Police Drone surveillance team deployed in Patiala

May 8, 2022 - PatialaPolitics

Police Drone surveillance team deployed in Patiala

ਪਟਿਆਲਾ ਪੁਲਿਸ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਵਚਨਬੱਧ ਹੈ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਾਇਨਾਤ ਹੈ। ਪਟਿਆਲਾ ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੱਦੇ ਨਜਰ ਰੱਖਦੇ ਹੋਏ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੀ ਨਿਗਰਾਨੀ ਹੇਠ ਅੱਜ ਮਿਤੀ 08-05-2022 ਨੂੰ ਪਟਿਆਲਾ ਸ਼ਹਿਰ ਅੰਦਰ ਇੱਕ ਡਰਨ ਸਰਵੇਲੈਂਸ ਟੀਮ ਤਾਇਨਾਤ ਕੀਤੀ ਗਈ ਹੈ।ਇਹ ਟੀਮ ਅਪਣੇ ਡਰੋਨ/ਯੂ.ਏ.ਵੀ ਰਾਹੀ ਪਟਿਆਲਾ ਸ਼ਹਿਰ ਦੇ ਸ਼ੌਸ਼ਟਿਵ ਇਲਾਕਿਆ ਦੀ ਨਿਗਰਾਨੀ। ਵੀਡਿਓਗ੍ਰਾਫੀ ਕਰੇਗੀ।ਡਰਨ ਸਰਵੇਲੈਂਸ ਟੀਮ ਦੇ ਮੈਂਬਰਾਂ ਨੂੰ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਵੱਲੋਂ ਬਰੀਫ ਕੀਤਾ ਗਿਆ ਅਤੇ ਇਸ ਦੀ ਸ਼ੁਰੂਆਤ ਕਰਦੇ ਹੋਏ ਉਹਨਾ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾ ਵੱਲ ਧਿਆਨ ਨਾ ਦੇਣ, ਕਿਸੇ ਵੀ ਕਿਸਮ ਦੀ ਭੜਕਾਊ ਸਮੱਗਰੀ ਸੋਸਲ ਮੀਡਿਆ ਰਾਹੀਂ ਅੱਗੇ ਨਾ ਭੇਜੀ ਜਾਵੇ ਅਤੇ ਅਮਨ ਕਾਨੂੰਨ ਬਣਾਏ ਰੱਖਣ ਲਈ ਪਟਿਆਲਾ ਪੁਲਿਸ ਦਾ ਸਾਥ ਦੇਣ ਤੇ ਜੇਕਰ ਉਹਨਾ ਨੂੰ ਕੋਈ ਸ਼ੱਕੀ ਵਸਤੂ/ਵਿਅਕਤੀ/ਸਰਾਰਤੀ ਅਨਸ਼ਰਾ ਬਾਰੇ ਕੋਈ ਸੂਚਨਾ ਮਿਲਦੀ ਹੈ ਜਾ ਕੋਈ ਗੱਲ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਉਹ ਪੁਲਿਸ ਕੰਟਰੋਲ ਰੂਮ ਪਟਿਆਲਾ ਦੇ ਮੋਬਾਇਲ ਫੋਨ ਨੰਬਰ 95929-12500,112 ਜਾ ਨਜਦੀਕੀ ਪੁਲਿਸ ਸਟੇਸ਼ਨ ਵਿੱਚ ਦੋ ਸਕਦੇ ਹਨ ਤਾਂ ਜੋ ਜਿਲ੍ਹਾ ਪਟਿਆਲਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੋਕੇ ਤੇ ਡਾ. ਸਿਮਰਤ ਕੌਰ (ਆਈ.ਪੀ.ਐਸ) ਐਸ.ਪੀ ਸਕਿਊਰਟੀ ਅਤੇ ਕਰਾਇਮ ਵਿਰੁੱਧ ਔਰਤਾਂ ਤੇ ਸ੍ਰੀ ਵਜੀਰ ਸਿੰਘ (ਪੀ.ਪੀ.ਐਸ) ਐਸ.ਪੀ ਸਿਟੀ ਪਟਿਆਲਾ ਵੀ ਹਾਜਰ ਸਨ।