Tragic road accident in Sangrur, school chuldren hit by government bus, 1 student killed

April 18, 2022 - PatialaPolitics

Tragic road accident in Sangrur, school chuldren hit by government bus, 1 student killed

ਸੰਗਰੂਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਦੇ ਮਹਿਲਾ ਚੌਂਕ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਸਰਕਾਰੀ ਬੱਸ ਨੇ 4 ਸਕੂਲੀ ਬੱਚਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਜਿਹਨਾਂ ‘ਚੋਂ ਇੱਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਹੋਰ ਗੰਭੀਰ ਜਖਮੀ ਦੱਸੇ ਜਾ ਰਹੇ ਹਨ।

 

 

ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲ ਤੋਂ ਇਹ ਵਿਦਿਆਰਥੀ ਘਰ ਪਰਤ ਰਹੇ ਸਨ ਤੇ ਡਿਵਾਈਡਰ ‘ਤੇ ਖੜ੍ਹੀਆਂ ਸਨ ਉੱਥੇ ਹੀ ਸੰਗਰੂਰ ਆ ਰਹੀ ਇੱਕ ਸਰਕਾਰੀ ਬੱਸ ਨੇ ਡਿਵਾਈਡਰ ‘ਤੇ ਹੀ ਵਿਦਿਆਰਥੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜੋ ਕਿ 8ਵੀਂ ਜਮਾਤ ‘ਚ ਪੜ੍ਹਦੀ ਸੀ।