Punjab Police ASI arrested in Corruption case

April 1, 2022 - PatialaPolitics

Punjab Police ASI arrested in Corruption case

ਉਕਤ ਸਬੰਧੀ ਅੱਜ ਮਿਤੀ 01-04-2022 ਨੂੰ ਸ਼੍ਰੀ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀ ਐਟੀਕਰੱਪਸ਼ਨ ਐਕਸ਼ਨ ਲਾਈਨ ਰਾਹੀ ਪੋਰਟਲ ਪਰ ਪ੍ਰਾਪਤ ਹੋਈ ਸ਼ਿਕਾਇਤ ਨੰਬਰ 152034 ਜ਼ੋ ਸ਼੍ਰੀ ਸਤਨਾਮ ਸਿੰਘ, ਉਪ ਕਪਤਾਨ ਪੁਲਿਸ, ਵਿਜੀਲੈਸ ਬਿਊਰੋ,ਯੂਨਿਟ ਸੰਗਰੂਰ ਨੂੰ ਪੜਤਾਲ ਲਈ ਮਾਰਕ ਕੀਤੀ ਗਈ ਸੀ। ਜਿਸ ਦੀ ਪੜਤਾਲ ਤੋਂ ਪਾਇਆ ਗਿਆ ਸੀ ਕਿ ਸ਼ਿਕਾਇਤਕਰਤਾ ਸੰਦੀਪ ਸਿੰਘ ਪੁੱਤਰ ਸ਼੍ਰੀ ਤੁਲਸੀ ਰਾਮ ਵਾਸੀ ਪਿੰਡ ਹੇੜੀਕੇ, ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਖਿਲਾਫ਼ ਥਾਣਾ ਸ਼ੇਰਪੁਰ ਵਿੱਚ ਦਰਜ ਮੁਕੱਦਮਾ ਨੰਬਰ 11/21 ਦਾ ਚਲਾਣ ਚੈਕ ਕਰਵਾਉਣ ਅਤੇ ਧਾਰਾ 498-ਏ, ਆਈ.ਪੀ.ਸੀ. ਘਟਾਉਣ ਸਬੰਧੀ ਏ.ਐਸ.ਆਈ. ਸੰਜੀਵ ਕੁਮਾਰ ਨੰਬਰ 1613/ਸੰਗਰੂਰ ਇੰਚਾਰਜ ਕਰਾਇਮ ਵਿਰੁੱਧ ਪ੍ਰੋਪਰਟੀ ਸਬ-ਡਵੀਜ਼ਨ ਧੂਰੀ ਜ਼ਿਲ੍ਹਾ ਸੰਗਰੂਰ ਵੱਲੋਂ 10,000/-ਰੁਪੈ ਦੀ ਰਿਸ਼ਵਤ ਦੀ ਮੰਗ ਕੀਤੀ ਜਾਣੀ ਪਾਏ ਜਾਣ ਤੇ ਸ੍ਰੀ ਸਤਨਾਮ ਸਿੰਘ, ਉਪ ਕਪਤਾਨ ਪੁਲਿਸ ਵਬ ਯੂਨਿਟ ਸੰਗਰੂਰ ਵੱਲੋ ਏ.ਐਸ.ਆਈ. ਸੰਜੀਵ ਕੁਮਾਰ ਦੇ ਖਿਲਾਫ਼ ਮੁੱਕਦਮਾ ਨੰਬਰ 02 ਮਿਤੀ 31/03/2022 ਅ/ਧ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ.(ਅਮੈਂਡਮੈਂਟ) ਐਕਟ 2018 ਵਿਜੀਲੈਸ ਬਿਊਰੋ, ਪਟਿਆਲਾ ਰੇਂਜ ਪਟਿਆਲਾ ਦਰਜ਼ ਕੀਤਾ ਗਿਆ ਸੀ। ਜਿਸ ਦੀ ਤਫਤੀਸ਼ ਦੌਰਾਨ ਮੁਕੱਦਮਾ ਦੇ ਦੋਸ਼ੀ ਏ.ਐਸ.ਆਈ. ਸੰਜੀਵ ਕੁਮਾਰ ਨੰਬਰ 1613/ਸੰਗਰੂਰ ਇੰਚਾਰਜ ਕਰਾਇਮ ਵਿਰੁੱਧ ਪ੍ਰੋਪਰਟੀ ਸਬ-ਡਵੀਜ਼ਨ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਅੱਜ ਮਿਤੀ 01.04.2022 ਨੂੰ ਸ਼੍ਰੀ ਸਤਨਾਮ ਸਿੰਘ, ਉਪ ਕਪਤਾਨ ਪੁਲਿਸ, ਵਿਜੀਲੈਸ ਬਿਊਰੋ,ਯੂਨਿਟ ਸੰਗਰੂਰ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਜੀ।

Punjab Police
Punjab Police