Nabha:Man attempts to loot firm with toy gun

May 5, 2022 - PatialaPolitics

Nabha:Man attempts to loot firm with toy gun

ਪੰਜਾਬ ਵਿੱਚ ਚਿੱਟੇ ਦਿਨ ਹਰ ਰੋਜ਼ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਦੀ ਮਨੀ ਟਰਾਂਸਫਰ ਦੀ ਦੁਕਾਨ ਤੇ ਉਦੋਂ ਵੱਡੀ ਵਾਰਦਾਤ ਇਹ ਘਟਨਾ ਵੇਖਣ ਨੂੰ ਮਿਲੀ ਜਦੋਂ ਮਨੀ ਟਰਾਂਸਫਰ ਦੀ ਦੁਕਾਨ ਵਿਚ ਦੋ ਲੁਟੇਰਿਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਲਈ ਪਹੁੰਚੇ ਤਾਂ ਮੌਕੇ ਤੇ ਦੁਕਾਨ ਮਾਲਕਾਂ ਦੀ ਮੁਸਤੈਦੀ ਅਤੇ ਲੋਕਾਂ ਦੀ ਮੁਸਤੈਦੀ ਦੇ ਕਾਰਨ ਇਸ ਘਟਨਾ ਨੂੰ ਨਾਕਾਮਯਾਬ ਕਰ ਦਿੱਤਾ। ਇਨ੍ਹਾਂ ਲੁਟੇਰਿਆਂ ਵੱਲੋਂ ਇਕ ਦਾਤਰ ਅਤੇ ਇਕ ਨਕਲੀ ਪਿਸਤੌਲ ਦੇ ਨਾਲ ਪਹਿਲਾਂ ਮਨੀ ਟਰਾਂਸਫਰ ਦੇ ਮਾਲਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਵੱਲੋਂ ਦਲੇਰੀ ਦੇ ਨਾਲ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਤਾਂ ਮੌਕੇ ਤੇ ਇਕ ਨੌਜਵਾਨ ਨੂੰ ਫੜ ਲਿਆ ਗਿਆ ਤੇ ਦੂਸਰੇ ਨੂੰ ਦੁਕਾਨ ਤੋਂ ਬਾਹਰ ਲੋਕਾਂ ਨੇ ਮੌਕੇ ਤੇ ਧਰ ਦਬੋਚਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾl ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਇਸ ਘਟਨਾ ਦੇ ਦੌਰਾਨ ਮਨੀ ਟਰਾਂਸਫਰ ਦੇ ਮਾਲਕ ਧੀਰਜ ਨੂੰ ਗੰਭੀਰ ਸੱਟ ਵੀ ਲੱਗੀ

 

ਇਹ ਜੋ ਤੁਸੀਂ ਟੀਵੀ ਸਕਰੀਨ ਤੇ ਤਸਵੀਰਾਂ ਵੇਖ ਰਿਹਾਂ ਇਹ ਦੋ ਨੌਜਵਾਨ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਲਈ ਦੁਕਾਨ ਤੇ ਆਏ ਹਨ ਅਤੇ ਦੁਕਾਨ ਦੀ ਮਾਲਕਣ ਜਿੱਥੇ ਪੈਸੇ ਗਿਣ ਰਹੀ ਹੈ ਉੱਥੇ ਹੀ ਇਹ ਅੰਦਰ ਆ ਕੇ ਚੁੱਪਚਾਪ ਬੈਠ ਜਾਂਦੇ ਹਨ ਅਤੇ ਮੌਕਾ ਪਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਲੱਗ ਪੈਂਦੇ ਹਨ ਰੌਲਾ ਪਾਉਣ ਤੇ ਅੰਦਰ ਸੁੱਤੇ ਪਏ ਧੀਰਜ ਕੁਮਾਰ ਮੌਕੇ ਤੇ ਉੱਠ ਕੇ ਇਸ ਘਟਨਾ ਨੂੰ ਨਾਕਾਮਯਾਬ ਕਰ ਦਿੰਦੇ ਹਨ। ਇਹ ਦੋਵੇਂ ਲੁਟੇਰੇ ਨੌਜਵਾਨ ਨਾਭਾ ਬਲਾਕ ਦੇ ਪਿੰਡ ਕੌਲ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਉਮਰ ਤਕਰੀਬਨ 22 ਤੋਂ 24 ਸਾਲ ਦੱਸੀ ਜਾ ਰਹੀ ਹੈ। ਜਿਹੜੇ ਨੌਜਵਾਨਾਂ ਨੇ ਇਸ ਉਮਰ ਵਿੱਚ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸੀ ਉਹ ਹੁਣ ਲੁੱਟ ਦੀਆਂ ਘਟਨਾਵਾਂ ਦੇ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਨ।

