Toll Tax charges hiked by upto 18% in Punjab
April 1, 2022 - PatialaPolitics
Toll Tax charges hiked by upto 18% in Punjab
ਸਰਕਾਰ ਵੱਲੋਂ ਈਂਧਨ ਦੀਆਂ ਕੀਮਤਾਂ ਵਿੱਚ ਕੀਤੇ ਜ਼ਬਰਦਸਤ ਵਾਧੇ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਦੇ ਪਲਾਜ਼ਿਆਂ ‘ਤੇ ਟੋਲ ਟੈਕਸ ਵਧਾ ਦਿੱਤੇ ਗਏ ਨੇ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਹੁਕਮਾਂ ਅਨੁਸਾਰ 1 ਅਪਰੈਲ ਤੋਂ ਪੰਜਾਬ ਦੇ ਟੋਲ ਪਲਾਜ਼ੇ ਜਿਨ੍ਹਾਂ ਵਿੱਚ ਪਟਿਆਲਾ ਅਤੇ ਸੰਗਰੂਰ ਅਤੇ ਇੱਥੋਂ ਤੱਕ ਕਿ ਹਰਿਆਣਾ ਵਿੱਚ ਵੀ 10 ਤੋਂ 18 ਫੀਸਦੀ ਵਾਧੂ ਟੋਲ ਵਸੂਲਣਾ ਸ਼ੁਰੂ ਹੋ ਗਿਆ ਹੈ।
ਇਸ ਦਾ ਮਤਲਬ ਹੈ, ਚੰਡੀਗੜ੍ਹ-ਪਟਿਆਲਾ ਹਾਈਵੇਅ ‘ਤੇ ਢੇਰੀ ਜੱਟਾਂ ਟੋਲ ਪਲਾਜ਼ਾ ‘ਤੇ 40 ਰੁਪਏ ਅਤੇ 55 ਰੁਪਏ ਦੇ ਮੁਕਾਬਲੇ ਕਾਰਾਂ, ਵੈਨਾਂ ਜਾਂ ਜੀਪਾਂ ਤੋਂ ਸਿੰਗਲ ਸਫ਼ਰ ਲਈ 45 ਰੁਪਏ ਅਤੇ ਦੋ ਪਾਸੇ ਦੇ ਸਫ਼ਰ ਲਈ 65 ਰੁਪਏ ਵਸੂਲੇ ਜਾਣਗੇ। ਇਸੇ ਤਰ੍ਹਾਂ ਮਿੰਨੀ ਬੱਸਾਂ ਹੁਣ 60 ਤੋਂ 90 ਰੁਪਏ ਦੇ ਮੁਕਾਬਲੇ ਕ੍ਰਮਵਾਰ 70 ਰੁਪਏ ਅਤੇ 105 ਰੁਪਏ ਅਦਾ ਕਰਨਗੀਆਂ।