Patiala Murder:Lady Killer arrested

May 22, 2022 - PatialaPolitics

Patiala Murder:Lady Killer arrested

 

ਸ੍ਰੀ ਦੀਪਕ ਪਾਰੀਕ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਅੱਜ ਮਿਤੀ 22-05-2022 ਨੂੰ ਪ੍ਰੈਸ ਨੂੰ ਜਾਣਕਾਰੀ ਦਿੰਦੀਆ ਹੋਇਆ ਦੱਸਿਆ ਕਿ ਮਿਤੀ 21-05 2022 ਦੀ ਰਾਤ ਨੂੰ ਹਰਪ੍ਰੀਤ ਸਿੰਘ ਉਰਫ ਬੋਬੀ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਕਨੇਰਾ ਤਵੱਕਲੀ ਮੋੜ ਪਟਿਆਲਾ ਨੇ ਸਤਵਿੰਦਰ ਕੌਰ ਅਤੇ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਉਹਨਾ ਦੇ ਘਰ ਵੜਕੇ ਜਾਨ ਲੇਵਾ ਹਮਲਾ ਕਰਕੇ ਜਖਮੀ ਕਰ ਦਿਤਾ ਸੀ ਜਿਸ ਨਾਲ ਸਤਵਿੰਦਰ ਕੋਰ ਦੀ ਦੋਰਾਨੇ ਇਲਾਜ ਰਜਿੰਦਰਾ ਹਸਪਾਤਲ ਪਟਿਆਲਾ ਵਿੱਚ ਮੌਤ ਹੋ ਗਈ ਹੈ ਅਤੇ ਲੜਕਾ ਮਨਪ੍ਰੀਤ ਸਿੰਘ ਜੋਰ ਇਲਾਜ ਹੈ।ਜਿਸ ਪਰ ਮੁੱਕਦਮਾ ਨੰਬਰ 65 ਮਿਤੀ 122m / 4 07, 324, 458 ਆਈ.ਪੀ.ਸੀ ਥਾਣਾ ਅਨਾਜ ਮੰਡੀ ਪਟਿਆਲਾ ਬਰਖਿਲਾਫ ਹਰਪ੍ਰੀਤ ਸਿੰਘ ਉਰਫ ਬੋਬੀ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਕਨੇਰਾ ਤਵੱਕਲੀ ਮੋੜ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।

 

ਇਸ ਸਬੰਧੀ ਸ੍ਰੀ ਵਜੀਰ ਸਿੰਘ ਪੀ.ਪੀ.ਐਸ ਐਸ.ਪੀ.ਸਿਟੀ ਪਟਿਆਲਾ ਜੀ ਦੀ ਨਿਗਰਾਨੀ ਹੇਠ ਤੁਰੰਤ ਕਾਰਵਾਈ ਕਰਦੇ ਹੋਏ ਸ੍ਰੀ ਮੋਹਿਤ ਕੁਮਾਰ ਅਗਰਵਾਲ ਡੀ.ਐਸ.ਪੀ. ਸਿਟੀ-2 ਪਟਿਆਲਾ ਅਤੇ ਐਸ.ਆਈ ਗਗਨਦੀਪ ਸਿੱਧੂ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਦੁਆਰਾ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦੇ ਹੋਏ ਮੁੱਕਦਮਾ ਦਰਜ ਹੋਣ ਦੇ 02 ਘੰਟਿਆ ਬਾਅਦ ਹੀ ਦੋਸ਼ੀ ਹਰਪ੍ਰੀਤ ਸਿੰਘ ਉਰਫ ਬੋਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਵਜਾ ਰੰਜਿਸ ਇਹ ਸੀ ਕਿ ਦੋਸੀ ਹਰਪ੍ਰੀਤ ਸਿੰਘ ਉਰਫ ਬੋਬੀ ਦੇ ਪਹਿਲਾ ਮ੍ਰਿਤਕਾ ਸਤਵਿੰਦਰ ਕੋਰ ਨਾਲ ਸਬੰਧ ਸਨ ਜਿਹਨਾ ਨੇ ਆਪਸ ਵਿੱਚ ਵਿਆਹ ਕਰਵਾਉਣ ਸੀ,ਪਰ ਦੋਸੀ ਹਰਪ੍ਰੀਤ ਸਿੰਘ ਉਰਫ ਬੋਬੀ ਵੱਲੋ ਵਿਆਹ ਸਬੰਧੀ ਟਾਲਮਟੋਲ ਕਰਨ ਕਾਰਨ ਸਤਵਿੰਦਰ ਕੌਰ ਵੱਲੋਂ ਉਸ ਨਾਲ ਸਬੰਧ ਤੋੜ ਲਏ ਗਏ ਸਨ ਪਰ ਇਹ ਗੱਲ ਦੋਸੀ ਹਰਪ੍ਰੀਤ ਸਿੰਘ ਉਰਫ ਬੋਬੀ ਨੂੰ ਮੰਨਜ਼ੂਰ ਨਹੀ ਸੀ ਇਸ ਤਕਰਾਰ ਦੇ ਚੱਲਦਿਆ ਦੋਸੀ ਵੱਲੋ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ।

 

ਦੋਸੀ -ਹਰਪ੍ਰੀਤ ਸਿੰਘ ਉਰਫ ਬੋਬੀ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਕਨੇਰਾ ਤਵੱਕਲੀ ਮੋੜ ਪਟਿਆਲਾ

Video ??