Puda Section Officer arrested by Vigilance red handed

April 12, 2022 - PatialaPolitics

Puda Section Officer arrested by Vigilance red handed

Puda Section Officer arrested by Vigilance red handed

 

ਅੱਜ ਪੁੱਡਾ ਭਵਨ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਪੁੱਡਾ ਭਵਨ ਦਾ ਇਕ ਸੈਕਸ਼ਨ ਅਫਸਰ ਦਵਿੰਦਰ ਕੁਮਾਰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਓਰੋ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ।ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਪੰਜਾਬ ਨੇ ਅਜੈ ਕੁਮਾਰ ਡੀ.ਐਸ.ਪੀ ਫਲਾਇੰਗ ਮਿਲੀ ਜਾਣਕਾਰੀ ਅਨੁਸਾਰ ਸਕੁਐਡ ਵਿਜੀਲੈਂਸ ਬਿਊਰੋ ਦੀ ਅਗਵਾਈ ਹੇਠ ਜਾਲ ਵਿਛਾ ਕੇ ਦਵਿੰਦਰ ਕੁਮਾਰ ਸੈਕਸ਼ਨ ਅਫਸਰ ਪੁੱਡਾ ਨੂੰ ਪੁੱਡਾ ਭਵਨ ਮੋਹਾਲੀ ਵਿਖੇ ਸ਼ਿਕਾਇਤਕਰਤਾ ਨਿਰਮਲ ਸਿੰਘ ਪਾਸੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

 

ਦੱਸ ਦੱਈਏ ਕਿ ਨਿਰਮਲ ਸਿੰਘ ਵਾਸੀ ਫੇਜ਼ 11 ਮੋਹਾਲੀ ਦੀ ਸ਼ਿਕਾਇਤ ‘ਤੇ ਅੱਜ ਥਾਣਾ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਮੋਹਾਲੀ ਵਿਖੇ ਮੁਕੱਦਮਾ ਨੰਬਰ 2 ਮਿਤੀ 12/04/2022 ਅਧੀਨ 7 ਪੀਸੀ ਐਕਟ ਦਰਜ ਕੀਤਾ ਗਿਆ ਸੀ, ਜਿਸ ਨੂੰ ਸੈਕਸ਼ਨ ਅਫਸਰ ਪੁੱਡਾ ਦਵਿੰਦਰ ਕੁਮਾਰ ਨੇ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ। ਉਸ ਵੱਲੋਂ 50000 ਰੁਪਏ ਲਏ ਹਨ ਅਤੇ ਉਹ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

 

ਡੀ.ਐਸ.ਪੀ ਅਜੈ ਕੁਮਾਰ ਨੇ ਵਿਸ਼ਵਵਾਰਤਾ ਨਾਲ ਗੱਲ ਕਰਦਿਆਂ ਦੱਸਿਆ ਕਿ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਉਹਨਾਂ ਫਲਾਇੰਗ ਮਿਲੀ ਜਾਣਕਾਰੀ ਅਨੁਸਾਰ ਸਕੁਐਡ ਵਿਜੀਲੈਂਸ ਬਿਊਰੋ ਦੀ ਅਗਵਾਈ ਹੇਠ ਜਾਲ ਵਿਛਾ ਕੇ ਦਵਿੰਦਰ ਕੁਮਾਰ ਸੈਕਸ਼ਨ ਅਫਸਰ ਪੁੱਡਾ ਨੂੰ ਪੁੱਡਾ ਭਵਨ ਮੋਹਾਲੀ ਵਿਖੇ ਸ਼ਿਕਾਇਤਕਰਤਾ ਨਿਰਮਲ ਸਿੰਘ ਪਾਸੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਰਿਸ਼ਵਤ ਨੂੰ ਠੱਲ੍ਹ ਪਾਉਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਲਈ ਵਿਸ਼ੇਸ਼ ਕਾਰਜ ਕਰ ਰਹੀ ਹੈ, ਤਾਂ ਜੋ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਪੁੱਡਾ ਭਵਨ ਮੋਹਾਲੀ ਵਿਖੇ ਅੱਜ ਹੋਈ ਘਟਨਾ ਤੋਂ ਬਾਅਦ ਉਪਰੋਂ ਲੈ ਕੇ ਥੱਲੇ ਤੱਕ ਸਾਰੇ ਅਫਸਰ ਡਰੇ ਹੋਏ ਹਨ ਅਤੇ ਪੂਰੀ ਹਰਕਤ ਵਿੱਚ ਹਨ।