Faridkot Jail Superintendent Joginderpal suspended, after video goes viral

May 26, 2022 - PatialaPolitics

Faridkot Jail Superintendent Joginderpal suspended, after video goes viral

ਸ੍ਰੀ ਜੋਗਿੰਦਰ ਪਾਲ, ਡਿਪਟੀ ਕਮਾਂਡੈਂਟ ਬਤੌਰ ਸੁਪਰਡੰਟ, ਕੇਂਦਰੀ ਜੇਲ੍ਹ ਫਰੀਦਕੋਟ ਤੈਨਾਤ ਹੈ। ਇਸ ਜੇਲ੍ਹ ਵਿੱਚ ਬੰਦ ਹਵਾਲਾਤੀ ਕਰਨ ਸ਼ਰਮਾ ਪੁੱਤਰ ਵਿਜੈ ਕੁਮਾਰ ਵਿਰੁੱਧ ਮੁਕੱਦਮਾ ਨੰ: 73/2022 ਅ/ਦ 25 ਆਰਮਜ਼ ਐਕਟ ਥਾਣਾ ਸਦਰ ਫਰੀਦਕੋਟ ਦਰਜ ਹੈ। ਇਸ ਹਵਾਲਾਤੀ ਵੱਲੋਂ ਮਿਤੀ 16/17-05 2022 ਨੂੰ ਜੇਲ੍ਹ ਅੰਦਰੋਂ ਆਪਣੇ ਰਿਸ਼ਤੇਦਾਰ ਸੁਨੀਲ ਕੁਮਾਰ ਉਰਫ ਬੰਟੀ ਪੁੱਤਰ ਵਿਨੋਦ ਕੁਮਾਰ, ਵਾਸੀ ਫਰੀਦਕੋਟ ਨਾਲ ਵੀਡੀਓ ਕਾਲ ਕਰ ਕੇ ਜੇਲ੍ਹ ਦੀਆਂ ਬੈਰਕਾਂ ਦਿਖਾਇਆ ਗਈਆਂ। ਸੁਨੀਲ ਕੁਮਾਰ ਉਰਫ ਬੰਟੀ ਵੱਲੋਂ ਇਸ ਵੀਡੀਓ ਕਾਲ ਦੀ ਰਿਕਾਰਡਿੰਗ ਕਰਨ ਉਪਰੰਤ ਇਸ ਨੂੰ ਐਡਿਟ ਕਰ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਹੈ। ਇਸ ਘਟਨਾ ਨਾਲ ਜੇਲ੍ਹ ਮਹਿਕਮੇ ਦਾ ਅਕਸ ਖ਼ਰਾਬ ਹੋਇਆ ਹੈ।

 

2. ਇਸ ਮਾਮਲੇ ਦੀ ਮੁੱਢਲੀ ਪੜਤਾਲ ਡੀ.ਆਈ.ਜੀ. ਜੇਲ੍ਹਾਂ, ਫਿਰੋਜ਼ਪੁਰ ਸਰਕਲ ਪਾਸੋਂ ਕਰਵਾਈ ਗਈ ਹੈ। ਪੜਤਾਲ ਵਿੱਚ ਸ੍ਰੀ ਜੋਗਿੰਦਰ ਪਾਲ, ਸੁਪਰਡੰਟ, ਕੇਂਦਰੀ ਜੇਲ੍ਹ ਫਰੀਦਕੋਟ ਦੀ ਡਿਊਟੀ ਪ੍ਰਤੀ ਅਣਗਹਿਲੀ ਅਤੇ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ। ਇਸ ਅਧਿਕਾਰੀ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਵਿਭਾਗ ਦੇ ਵਿਚਾਰਅਧੀਨ ਹੈ। ਇਸ ਲਈ ਇਸ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 4(1)(ਏ) ਦੇ ਸਨਮੁੱਖ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ

ਮੁਅੱਤਲੀ ਦੌਰਾਨ ਅਧਿਕਾਰੀ ਦਾ ਹੈੱਡ ਕੁਆਟਰ ਮੁੱਖ ਦਫਤਰ, ਚੰਡੀਗੜ੍ਹ ਹੋਵੇਗਾ। ਅਧਿਕਾਰੀ ਨੂੰ ਨਿਯਮਾਂ ਅਨੁਸਾਰ ਬਣਦਾ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ।

 

Video ??

https://twitter.com/patialapolitics/status/1529758610158260224?t=FHq42m5U0aKmQc8S2FAqbw&s=19