MP Patiala Preneet Kaur visited singer Sidhu Moosewala house

June 7, 2022 - PatialaPolitics

MP Patiala Preneet Kaur visited singer Shubdeep Singh’s (Sidhu Moosewala) house to share condolences with his family

As a mother myself I can understand the Pain of his Parents : Preneet Kaur

 

Death of the young singer is very saddening but could have been avoided had the Aap government not played cheap politics : MP Patiala

 

Mansa, June 7

MP Patiala and Former External Affairs Minister Preneet Kaur today visited Punjabi singer Shubdeep Singh Sidhu Moosewala’s house and shared her condolences with the family on the death of the young singer.

 

Later talking to the media the Patiala MP said, “The passing away of such a promising life is very saddening and unfortunate. As a mother myself I can feel the pain and anguish of the parents and today I have come here to share their pain.”

 

“We can’t bring him back, but I urge the government of Punjab to work with central agencies to catch the murderers at the earliest to provide some healing to the family.” Preneet Kaur said.

 

Answering a query from the media the Patiala MP said, “While the death of the singer is very unfortunate and heartbreaking it could have been avoided had the Aam Aadmi Party led government not taken the security back and then promoted it all over the media for cheap PR.”

 

Answering another query she said, “I am here as an individual not as a politician or from any political party, I am here as Preneet Kaur and also as the wife of Captain Amarinder Singh who couldn’t come here due to some health issues.”

.

ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਗਾਇਕ ਸ਼ੁਬਦੀਪ ਸਿੰਘ (ਸਿੱਧੂ ਮੂਸੇਵਾਲਾ) ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

 

ਮਾਂ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਮਾਤਾ-ਪਿਤਾ ਦੇ ਦਰਦ ਨੂੰ ਸਮਝ ਸਕਦੀ ਹਾਂ: ਪ੍ਰਨੀਤ ਕੌਰ

 

ਨੌਜਵਾਨ ਗਾਇਕ ਦੀ ਮੌਤ ਬਹੁਤ ਹੀ ਦੁਖਦਾਈ ਹੈ ਪਰ ਜੇਕਰ ‘ਆਪ’ ਸਰਕਾਰ ਸਸਤੀ ਰਾਜਨੀਤੀ ਨਾ ਕਰਦੀ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ : ਐਮ.ਪੀ. ਪਟਿਆਲਾ

 

ਮਾਨਸਾ, 7 ਜੂਨ

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਨੌਜਵਾਨ ਗਾਇਕ ਦੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

 

ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਇਹਨੀ ਛੋਟੀ ਉਮਰ ਵਿੱਚ ਇਨ੍ਹਾਂ ਮੌਕਾਮ ਹਾਸਲ ਕਰਨ ਵਾਲੇ ਨੌਜਵਾਨ ਦਾ ਇਹ ਦੇਹਾਂਤ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਹੈ। ਇੱਕ ਮਾਂ ਹੋਣ ਦੇ ਨਾਤੇ ਮੈਂ ਇਨ੍ਹਾਂ ਮਾਪਿਆਂ ਦੇ ਦਰਦ ਅਤੇ ਦੁੱਖ ਨੂੰ ਮਹਿਸੂਸ ਕਰ ਸਕਦੀ ਹਾਂ ਅਤੇ ਅੱਜ ਮੈਂ ਇੱਥੇ ਉਨ੍ਹਾਂ ਦੇ ਦੁੱਖ ਸਾਂਝਾ ਕਰਨ ਆਈ ਹਾਂ।”

 

“ਅਸੀਂ ਮਰਹੂਮ ਗਾਇਕ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਨ ਤਾਂ ਜੋ ਪਰਿਵਾਰ ਨੂੰ ਕੁਝ ਰਾਹਤ ਦਿੱਤੀ ਜਾ ਸਕੇ” ਪ੍ਰਨੀਤ ਕੌਰ ਨੇ ਕਿਹਾ।

 

ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਗਾਇਕ ਦੀ ਮੌਤ ਬਹੁਤ ਮੰਦਭਾਗੀ ਅਤੇ ਦਿਲ ਕੰਬਾਊ ਹੈ, ਪਰ ਜੇਕਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਸੁਰੱਖਿਆ ਵਾਪਸ ਨਾ ਲੈਂਦੀ ਅਤੇ ਫਿਰ ਰਾਜਨੀਤੀ ਲਈ ਮੀਡੀਆ ਵਿੱਚ ਇਸਦਾ ਪ੍ਰਚਾਰ ਨਾ ਕਰਦੀ ਤਾਂ ਇਸ ਨੂੰ ਟਾਲਿਆ ਜਾ ਸਕਦਾ ਸੀ।

 

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਮੈਂ ਇੱਥੇ ਇੱਕ ਵਿਅਕਤੀ ਵਜੋਂ ਆਈ ਹਾਂ, ਨਾ ਕਿ ਇੱਕ ਸਿਆਸਤਦਾਨ ਵਜੋਂ ਅਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਵਲੋਂ, ਮੈਂ ਇੱਥੇ ਪ੍ਰਨੀਤ ਕੌਰ ਵਜੋਂ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵਜੋਂ ਆਈ ਹਾਂ ਜੋ ਕਿ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਕਾਰਨ ਇੱਥੇ ਨਹੀਂ ਆ ਸਕੇ। ”

.

सांसद पटियाला परनीत कौर ने गायक शुभदीप सिंह (सिद्धू मूसेवाला) के घर जाकर उनके परिवार के साथ शोक संवेदना व्यक्त की

 

एक मां होने के नाते मैं खुद उनके माता-पिता का दर्द समझ सकती हूं : परनीत कौर

 

युवा गायक का निधन बहुत ही दुखद लेकिन टाला जा सकता था अगर आप सरकार ने घटिया राजनीति नहीं की होती : सांसद पटियाला

 

मानसा, 07 जून

सांसद पटियाला और पूर्व विदेश मंत्री परनीत कौर ने आज पंजाबी गायक शुभदीप सिंह सिद्धू मूसेवाला के घर का दौरा किया और युवा गायिका के निधन पर परिवार के साथ अपनी संवेदना साझा की।

 

बाद में मीडिया से बात करते हुए पटियाला के सांसद ने कहा, “ऐसे होनहार जीवन का निधन बहुत दुखद और दुर्भाग्यपूर्ण है। एक मां के रूप में मैं खुद माता-पिता के दर्द और पीड़ा को महसूस कर सकती हूं और आज मैं यहां उनके साथ दर्द साझा करने की कोशिश कर रही हूं।”

 

“हम गायक को वापस नहीं ला सकते हैं, लेकिन मैं पंजाब सरकार से आग्रह करती हूं कि हत्यारों को जल्द से जल्द पकड़ने के लिए केंद्रीय एजेंसियों के साथ काम करें ताकि परिवार को कुछ राहत मिल सके।” परनीत कौर ने कहा।

 

मीडिया के एक सवाल का जवाब देते हुए पटियाला के सांसद ने कहा, “गायक की मौत बहुत दुर्भाग्यपूर्ण और दिल दहला देने वाली है, लेकिन इसे टाला जा सकता था, अगर आम आदमी पार्टी के नेतृत्व वाली सरकार ने सुरक्षा वापस नहीं ली होती और फिर इसे पूरे मीडिया में ना प्रचारित किया होता।”

 

एक अन्य प्रश्न का उत्तर देते हुए उन्होंने कहा, “मैं यहां एक राजनेता या किसी राजनीतिक दल के रूप में नहीं हूं, मैं यहां परनीत कौर के रूप में आई हूं और कैप्टन अमरिंदर सिंह की पत्नी के रूप में भी आईं हूं जो कुछ स्वास्थ्य समस्याओं के कारण यहां नहीं आ सके।”