Nabha:Man killed friend,tries to burn dead body in Tandoor
Nabha:Man killed friend,tries to burn dead body in Tandoor

Nabha ‘ਚ ਦੋਸਤ ਨੇ ਕੀਤਾ ਦੋਸਤ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਤੰਦੂਰ ‘ਚ ਸਾੜਣ ਮਗਰੋਂ ਦੋ ਟੁਕੜੇ ਕਰ ਦਫ਼ਨਾਇਆ
ਦਲਜੀਤ ਸਿੰਘ ਨਾਂ ਦੇ ਸ਼ਖ਼ਸ ਨੇ ਆਪਣੇ ਕੰਡੇ ਰਾਮ ਨਾਂ ਦੇ ਦੋਸਤ ਨੂੰ ਘਰ ਬੁਲਾਇਆ। ਇੱਥੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਕਹਾਸੁਣੀ ਹੋਈ। ਜਿਸ ਤੋਂ ਬਾਅਦ ਤਹਿਸ਼ `ਚ ਆਏ ਦਲਜੀਤ ਸਿੰਘ ਨੇ ਕੰਡੇ ਰਾਮ ਦੀ ਪਹਿਲਾਂ ਤਾਂ ਬੇਰਹਿਮੀ ਨਾਲ ਹੱਤਿਆ ਕੀਤੀ। ਫ਼ਿਰ ਆਪਣੇ ਖ਼ੌਫ਼ਨਾਕ ਜੁਰਮ ਨੂੰ ਲੁਕਾਉਣ ਲਈ ਉਸ ਦੀ ਲਾਸ਼ ਨੂੰ ਘਰ ਉਪਰ ਹੀ ਬਣੇ ਤੰਦੂਰ `ਚ ਜਲਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ। ਜਿਸ ਤੋਂ ਬਾਅਦ ਉਸ ਨੇ ਅੱਧਸੜੀ ਲਾਸ਼ ਦੇ ਦੋ ਟੁਕੜੇ ਕਰਕੇ ਉਸ ਨੂੰ ਵੱਖ ਵੱਖ ਥਾਵਾਂ `ਤੇ ਦਫ਼ਨਾ ਦਿਤਾ।