 

ਇਸ ਮੌਕੇ ਤੇ ਮਨੀ ਟਰਾਂਸਫਰ ਦੇ ਮਾਲਕ ਧੀਰਜ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਦੋਵੇਂ ਲੁਟੇਰੇ ਦੁਕਾਨ ਅੰਦਰ ਆ ਕੇ ਲੁੱਟ ਕਰਨ ਲੱਗੇ ਤਾਂ ਮੇਰੀ ਮਾਤਾ ਵੱਲੋਂ ਰੌਲਾ ਪੈ ਗਿਆ ਤੇ ਮੈਂ ਅੰਦਰੋਂ ਭੱਜ ਕੇ ਦੁਕਾਨ ਵਿਚ ਆਇਆ ਤਾਂ ਮੈਂ ਮੌਕੇ ਤੇ ਇਕ ਲੁਟੇਰੇ ਨੂੰ ਫੜ ਲਿਆ ਅਤੇ ਦੂਜਾ ਭੱਜ ਗਿਆ ਜਿਸਨੇ ਲੋਕਾਂ ਨੇ ਅੱਗੇ ਤੋਂ ਜਾ ਕੇ ਉਸ ਨੂੰ ਦਬੋਚ ਲਿਆ। ਇਨ੍ਹਾਂ ਲੁਟੇਰਿਆਂ ਕੋਲੋਂ ਇਕ ਨਕਲੀ ਪਿਸਤੌਲ ਅਤੇ ਇਕ ਦਾਤਰ ਵੀ ਸੀ ਜਿਸ ਨੇ ਇਕ ਦਾਤਰ ਮੇਰੀ ਬਾਂਹ ਤੇ ਮਾਰੀ ਇਹ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ।

 

ਇਸ ਮੌਕੇ ਤੇ ਨਾਭਾ ਦੇ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਪਰ ਮਨੀ ਟਰਾਂਸਫਰ ਨੇ ਬੜੇ ਹੌਸਲੇ ਦੇ ਨਾਲ ਇਨ੍ਹਾਂ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਇਨ੍ਹਾਂ ਦੋਨਾਂ ਨੂੰ ਮੌਕੇ ਤੇ ਦਬੋਚ ਲਿਆ ਅਤੇ ਅਸੀਂ ਹੁਣ ਇਨ੍ਹਾਂ ਦੋਵੇਂ ਲੁਟੇਰਿਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰ ਰਹੇ ਹਾਂ। ਐਸਐਚਓ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਨਾਭਾ ਬਲਾਕ ਦੇ ਪਿੰਡ ਕੌਲ ਦੇ ਰਹਿਣ ਵਾਲੇ ਹਨ ਅਤੇ ਜਿਨ੍ਹਾਂ ਦੀ ਉਮਰ ਬਾਈ ਤੋਂ ਚੌਵੀ ਦੱਸੀ ਜਾ ਰਹੀ ਹੈ।

 

ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜਕੱਲ੍ਹ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਚਿੱਟੇ ਦਿਨ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ,ਸੋ ਪੁਲੀਸ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਲੁਟੇਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੌ ਵਾਰੀ ਸੋਚਣ।

Video ??