ ਅਤੇ ਉਹਨਾ ਦੇ ਹੱਲ’ ਅਤੇ ‘ਕੰਮ ਕਾਜੀ ਜੀਵਨ ਵਿਚ ਸੰਤੁਲਨ’ ਵਿਚ ਵੰਡ ਕੇ ਚਰਚਾ ਹੋਈ। ਡੀ.ਆਈ.ਜੀ. ਸ੍ਰੀ ਸੁਖਚੈਨ ਸਿੰਘ ਗਿੱਲ ਨੇ ਵਿਸ਼ਵਾਸ਼ ਦਿਵਾਇਆ ਕਿ ਜੇਕਰ ਕਿਸੇ ਵੀ ਮਹਿਲਾ ਕਰਮਚਾਰੀ ਨੂੰ ਕਿਸੇ ਵੀ ਸਮੇਂ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਸੇ ਵੇਲੇ ਆਪਣੇ ਸੀਨੀਅਰ ਅਧਿਕਾਰੀ ਦੇ ਧਿਆਨ ਵਿੱਚ ਲਿਆਉਣ ਤੇ ਜੇਕਰ ਫ਼ਿਰ ਵੀ ਮੁਸ਼ਕਿਲ ਹੱਲ ਨਾ ਹੋਵੇ ਤਾਂ ਉਨ੍ਹਾਂ ਨੂੰ ਦੱਸਿਆ ਜਾ ਸਕਦਾ ਹੈ।
ਡਾ. ਗਿੱਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਮਹਿਲਾ ਅਤੇ ਪੁਰਸ਼ ਕੋਈ ਵੀ ਫਰਕ ਨਹੀਂ ਕਿਉਕਿ ਸਮੇਂ ਸਮੇਂ ‘ਤੇ ਔਰਤਾ ਨੇ ਖ਼ੁਦ ਨੂੰ ਸਾਬਤ ਵੀ ਕੀਤਾ ਹੈ। ਪੁਲਿਸ ਵਿਭਾਗ ਵਿੱਚ ਮਹਿਲਾ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਰਦਾ ਦੇ ਬਰਾਬਰ ਅੱਗੇ ਵਧਣ ਦੇ ਮੌਕੇ ਦੇਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਥਾਣਿਆ ਵਿੱਚ ਔਰਤਾ ਨੂੰ ਮਰਦਾਂ ਦੇ ਬਰਾਬਰ ਦੀ ਡਿਉਟੀ ਦੇ ਕੇ ਉਹਨਾ ਨੂੰ ਉਹਨਾ ਦੇ ਹੱਕਾ ਪ੍ਰਤੀ ਪੂਰੇ ਮੌਕੇ ਪ੍ਰਦਾਨ ਕੀਤੇ ਜਾਣਗੇ, ਤਾਂ ਜੋ ਔਰਤਾ ਵੀ ਆਪਣੇ ਆਪ ਨੂੰ ਕਿਸੇ ਮਰਦ ਨਾਲੋਂ ਘੱਟ ਨਾ ਸਮਝਣ। ਉਨ੍ਹਾਂ ਸੁਝਾਉ ਦਿੱਤਾ ਕਿ ਪੁਲਿਸ ਵਿੱਚ ਸਟਾਫ ਦੇ ਆਪਸੀ ਮੇਲ ਜੋਲ ਨੂੰ ਵਧਾਉਣ ਲਈ ਇਸ ਜਾਗਰੂਕਤਾ ਕੈਂਪ ਲਗਾਏ ਜਾਣੇ ਚਾਹੀਦੇ ਹਨ। ਕਾਨਫਰੰਸ ‘ਚ ਡੀ.ਜੀ.ਪੀ. ਐਚ.ਆਰ.ਡੀ ਸ੍ਰੀ ਸਿਧਾਰਥ ਚਟੋਪਾਧਿਆ, ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਪ੍ਰਬੋਧ ਕੁਮਾਰ, ਡਾਇਰੈਕਟਰ ਪੁਲਿਸ ਸਿਖਲਾਈ ਕੇਂਦਰ ਫ਼ਿਲੌਰ ਅਨੀਤਾ ਪੁੰਜ, ਆਈ.ਜੀ. ਹੈਡਕੁਆਰਟਰ ਜਤਿੰਦਰ ਸਿੰਘ ਔਲਖ, ਆਈ.ਜੀ. ਜ਼ੋਨਲ-1 ਪਟਿਆਲਾ, ਸ੍ਰੀ ਏ.ਐਸ. ਰਾਏ, ਆਈ.ਜੀ. ਕ੍ਰਾਇਮ ਸ਼ਸੀ ਪ੍ਰਭਾ ਦਿਵੇਦੀ, ਆਈ.ਜੀ. ਸਾਇਬਰ ਕ੍ਰਾਇਮ ਸ੍ਰੀ ਨੌਨਿਹਾਲ ਸਿੰਘ, ਆਈ.ਜੀ. ਸ੍ਰੀ ਅਮਰ ਸਿੰਘ ਚਾਹਲ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ ਸਮੇਤ ਹੋਰ ਉਚ ਪੁਲਿਸ ਅਧਿਕਾਰੀ ਸ਼ਾਮਲ ਹੋਏ।
ਇਸ ਚਰਚਾ ਮੌਕੇ ਡੀ.ਆਈ.ਜੀ. ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਅਲਕਾ ਮੀਨਾ, ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ, ਏ.ਡੀ.ਸੀ.ਪੀ.-2 ਜਲੰਧਰ ਡਾ. ਸੁਧਾਰਵਿਜੀ, ਐਡਵੋਕੇਟ ਨਿਖਿਲ ਸਰਫ਼, ਏ.ਆਈ.ਜੀ. ਸਨਮੀਤ ਕੌਰ, ਐਸ.ਪੀ. ਸਥਾਨਕ ਪਟਿਆਲਾ ਕੰਵਰਦੀਪ ਕੌਰ ਨੇ ਹਿੱਸਾ ਲਿਆ। ਪਟਿਆਲਾ ਦੇ ਐਸ.ਐਸ.ਪੀ. ਡਾ. ਐਸ. ਭੂਪਥੀ ਨੇ ਧੰਨਵਾਦ ਕੀਤਾ ਅਤੇ ਮੰਚ ਸੰਚਾਲਣ ਏ.ਸੀ.ਪੀ. ਕ੍ਰਾਇਮ ਅਗੇਂਸਟ ਵੂਮੈਨ ਜਲੰਧਰ ਦੀਪਿਕਾ ਸਿੰਘ ਨੇ ਕੀਤਾ।
ਨੰ: ਲਸਪ (ਪ੍ਰੈ.ਰੀ.)-2018/10 (ਹ)